Punjab

ਸ੍ਰੀ ਆਨੰਦਪੁਰ ਸਾਹਿਬ ਵਿੱਚ ਨੌਜਵਾਨ ਨਾਲ ਹੋਇਆ ਇਹ ਕਾਰਾ ! ਕੈਨੇਡਾ ਦੀ PR ਮਿਲੀ ਹੋਈ ਸੀ

ਬਿਊਰੋ ਰਿਪੋਰਟ :  ਸ੍ਰੀ ਆਨੰਦਪੁਰ ਸਾਹਿਬ ਵਿੱਚ ਝਗੜੇ ਦੌਰਾਨ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਜਿਸ ਨੌਜਵਾਨ ਦਾ ਕਤਲ ਹੋਇਆ ਹੈ ਉਹ ਵੀ ਨਿਹੰਗਾਂ ਦੇ ਬਾਣੇ ਵਿੱਚ ਸੀ ਪਰ ਉਹ ਕਿਸੇ ਜਥੇਬੰਦੀ ਨਾਲ ਸਬੰਧ ਨਹੀਂ ਰੱਖ ਦਾ ਸੀ । ਮ੍ਰਿਤਕ ਨੌਜਵਾਨ ਦਾ ਨਾਂ ਪ੍ਰਦੀਪ ਸਿੰਘ ਉਰਫ਼ ਪ੍ਰਿੰਸ ਦੱਸਿਆ ਜਾ ਰਿਹਾ ਹੈ ।

ਦੱਸਿਆ ਜਾ ਰਿਹਾ ਹੈ ਕਿ ਹੋਲਾ ਮੁਹੱਲਾ ਵਿੱਚ ਕੁਝ ਬਾਈਕਰ ਸਾਇਲੈਂਸਰ ਖੋਲ ਕੇ ਸ਼ੋਰ ਕਰ ਰਹੇ ਸਨ । ਇਸ ਦੇ ਇਲਾਵਾ ਕੁਝ ਨੌਜਵਾਨਾਂ ਨੇ ਟਰੈਕਟਰਾਂ ‘ਤੇ ਵੱਡੇ-ਵੱਡੇ ਸਪੀਕਰ ਲਗਾਏ ਸਨ । ਉਨ੍ਹਾਂ ਨੂੰ ਰੋਕਣ ਦੇ ਲਈ ਨਿਹੰਗਾਂ ਨੇ ਨਾਕੇ ਲਗਾਏ ਸਨ ।

ਪ੍ਰਦੀਪ ਸਿੰਘ ਉਰਫ਼ ਪ੍ਰਿੰਸ

ਮਿਲੀ ਜਾਣਕਾਰੀ ਦੇ ਮੁਤਾਬਿਕ ਇੱਕ ਟਰੈਕਟਰ ਨੂੰ ਰੋਕਣ ‘ਤੇ ਉਸ ਵਿੱਚ ਸਵਾਰ ਨੌਜਵਾਨਾਂ ਨਾਲ ਝਗੜਾ ਹੋ ਗਿਆ । ਉਸ ਝਗੜੇ ਵਿੱਚ ਤਕਰੀਬਨ 24 ਸਾਲ ਦੇ ਨੌਜਵਾਨ ਪ੍ਰਦੀਪ ਸਿੰਘ ਉਰਫ਼ ਪ੍ਰਿੰਸ ਪੁੱਤਰ ਹਰਬੰਸ ਦੀ ਮੌਤ ਹੋ ਗਈ। ਮੌਕੇ ‘ਤੇ SHO ਸ੍ਰੀ ਆਨੰਦਪੁਰ ਸਾਹਿਬ ਸਿਮਰਨਜੀਤ ਸਿੰਘ ਪਹੁੰਚੇ। ਡੀਐੱਸਪੀ ਅਜੇ ਸਿੰਘ ਨੇ ਦੱਸਿਆ ਕਿ ਨੌਜਵਾਨ ਕੈਨੇਡਾ ਦਾ ਪੀਆਰਸੀ ਤੇ ਹੋਲੇ ਮੁਹੱਲੇ ਵਿੱਚ ਨਿਹੰਗ ਬਾਣੇ ਵਿੱਚ ਆਇਆ ਸੀ ।

ਪ੍ਰਦੀਪ ਸਿੰਘ ਉਰਫ਼ ਪ੍ਰਿੰਸ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦਾ ਰਹਿਣ ਵਾਲਾ ਸੀ ।ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਕਤਲ ਕਰਨ ਵਾਲੇ ਦੀ ਪਛਾਣ ਨਿਰੰਜਣ ਸਿੰਘ ਵਾਸੀ ਨੂਰਪੁਰਬੇਦੀ ਵੱਜੋਂ ਕੀਤੀ ਹੈ। ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਹੈ ਕਿ ਮੁਲਜ਼ਮ ਦੀ ਜੀਪ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ । ਮੁਲਜ਼ਮ ਦਾ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ਼ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ IPC ਦੀ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ ।

ਸੋਸ਼ਲ ਮੀਡੀਆ ‘ਤੇ ਚੱਲ ਰਹੀ ਵੀਡੀਓ ‘ਤੇ ਧਿਆਨ ਨਾ ਦਿਓ

SP ਰੋਪੜ ਨੇ ਕਿਹਾ ਹੈ ਕਿ ਝਗੜੇ ਦੇ ਕੁਝ ਫੇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਚੱਲ ਰਹੇ ਹਨ । ਉਨ੍ਹਾਂ ਕਿਹਾ ਇਸ ਵੀਡੀਓ ਨੂੰ ਆਨੰਦਪੁਰ ਸਾਹਿਬ ਨਾਲ ਜੋੜਿਆ ਜਾ ਰਿਹਾ ਹੈ । ਐੱਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫਵਾਹਾਂ ਤੋਂ ਦੂਰ ਰਹੋ ਪੁਲਿਸ ਤੁਹਾਡੀ ਸੁਰੱਖਿਆ ਨੂੰ ਲੈਕੇ ਪੂਰੀ ਤਰ੍ਹਾਂ ਮੁਸਤੈਦ ਹੈ।