Punjab

ਨਿਹੰਗ ਦੀ 7 ਸਾਲਾ ਕੁੜੀ ਇਸ ਹਾਲ ‘ਚ ਮਿਲੀ ! ਇਨਸਾਨੀਅਤ ਲਈ ਵੱਡਾ ਸਬਕ

ਬਿਉਰੋ ਰਿਪੋਰਟ : ਜਲੰਧਰ ਦੇ ਸੰਤੋਖਪੁਰਾ ਤੋਂ ਨਿਹੰਗ ਸਿੰਘ ਦੀ ਕਿਡਨੈਪ 7 ਸਾਲ ਦੀ ਕੜੀ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ । ਬੱਚੀ ਆਂਚਲ ਅੰਮ੍ਰਿਤਸਰ ਤੋਂ ਮਿਲੀ ਹੈ । ਉਹ ਅੰਮ੍ਰਿਤਸਰ ਦੇ ਪੋਸ਼ ਏਰੀਆ ਰਣਜੀਤ ਐਵਨਿਉ ਦੇ ਕੂੜੇ ਦਾਨ ਦੇ ਡੰਪ ਕੋਲੋ ਮਿਲੀ ਹੈ । ਉੱਥੇ ਇੱਕ ਮਹਿਲਾ ਨੇ ਬੱਚੀ ਨੂੰ ਪਛਾਣ ਲਿਆ ਅਤੇ ਫੌਰਨ ਆਲੇ ਦੁਆਲੇ ਦੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ । ਲੋਕਾਂ ਨੇ ਇਸ ਦੀ ਪੁਲਿਸ ਨੂੰ ਇਤਹਾਲ ਕੀਤੀ । ਅੰਮ੍ਰਿਤਸਰ ਪੁਲਿਸ ਨੇ ਬੱਚੀ ਨੂੰ ਕਬਜ਼ੇ ਵਿੱਚ ਲੈ ਲਿਆ ।

ਜਲੰਧਰ ਪੁਲਿਸ ਬੱਚੇ ਨੂੰ ਲੈਣ ਪਹੁੰਚੀ

ਅੰਮ੍ਰਿਤਸਰ ਪੁਲਿਸ ਨੇ ਬੱਚੀ ਦੀ ਬਰਾਮਦਗੀ ਦੇ ਬਾਅਦ ਪੁਲਿਸ ਥਾਣਾ ਡਿਵੀਜਨ ਨੰਬਰ 8 ਨੂੰ ਇਤਹਾਲ ਕੀਤੀ ਸੀ । ਥਾਣਾ ਪ੍ਰਭਾਰੀ ਨਵਦੀਪ ਸਿੰਘ ਨੇ ਦੱਸਿਆ ਕਿ ਬੱਚੀ ਦੇ ਪਿਤਾ ਨੂੰ ਨਾਲ ਲੈਕੇ ਪੁਲਿਸ ਪਾਰਟੀ ਆਂਚਲ ਨੂੰ ਲੈਣ ਦੇ ਲਈ ਅੰਮ੍ਰਿਤਸਰ ਪਹੁੰਚ ਗਈ ਹੈ । ਹੁਣ ਤੱਕ ਬੱਚੀ ਨੂੰ ਅਗਵਾ ਕਰਨ ਵਾਲੀ ਮਹਿਲਾ ਜਿਸ ਦਾ ਨਾਂ ਕਾਜਲ ਹੈ ਉਸ ਬਾਰੇ ਕੁਝ ਵੀ ਜਾਣਕਾਰੀ ਨਹੀਂ ਸਾਹਮਣੇ ਆਈ ਹੈ ।

ਇਸ ਤਰ੍ਹਾਂ ਬੱਚੀ ਅਗਵਾ ਹੋਈ

ਨਿਹੰਗ ਜੋਧ ਸਿੰਘ ਸਬਜ਼ੀ ਦਾ ਕੰਮ ਕਰਦਾ ਹੈ । ਉਹ ਸਵੇਰ ਵੇਲੇ ਸਬਜ਼ੀ ਮੰਡੀ ਗਿਆ ਸੀ ਜਿੱਥੇ ਇੱਕ ਮਹਿਲਾ ਨਾਲ ਉਸ ਦੀ ਮੁਲਾਕਾਤ ਹੋਈ । ਮਹਿਲਾ ਨੇ ਕਿਹਾ ਕਿ ਉਸ ਦੇ ਪਿੱਛੇ ਕੁਝ ਲੋਕ ਲੱਗੇ ਹਨ,ਤੁਸੀਂ ਮੇਰੀ ਮਦਦ ਕਰੋ। ਉਸ ਦੇ ਬਾਅਦ ਜੋਧ ਸਿਘ ਨੇ ਮਹਿਲਾ ਨੂੰ 2 ਨੌਜਵਾਨਾਂ ਤੋਂ ਛਡਾਇਆ ਅਤੇ ਕੱਪੜੇ ਫਟੇ ਹੋਣ ਦੀ ਵਜ੍ਹਾ ਕਰਕੇ ਘਰ ਲੈ ਆਇਆ ਅਤੇ ਆਪਣੀ ਪਤਨੀ ਦੇ ਕੱਪੜੇ ਦਿੱਤੇ । ਇਸ ਤੋਂ ਬਾਅਦ ਜੋਧ ਸਿੰਘ ਮੁੜ ਤੋਂ ਸਬਜ਼ੀ ਮੰਡੀ ਚੱਲਾ ਗਿਆ,ਪਰ ਦੁਪਹਿਰ 2 ਵਜੇ ਉਸ ਨੂੰ ਫੋਨ ਆਇਆ ਕਿ 7 ਸਾਲਾ ਧੀ ਘਰ ਤੋਂ ਗਾਇਬ ਹੈ। ਜੋਧ ਸਿੰਘ ਦੇ ਪੈਰਾ ਹੇਠਾਂ ਤੋਂ ਜ਼ਮੀਨ ਖਿਸਕ ਗਈ । ਉਸ ਨੇ ਫੋਰਨ ਪੁਲਿਸ ਨੂੰ ਇਤਹਾਲ ਕੀਤੀ ।

ਪੁਲਿਸ ਨੇ ਜਦੋਂ ਇਲਾਕੇ ਦੇ cctv ਚੈੱਕ ਕੀਤੇ ਤਾਂ ਧੀ ਉਸ ਮਹਿਲਾ ਦੇ ਨਾਲ ਜਾਂਦੇ ਹੋਏ ਵਿਖਾਈ ਦਿੱਤੀ । ਪੁਲਿਸ ਨੇ ਉਸ ਤੋਂ ਬਾਅਦ ਹੀ ਬੱਸ ਅੱਡਿਆ ਅਤੇ ਰੇਲਵੇ ਸਟੇਸ਼ਨਾਂ ‘ਤੇ ਕੁੜੀ ਅਤੇ ਮਹਿਲਾ ਦੇ ਪੋਸਟਰ ਲਾ ਦਿੱਤੇ ਸਨ । ਜਿਸ ਤੋਂ ਬਾਅਦ ਰਾਹਤ ਦੀ ਗੱਲ ਇਹ ਹੈ ਕਿ ਉਸ ਬੱਚੀ ਨੂੰ ਬਰਾਮਦ ਕਰ ਲਿਆ ਗਿਆ ਹੈ । ਪਰ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਅੰਜਾਨ ਆਦਮੀ ਨੂੰ ਘਰ ਵਿੱਚ ਦਾਖਲ ਨਾ ਕਰਵਾਇਆ ਜਾਵੇਂ । ਜੇਕਰ ਕਿਸੇ ਮਹਿਲਾ ਦੀ ਮਦਦ ਕਰਨੀ ਹੈ ਤਾਂ ਪੁਲਿਸ ਨੂੰ ਇਤਹਾਲ ਕੀਤਾ ਜਾਵੇਂ।