Punjab

ਬੇਅਦਬੀ ਦੇ ਸ਼ੱਕ ‘ਚ ਮਾਰਨ ਵਾਲੇ ਨਿਹੰਗ ਬਾਰੇ 2 ਵੱਡੇ ਹੈਰਾਨ ਕਰਨ ਵਾਲੇ ਖੁਲਾਸੇ !

ਬਿਉਰੋ ਰਿਪੋਰਟ : ਫਗਵਾੜਾ ਦੇ ਗੁਰਦੁਆਰੇ ਵਿੱਚ ਬੇਅਦਬੀ ਦੇ ਸ਼ੱਕ ਵਿੱਚ ਨੌਜਵਾਨ ਵਿਸ਼ਾਲ ਦੇ ਕਤਲ ਕਰਨ ਵਾਲੇ ਨਿਹੰਗ ਰਮਨਦੀਪ ਸਿੰਘ ਮੰਗੂ ਮੱਠ ਦਾ ਡੋਪ ਟੈਸ ਹੋਇਆ । ਮੀਡੀਆ ਰਿਪੋਰਟ ਦੇ ਮੁਤਾਬਿਕ ਮੰਗੂ ਮੱਠ ਦੇ ਖੂਨ ਤੋਂ ਡਰੱਗ ਮਿਲੇ ਹਨ । ਖੂਨ ਦੇ ਸੈਂਪਲ ਵਿੱਚੋਂ ਬੁਪ੍ਰੇਨਾਫਿਨ,ਬੇਂਜੋਡਾਯਜੇਪਾਈਨ ਅਤੇ ਮਾਫਿਨ ਮਿਲੀ ਹੈ । ਨਿਹੰਗ ਮੰਗੂ ਨੇ 16 ਜਨਵਰੀ ਸਵੇਰ 3 ਵਜੇ ਤੇਜ਼ਧਾਰ ਹਥਿਆਰ ਦੇ ਨਾਲ ਨੌਜਵਾਨ ਨੂੰ ਵੱਢ ਦਿੱਤਾ ਸੀ। ਪੁਲਿਸ ਮੁਤਾਬਿਕ ਮੰਗੂ ਖਿਲਾਫ ਵੱਖ-ਵੱਖ ਥਾਣਿਆਂ ਵਿੱਚ 9 FIR ਦਰਜ ਹਨ। ਇੱਕ ਸਾਲ ਪਹਿਲਾਂ ਉਸ ਨੇ ਅੰਮ੍ਰਿਤਸਰ ਵਿੱਚ ਇੱਕ ਨਿਹੰਗ ਦਾ ਕ੍ਰਿਪਾਨ ਨਾਲ ਹੱਥ ਵੱਢ ਦਿੱਤਾ ਸੀ।

ਰਮਨਦੀਪ ਸਿੰਘ ਮੰਗੂ ਮੱਠ ਬਾਰੇ 2 ਖੁਲਾਸੇ

ADGP ਗੁਰਵਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਮੰਗੂ ਮੱਠ ਨੇ ਨੌਜਵਾਨ ਦਾ ਕਤਲ ਪਬਲਿਸਿਟੀ ਦੇ ਲਈ ਕੀਤਾ ਹੈ । ਉਹ ਪੇਸ਼ੇ ਤੋਂ ਅਪਰਾਧੀ ਹੈ,ਗੁਰਦੁਆਰਾ ਸਾਹਿਬ ਵਿੱਚ ਕੋਈ ਬੇਅਦਬੀ ਨਹੀਂ ਹੋਈ ਸੀ । ਮੁਲਜ਼ਮ ਦੀ ਆਦਮਨ ਦਾ ਜ਼ਰੀਆ ਵੀ ਸ਼ੱਕ ਦੇ ਘੇਰੇ ਵਿੱਚ ਹੈ । ਜਿਸ ਦੀ ਗਹਿਰਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ । ਸੋਸ਼ਲ ਮੀਡੀਆ ‘ਤੇ ਅਜਿਹੀ ਵੀਡੀਓ ਪਾਕੇ ਉਹ ਫੰਡ ਇਕੱਠਾ ਕਰਦਾ ਹੈ । ਉਹ ਅਪਰਾਧਿਕ ਰਿਕਾਰਡ ਦਾ ਬੰਦਾ ਹੈ । ਕੁਝ ਦਿਨ ਪਹਿਲਾਂ ਹੀ ਰਮਨਦੀਪ ਸਿੰਘ ਮੰਗੂ ਮੱਠ ਕੁੱਲੜ੍ਹ ਪੀਜਾ ਕੱਪਲ ਦੇ ਰੈਸਟੋਰੈਂਟ ਪਹੁੰਚ ਗਿਆ ਸੀ । ਕੁੱਲ੍ਹੜ ਪੀਜਾ ਕੱਪਲ ਦੇ ਸਹਿਜ ਨੇ ਇਲਜ਼ਾਮ ਲਗਾਇਆ ਕਿ ਨਿਹੰਗ ਰਮਨਦੀਪ ਸਿੰਘ ਮੰਗੂ ਮੱਠ ਨੇ ਇੱਕ ਵੀਡੀਓ ਨੂੰ ਲੈਕੇ ਉਨ੍ਹਾਂ ਨੂੰ ਬਲੈਕਮੇਲ ਕੀਤਾ ਅਤੇ 50 ਹਜ਼ਾਰ ਮੰਗੇ ਸਨ। ਉਨ੍ਹਾਂ ਵੱਲੋਂ ਰਿਕਾਰਡਿੰਗ ਵੀ ਪੇਸ਼ ਕੀਤੀ ਗਈ ਸੀ ।

ADGP ਨੇ ਕਿਹਾ ਕਿ ਕਾਤਲ ਦਾ ਧਰਮ ਨਾਲ ਦੂਰ-ਦੂਰ ਦਾ ਕੋਈ ਵਾਸਤਾ ਨਹੀਂ ਹੈ । ਉਸ ਨੇ ਨਿਹੰਗ ਦਾ ਬਾਣਾ ਸਿਰਫ਼ ਪੈਸੇ ਇਕੱਠੇ ਕਰਨ ਦੇ ਲਈ ਪਾਇਆ ਹੈ । ਮੰਗੂ ਨੇ ਕਤਲ ਆਤਮ ਰੱਖਿਆ ਨਹੀਂ ਕੀਤਾ,ਪੁਲਿਸ ਹੁਣ ਧਾਰਾ ਵਿੱਚ ਸੋਧ ਕਰਨ ਦੀ ਤਿਆਰੀ ਕਰ ਰਹੀ ਹੈ ।

ਕੌਮੀ ਘੱਟ ਗਿਣਤੀ ਕਮਿਸ਼ਨ ਨੇ ਪੁਲਿਸ ‘ਤੇ ਸਵਾਲ ਚੁੱਕੇ

ਇਸ ਮਾਮਲੇ ਵਿੱਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰ ਨੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਪੱਤਰ ਲਿਖਿਆ ਹੈ । ਜਿਸ ਵਿੱਚ ਪੰਜਾਬ ਪੁਲਿਸ ‘ਤੇ ਸਵਾਲ ਚੁੱਕੇ ਗਏ ਹਨ । ਉਨ੍ਹਾਂ ਨੇ ਲਿਖਿਆ ਹੈ ਕਿ ਨੌਜਵਾਨ ਦੇ ਕਤਲ ਦੇ ਤਿੰਨ ਘੰਟੇ ਪਹਿਲਾਂ ਇਤਲਾਹ ਮਿਲਣ ਦੇ ਬਾਵਜੂਦ ਪੁਲਿਸ ਮੌਕੇ ਨੂੰ ਸੰਭਾਲਨ ਵਿੱਚ ਫੇਲ੍ਹ ਸਾਬਿਤ ਹੋਈ ਹੈ । ਹਾਲਾਂਕਿ ਮਾਮਲੇ ਦੀ ਜਾਂਚ ਕਰ ਰਹੇ ਫਗਵਾੜਾ ਦੇ ਐੱਸਪੀ ਗੁਰਪ੍ਰੀਤ ਸਿੰਘ ਨੇ ਇੰਨਾਂ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਜਦੋਂ ਤੱਕ ਪੁਲਿਸ ਨੂੰ ਇਤਲਾਹ ਮਿਲੀ ਕਤਲ ਹੋ ਚੁੱਕਿਆ ਸੀ ।