ਬਿਊਰੋ ਰਿਪੋਰਟ : ਅੰਮ੍ਰਿਤਸਰ ਵਿੱਚ ਬਾਬਾ ਬਕਾਲਾ ਸਾਹਿਬ ਮਿਸਲ ਤਰਨਾ ਦਲ ਦੇ ਮੁਖੀ ਬਾਬਾ ਗੱਜਣ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹ ਲੰਮੇ ਵਕਤ ਤੋਂ ਬਿਮਾਰ ਚੱਲ ਰਹੇ ਸਨ । ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਜਤਾਇਆ ਹੈ।
ਬਾਬਾ ਗੱਜਣ ਸਿੰਘ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 15ਵੇਂ ਜਥੇਦਾਰ ਸਨ । ਬਾਬਾ ਗੱਜਣ ਸਿੰਘ ਨੇ ਆਪਣੇ ਜੀਵਨ ਵਿੱਚ ਨਿਹੰਗ ਸਿੰਘਾਂ ਦੀ ਚੜਦੀ ਕਲਾਂ ਦੇ ਲਈ ਅਹਿਮ ਯੋਗਦਾਨ ਦਿੱਤੀ । ਭਾਰਤ ਦੇ ਕਈ ਗੁਰੂ ਘਰਾਂ ਵਿੱਚ ਬਾਬਾ ਗੱਜਣ ਸਿੰਘ ਨੇ ਸੇਵਾਵਾਂ ਨਿਭਾਇਆ। ਉਨ੍ਹਾਂ ਵੱਲੋਂ ਵੱਡੀ ਸੇਵਾ ਗੁਰਦੁਆਰਾ ਬਾਬਾ ਨੋਧ ਸਿੰਘ ਅੰਮ੍ਰਿਤਸਰ-ਤਰਨਤਾਰਨ ਰੋਡ ਨਿਭਾਈ ਗਈ। ਇਸੇ ਥਾਂ ‘ਤੇ ਹੀ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ । ਉਹ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ।
ਸਿੱਖ ਸੰਗਠਨਾਂ ਨੇ ਦੁੱਖ ਜਤਾਇਆ
ਬਾਬਾ ਗੱਜਣ ਸਿੰਘ ਦੇ ਦੇਹਾਂਤ ‘ਤੇ ਪੂਰੀ ਦੁਨੀਆ ਵਿੱਚ ਬੈਠੀਆਂ ਸਿੱਖ ਜਥੇਬੰਦੀਆਂ ਨੇ ਦੁੱਖ ਜ਼ਾਹਿਰ ਕੀਤਾ ਹੈ । ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਜਥੇਦਾਰ ਮਿਸਲ ਤਰਨਾ ਦਲ ਬਾਬਾ ਗੱਜਣ ਸਿੰਘ ਨੂੰ ਅਕਾਲ ਪੁਰਖ ਆਪਣੇ ਚਰਨਾ ਵਿੱਚ ਥਾਂ ਬਖ਼ਸ਼ੇ । ਇਹ ਖਬਰ ਦੁੱਖ ਵਾਲੀ ਹੈ,ਵਾਹਿਗੁਰੂ ਜਥੇਬੰਦੀ ਨੂੰ ਤਾਕਤ ਬਖ਼ਸ਼ੇ ।