Punjab

ਪੰਜਾਬ ਦੇ ਮੰਤਰੀ ਦਾ ਹਲਕਾ ‘ਗੈਰ ਕਾਨੂੰਨੀ ਮਾਇਨਿੰਗ’ ਦਾ ਗੜ੍ਹ ! Video ਦੇ ਜ਼ਰੀਏ ਵੱਡੇ ਖੁਲਾਸੇ ਦਾ ਦਾਅਵਾ !

ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਨੇ 5 ਫਰਵਰੀ ਨੂੰ ਗੈਰ ਕਾਨੂੰਨੀ ਮਾਇਨਿੰਗ ਦੇ ਠੱਲ ਪਾਉਣ ਅਤੇ ਰੇਤਾਂ ਸਸਤੀ ਕਰਨ ਦੇ ਲਈ ਲੁਧਿਆਣਾ ਵਿੱਚ 15 ਨਵੀਆਂ ਖੱਡਾ ਚਾਲੂ ਕੀਤੀਆਂ ਸਨ । ਪਰ ਕੁਝ ਹੀ ਘੰਟਿਆਂ ਦੇ ਬਾਅਦ ਉਨ੍ਹਾਂ ਦੇ ਆਪਣੇ ਮੰਤਰੀ ਦੇ ਹਲਕੇ ਤੋਂ ਗੈਰ ਕਾਨੂੰਨੀ ਮਾਇਨਿੰਗ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕੀ ਟਰੱਕਾਂ ਦੇ ਟਰੱਕ ਭਰ ਕੇ ਰੇਤਾਂ ਟਿਕਾਣੇ ਲਗਾਈ ਜਾ ਰਹੀ ਹੈ ਅਤੇ ਇਸ ਨੂੰ ਅੰਜਾਮ ਦੇਣ ਵਾਲਿਆਂ ਨੂੰ ਮੰਤਰੀ ਦੀ ਪੂਰੀ ਸ਼ੈਅ ਹੈ । ਇਹ ਵੀਡੀਓ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸ਼ੇਅਰ ਕੀਤਾ ਹੈ। ਵੀਡੀਓ ਵਿੱਚ ਇੱਕ ਸ਼ਖ਼ਸ ਹਨੇਰੇ ਵਿੱਚ ਆ ਰਹੇ ਟਰੱਕਾਂ ਦੀ ਗਿਣਤੀ ਕਰਦੇ ਹੋਏ ਬੋਲ ਰਿਹਾ ਹੈ ਕੀ ਜਿਹੜੇ ਟਰੱਕ ਆ ਰਹੇ ਹਨ ਉਹ ਗੈਰ ਕਾਨੂੰਨੀ ਮਾਇਨਿੰਗ ਦੇ ਹਨ ਅਤੇ ਹੁਣ ਇਨ੍ਹਾਂ ਨੂੰ ਅੱਗੇ ਵੇਚਿਆ ਜਾਵੇਗਾ । ਵੀਡੀਓ ਵਿੱਚ ਸ਼ਖਸ਼ ਦੀ ਸੂਰਤ ਨਹੀਂ ਹੈ ਸਿਰਫ਼ ਆਵਾਜ਼ ਹੈ । ਵੀਡੀਓ ਦੇ ਜ਼ਰੀਏ ਸ਼ਖ਼ਸ ਦਾਅਵਾ ਕਰ ਰਿਹਾ ਹੈ ਕੀ ਗੈਰ ਕਾਨੂੰਨੀ ਮਾਇਨਿੰਗ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਇਲਾਕੇ ਵਿੱਚ ਹੋ ਰਹੀ ਹੈ । ਜਿਸ ਥਾਂ ਤੋਂ ਟਰੱਕ ਜਾ ਰਹੇ ਹਨ ਉਹ ਅਜਨਾਲਾ ਦਾ ਸਾਹੋਵਾਲ ਅਤੇ ਜਗਦੇਵ ਖੁਰਦ ਦਾ ਇਲਾਕਾ ਹੈ ।

ਸੁਖਪਾਲ ਖਹਿਰਾ ਦਾ ਟਵੀਟ

ਸੁਖਪਾਲ ਖਹਿਰਾ ਨੇ 2 ਵੀਡੀਓ ਟਵੀਟ ਕਰਦੇ ਹੋਏ ਲਿਖਿਆ ‘ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਹਾਂਗਾ ਕੀ ਅੱਧੀ ਰਾਤ ਨੂੰ ਮੰਤਰੀ ਕੁਲਦੀਪ ਧਾਲੀਵਾਲ ਦੇ ਇਲਾਕੇ ਸਾਹੋਵਾਲ ਅਤੇ ਜਗਦੇਵ ਖੁਰਦ ਦੀ ਜਿਹੜੀ ਵੀਡੀਓ ਵਿਸਲ ਬਲੋਅਰ ਨੇ ਨਸ਼ਰ ਕੀਤਾ ਹੈ ਉਸ ਦੀ ਜਾਂਚ ਕੀਤੀ ਜਾਵੇਂ। ਇਸ ਵੀਡੀਓ ਵਿੱਚ ਵਿਸਲ ਬੋਲਅਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਨਾਂ ਲੈ ਰਹੇ ਹਨ,ਖਹਿਰਾ ਨੇ ਡੀਜੀਪੀ ਪੰਜਾਬ ਤੋਂ ਵੀ ਕਾਰਵਾਈ ਦੀ ਮੰਗ ਕੀਤੀ ਹੈ ।’ ਹਾਲਾਂਕਿ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਕੈਬਨਿਟ ਮੰਤਰੀ ਕੁਲਦੀਲ ਸਿੰਘ ਧਾਲੀਵਾਲ ਨੇ ਗੈਰ ਕਾਨੂੰਨ ਮਾਇਨਿੰਗ ਦੇ ਖਿਲਾਫ ਵੱਡੀ ਮੁਹਿੰਮ ਚਲਾਈ ਸੀ ਅਤੇ ਵੀਡੀਓ ਬਣਾ ਕੇ ਤਤਕਾਲੀ ਕਾਂਗਰਸ ਸਰਕਾਰ ਨੂੰ ਘੇਰਿਆ ਸੀ।

ਇੱਕ ਆਡੀਓ ਵਿੱਚ ਵੀ ਧਾਲੀਵਾਰ ਦਾ ਨਾਂ

2 ਦਿਨ ਪਹਿਲਾਂ ਪੰਜਾਬ ਦੀਆਂ 2 ਮਹਿਲਾ ਮੁਲਾਜ਼ਮਾਂ ਦਾ ਟਰਾਂਸਫਰ ਨੂੰ ਲੈਕੇ ਇੱਕ ਆਡੀਓ ਲੀਕ ਹੋਇਆ ਸੀ । ਜਿਸ ਵਿੱਚ ਇਲਜ਼ਾਮ ਲਗਾਇਆ ਜਾ ਰਿਹਾ ਸੀ ਕੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਪੁੱਤਰ ਟਰਾਂਸਫਰ ਦੇ ਖੇਡ ਵਿੱਚ ਲੋਕਾਂ ਤੋਂ ਪੈਸੇ ਲੈ ਰਿਹਾ ਹੈ । ਇਹ ਆਡੀਓ ਵੀ ਕਾਂਗਰਸ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਜਾਰੀ ਕੀਤਾ ਸੀ ਹਾਲਾਂਕਿ ‘ਦ ਖਾਲਸ ਟੀਵੀ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ ।

ਕੰਮ ਤੋਂ ਬਾਅਦ ਪੈਸੇ ਦੇ ਲੈਣ-ਦੇਣ ਨੂੰ ਲੈਕੇ ਹੋ ਰਹੀ ਹੈ ਗੱਲਬਾਤ

ਆਡੀਓ ਵਿੱਚ ਟਰਾਂਸਫਰ ਦੇ ਲਈ ਪੈਸੇ ਦੇ ਲੈਣ-ਦੇਣ ਨੂੰ ਲੈਕੇ ਗੱਲਬਾਤ ਹੋ ਰਹੀ ਹੈ । ਜਿਸ ਵਿੱਚ ਇੱਕ ਮਹਿਲਾ ਸੀਨੀਅਰ ਨੂੰ ਪੈਸੇ ਦੇਣ ਅਤੇ ਉੱਤੇ ਉਨ੍ਹਾਂ ਦੇ ਪਤੀ ਨੂੰ ਆਪ ਜਾਣ ਦੀ ਗੱਲ ਕਹਿ ਰਹੀ ਹੈ ।

ਆਡੀਓ ਦੀ ਕੁਝ ਹਿੱਸੇ

ਪਹਿਲੀ ਮਹਿਲਾ : ਬਦਲੀ ਹੋ ਜਾਣ ਦਿਉ,ਸਰ ਨੂੰ ਦੱਸੋਂ ਕੀ ਉਨ੍ਹਾਂ ਨੂੰ ਵੀ ਦੇਵਾਂਗੇ। ਮੇਰੇ ਪਤੀ ਤਾਂ ਉੱਥੇ ਸਿੱਧਾ ਜਾਕੇ ਗੱਲ ਕਰ ਸਕਦੇ ਹਨ । ਉਹ ਆਪ ਪੁੱਛ ਲੈਣਗੇ ਕੀ ਉਨ੍ਹਾਂ ਨੂੰ ਕੀ ਚਾਹੀਦਾ ਹੈ ।

ਦੂਜੀ ਮਹਿਲਾ – ਇਨ੍ਹਾਂ ਬੰਦਿਆਂ ਤੋਂ ਗੱਲ ਨਹੀਂ ਹੋਵੇਗੀ ।

ਪਹਿਲੀ ਮਹਿਲਾ – ਹੋ ਜਾਵੇਗੀ,MC ਦਾ ਪ੍ਰਧਾਨ ਭੱਟੀ ਨਾਲ ਜਾ ਰਿਹਾ ਹੈ, ਉੱਤੋ ਫੋਨ ਵੀ ਜਾ ਰਹੇ ਹਨ। ਖੁਸ਼ਪਾਲ ਦਾ ਫੋਨ ਗਿਆ ਹੈ ਡੀਸੀ ਸਰ ਨੂੰ,ਧਾਲੀਵਾਰ ਦਾ ਪੁੱਤਰ,ਮਦਾਨ ਦਾ ਵੀ ਗਿਆ ਹੈ,ਜੋ ਸਰ ਦਾ PA ਹੈ।

ਦੂਜੀ ਮਹਿਲਾ – ਅੱਛਾ-ਅੱਛਾ !

ਪਹਿਲੀ ਮਹਿਲਾ – ਹੁਣ ਤੁਸੀਂ ਸਰ ਨੂੰ ਦੱਸੋ ਕੀ ਉਨ੍ਹਾਂ ਦੇ ਨਾਲ ਜਿਹੜੀ ਪਰਸਨਲ ਗੱਲ ਹੈ ਉਹ ਅਸੀਂ ਇੱਥੇ ਹੀ ਕਰ ਲੈਂਦੇ ਹਾਂ।

ਦੂਜੀ ਮਹਿਲਾ – ਸਰ ਨੂੰ ਕਿੰਨੇ ਦੱਸਾ ?

ਪਹਿਲੀ ਮਹਿਲਾ – ਇਹ ਹੁਣ ਤੁਸੀਂ ਆਪ ਵੇਖੋ । ਮੈਨੂੰ ਤਾਂ ਇਸ ਬਾਰੇ ਕੁਝ ਨਹੀਂ ਪਤਾ ਹੈ । ਮੈਨੂੰ ਵੀ ਘਰ ਵਿੱਚ ਪਤੀ ਦੇ ਨਾਲ ਗੱਲ ਕਰਨੀ ਹੈ ।

ਦੂਜੀ ਮਹਿਲਾ– ਚਲੋ ਮੈਂ CDPO ਨੂੰ 20 ਹਜ਼ਾਰ ਕਹਿ ਦਿੰਦੀ ਹਾਂ ।

ਪਹਿਲੀ ਮਹਿਲਾ – ਕਹਿ ਦੋ, ਇਨ੍ਹਾਂ ਠੀਕ ਹੈ,ਅਸੀਂ ਤਾਂ ਇਨ੍ਹਾਂ CDPO ਦੇ ਮੂੰਹ ਲੱਗਣਾ ਹੈ ।

ਦੂਜੀ ਮਹਿਲਾ – ਮੈਂ ਕਹਿ ਦਿੰਦੀ ਹਾਂ,ਮੈਂ ਇਹ ਵੀ ਕਹਿ ਦੇਵਾਂਗੀ ਉਨ੍ਹਾਂ ਦਾ ਤਾਂ ਫ੍ਰੀ ਵਿੱਚ … ਇਸ ਦੇ ਬਾਅਦ ਆਡੀਓ ਖ਼ਤਮ ਹੋ ਜਾਂਦਾ ਹੈ ।