Punjab

ਖਹਿਰਾ ਨੇ ਕੱਢੀ ਭੜਾਸ, ਸਰਕਾਰ ‘ਤੇ ਚੁੱਕੇ ਸਵਾਲ…

Questions raised on Khaira Neserkar...

ਚੰਡੀਗੜ੍ਹ : ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਅੱਜ ਫਿਰ ਇੱਕ ਵਾਰ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦਿਆ ਹੈ। ਚੰਡੀਗੜ੍ਹ ਤੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਨ੍ਹਾਂ ਬਦਲਾਖੋਰੀ ਤਹਿਤ ਇੱਕ ਝੂਠੇ ਕੇਸ ‘ਚ ਫਸਾਇਆ ਗਿਆ ਸੀ।

ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਨ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਖ਼ਿਲਾਫ਼ ਸੱਚ ਬੋਲਣ ਦੀ ਸਜ਼ਾ ਮਿਲੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਮੇਰੇ ਖਿਲਾਫ ਗਵਾਹਾਂ ਨੂੰ ਡਰਾਇਆ ਧਮਕਾਇਆ ਗਿਆ ਸੀ।

ਖਹਿਰਾ ਨੇ ਹੋਰ ਖੁਲਾਸੇ ਕਰਦਿਆਂ ਕਿਹਾ ਕਿ ਜਿਸ ਗਵਾਹ ਮੇਰੇ ਖ਼ਿਲਾਫ਼ ਗਵਾਹੀ ਦੇਣੀ ਸੀ ਉਗ 10 ਜੇਲ੍ਹ ਕੱਟ ਕੇ ਆਇਆ ਸੀ ਅਤੇ ਉਸਦੇ ਕੋਲੋਂ 6 ਕਿੱਲੋਂ ਹੈਰੋਇਨ ਬਰਾਮਦ ਹੋਈ ਸੀ ਅਤੇ ਉਸ ‘ਤੇ 22 ਕੇਸ ਚੱਲਦੇ ਹਨ। ਖਹਿਰਾ ਨੇ ਕਿਹਾ ਪੁਲਿਸ ਨੇ ਪਹਿਲਾਂ ਹੀ ਕਹਾਣੀ ਕੜ ਲਈ ਸੀ ਕਿ ਹਾਈਕੋਰਟ ਤੋਂ ਜ਼ਮਾਨਤ ਮਿਲਦੇ ਹੀ FIR ਦਰਜ ਕਰ ਲੈਣੀ ਹੈ।

ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਮੈਨੂੰ ਪਿਆਰ ਨਾਲ ਖਰੀਦ ਸਕਦਾ ਸੀ, ਮੈਂ ਸਰਕਾਰ ਖਿਲਾਫ ਬੋਲਣਾ ਘੱਟ ਕਰ ਦੇਣਾ ਸੀ,ਪਰ ਡਰਾ ਧਮਕਾ ਕੇ ਨਹੀਂ ਮੈਂ ਗੋਡੇ ਨਹੀਂ ਝੁਕਾਵਾਂਗਾ, ਸੱਚ ਸਾਹਮਣੇ ਆ ਕੇ ਹੀ ਰਹੇਗਾ। ਖਹਿਰਾ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਦੇਸ਼ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਜਾਣਗੇ ਅਤੇ CBI ਜਾਂਚ ਦੀ ਮੰਗ ਕਰਨਗੇ ਤਾਂ ਜੋ ਸੱਚ ਲੋਕਾਂ ਦੀ ਸਾਹਮਣੇ ਆ ਸਕੇ।

ਉਨ੍ਹਾਂ ਨੇ ਕਿਹਾ ਕਿ ਉਹ ਕਾਂਗਰਸ ਭਵਨ ਦੇ ਬਾਹਰ ਬੋਰਡ ਲਗਵਾਉਣਗੇ ਜਿਸ ‘ਤੇ ਉਨ੍ਹਾਂ ਅਫਸਰਾਂ ਦੇ ਨਾਮ ਹੋਣਗੇ ਜਿਹੜੇ ਬਦਲਾਖੋਰੀ ਕਰ ਰਹੇ ਅਤੇ ਜਿਹੜੇ ਅਫਸਰਾਂ ਨੇ ਸਾਡੇ ਲੀਡਰਾਂ ਨਾਲ ਧੱਕਾ ਕੀਤਾ ਸਭ ਦੇ ਨਾਮ ਕਾਲੇ ਬੋਰਡ ਤੇ ਲਾਲ ਅੱਖਰਾਂ ਚ ਲਿਖੇ ਜਾਣਗੇ। ਖਹਿਰਾ ਨੇ ਕਿਹਾ ਕਿ ਜਿਹੋ ਜਿਹੇ ਕੰਮ ਮਾਨ ਸਰਕਾਰ ਕਰ ਰਹੀ ਹੈ ਉਨ੍ਹਾਂ ਨੂੰ ਆਪਣੇ ਦਫ਼ਤਰ ਵਿੱਚੋਂ ਅੰਬੇਡਕਰ ਦੀ ਫੋਟੋ ਉਤਾਰ ਦੇਣੀ ਚਾਹੀਦੀ ਹੈ।

ਖਹਿਰਾ ਨੇ ਵਿਦੇਸ਼ਾਂ ਵਿੱਚ ਹੋ ਰਹੇ ਸਿੱਖਾਂ ਦੇ ਮਾਮਲੇ ‘ਤੇ ਬੋਲਦਿਆਂ ਮਾਨ ਸਰਕਾਰ ‘ਤੇ ਵਰਦਿਆਂ ਕਿਹਾ ਕਿ ਪੰਜਾਬ ਦੇ ਸਿੱਖ ਮੁੱਖ ਮੰਤਰੀ ਵਿਦੇਸ਼ਾਂ ਵਿੱਚ ਹੋ ਰਹੇ ਸਿੱਖਾਂ ਦੇ ਕਤਲ ਬਾਰੇ ਕਿਵੇਂ ਚੁੱਪ ਰਹਿ ਸਕਦਾ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਲੱਗਦਾ ਹੈ ਕਿ ਦੀਪ ਸਿੱਧੂ ਦਾ ਐਕਸੈਂਟ ਨਹੀਂ ਕਤਲ ਹੋਇਆ ਹੈ।

ਡਿਬਰੂਗੜ੍ਹ ਜੇਲ੍ਹ ਵਿਚ ਭੇਜੇ ਗਏ ਸਿੱਖ ਨੌਜਵਾਨਾਂ ਬਾਰੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ NSA ਲਗਾ ਕੇ ਬਾਹਰੇ ਰਾਜਾਂ ਦੀਆਂ ਜੇਲ੍ਹਾਂ ਵਿੱਚ ਭੇਜ ਦਿੱਤਾ ਗਿਆ। ਖਹਿਰਾ ਨੇ ਕਿਹਾ ਕਿ ਅਜਨਾਲਾ ਥਾਣੇ ਦੇ ਦੋਸ਼ ਚ ਲਗਾਉਂਦੇ ਧਾਰਾ ਲਗਾ ਕੇ ਉਨ੍ਹਾਂ ਨੂੰ ਇੱਥੇ ਹੀ ਸਜ਼ਾ ਸੁਣਾਉਂਦੇ।

ਕੇਜਰੀਵਾਲ ‘ਤੇ ਵਰਦਿਆਂ ਖਹਿਰਾ ਨੇ ਕਿਹਾ ਕਿ ਕੇਜਰੀਵਾਲ ਸਟੇਜਾਂ ਤੋਂ ਸਾਨੂੰ ਸਮਗਲਰ ਦੱਸਦਾ ਉਸਨੂੰ ਇਹ ਗੱਲ ਕਹਿਣ ਤੋਂ ਪਹਿਲਾਂ ਸ਼ਰਮ ਆਉਣੀ ਚਾਹੀਦੀ। ਖਹਿਰਾ ਨੇ ਕੇਜਰੀਵਾਲ ਨੂੰ ਸਵਾਲ ਕਰਦਿਆਂ ਕਿਹਾ ਕਿ ਕੇਜਰੀਵਾਲ ਕਹਿੰਦਾ ਕਿ ਮੋਦੀ ਦਿੱਲੀ ‘ਚ ਧੱਕਾ ਕਰ ਰਿਹਾ ਪਰ ਪੰਜਾਬ ‘ਚ ਤੁਸੀਂ ਕੀ ਕਰ ਰਹੇ ਓ।

ਖਹਿਰਾ ਨੇ ਨਸ਼ੇ ‘ਤੇ ਬੋਲਦਿਆਂ ਕਿਹਾ ਕਿ ਜੇਲ੍ਹਾਂ ‘ਚ ਨਸ਼ਾ ਜਿਉਂ ਦਾ ਤਿਉਂ ਹੈ। 1000 ਚੋਂ 900 ਕੈਦੀ ਨਸ਼ੇ ਦੀਆਂ ਗੋਲੀਆਂ ਲੈ ਰਹੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਫਸਾਉਣ ਲਈ ਮੇਰੇ ਲਿੰਕ ਲੈਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੇ ਨਾਲ ਜੋੜੇ ਗਏ।

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਮੈਂ ਬੇਗੁਨਾਹ ਹਾਂ ਤਾਂ ਵੀ ਮੈਨੂੰ ਜੇਲ੍ਹ ਕੱਟਣੀ ਪਈ ਜੇਕਰ ਗੁਨਾਹਗਾਰ ਹੁੰਦਾ ਤਾਂ ਜਿੰਨੀ ਮਰਜ਼ੀ ਮੈਨੂੰ ਸਜ਼ਾ ਕਰ ਦਿੰਦੇ ਪਰ ਅਫ਼ਸੋਸ ਇਸੇ ਗੱਲ ਦਾ ਹੈ ਕਿ ਮੈਂ ਬੇਗੁਨਾਹ ਹਾਂ। ਖਹਿਰਾ ਨੇ ਕਿਹਾ ਇਹ ਪਹਿਲਾਂ ਤੋਂ ਚੱਲ ਰਿਹਾ ਹੈ ਕਿ ਤੁਹਾਨੂੰ ਸੱਚ ਬੋਲਣ ਦੀ ਸਜ਼ਾ ਮਿਲ ਦੀ ਹੈ। ਮੇਰੇ ਲਈ ਇਹ ਕੋਈ ਬਹੁਤੀ ਵੱਡੀ ਸਜ਼ਾ ਨਹੀਂ ਹੈ। ਪੁਰਾਣੇ ਸਮੇਂ ਵਿੱਚ ਪੁਲਿਸ ਫਰਜ਼ੀ ਰਿਪੋਰਟ ਤਿਆਰ ਕਰਕੇ ਪਰਿਵਾਰਕ ਮੈਂਬਰਾਂ ਨੂੰ ਇਸੇ ਤਰ੍ਹਾਂ ਗ੍ਰਿਫਤਾਰ ਕਰਦੀ ਸੀ। ਮੇਰੇ ਪਿਤਾ ਜੀ ਨੇ ਲੰਮਾ ਸਮਾਂ ਜੇਲ੍ਹ ਵਿੱਚ ਕੱਟਿਆ ਹੈ। ਰੱਬ ਸ਼ਕਤੀ ਦੇਣ ਵਾਲਾ ਹੈ ।