Punjab

ਸ੍ਰੀ ਆਨੰਦਪੁਰ ਸਾਹਿਬ ਮਾਰਕਿਟ ਕਮੇਟੀ ਦੇ ਚੇਅਰਮੈਨ ਦੀ ਨਿਯੁਕਤੀ ‘ਤੇ ਖਹਿਰਾ ਦਾ ਸਵਾਲ !

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਦੋਂ ਦੂਜੀ ਵਾਰ ਮਾਰਕਿਟ ਕਮੇਟ ਦੇ ਚੇਅਰਮੈਨ ਦੀਆਂ ਨਿਯੁਤੀਆਂ ਕੀਤੀ ਹੈ ਤਾਂ ਉਸ ‘ਤੇ ਵੀ ਇੱਕ ਵਾਰ ਮੁੜ ਤੋਂ ਇੱਕ ਚੇਅਰਮੈਨ ਨੂੰ ਲੈਕੇ ਵਿਵਾਦ ਹੋ ਗਿਆ ਹੈ। ਇਹ ਵਿਵਾਦ ਧਾਰਮਿਕ ਨਗਰੀ ਸ੍ਰੀ ਆਨੰਦਪੁਰ ਸਾਹਿਬ ਮਾਰਕਿਟ ਕਮੇਟੀ ਦੇ ਚੇਅਰਮੈਨ ਕਮਿੱਕਰ ਸਿੰਘ ਦੀ ਨਿਯੁਕਤੀ ਨੂੰ ਲੈਕੇ ਹੈ। ਆਗੂ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਮਿੱਕਰ ਸਿੰਘ ‘ਤੇ ਅਪਰਾਧਿਕ ਰਿਕਾਰਡ ਪੇਸ਼ ਕਰਕੇ ਸਵਾਲ ਚੁੱਕੇ ਹਨ ।

‘ਜੇਲ੍ਹ ਵਿੱਚ ਬੰਦ ਮੁਲਜ਼ਮ ਨੂੰ ਚੇਅਰਮੈਨ ਬਣਾਇਆ’

ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਲਿਖਿਆ ਕਿ ‘ਇਮਾਨਦਾਰੀ ਦਾ ਢੋਲ ਪਿੱਟਣ ਵਾਲੀ ਆਮ ਆਦਮੀ ਪਾਰਟੀ ਨੇ ਆਨੰਦਪੁਰ ਸਾਹਿਬ ਦੇ ਉਸ ਆਗੂ ਨੂੰ ਨਿਯੁਕਤ ਕੀਤਾ ਹੈ ਜਿਸ ਦੇ ਖਿਲਾਫ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਹ ਜੇਲ੍ਹ ਵਿੱਚ ਬੰਦ ਹੈ,ਨੌਜਵਾਨ ਨੂੰ ਆਪਣੀ ਜਾਨ ਲੈ ਲਈ ਉਕਸਾਨ ‘ਤੇ ਕੀਰਤਪੁਰ ਪੁਲਿਸ ਸਟੇਸ਼ਨ ਵਿੱਚ ਇਸੇ ਸਾਲ ਮਾਮਲਾ ਦਰਜ ਹੋਇਆ ਸੀ’ । ਇਸ ਤੋਂ ਪਹਿਲਾਂ ਮਾਨਸਾ ਵਿੱਚ ਵੀ ਇੱਕ ਚੇਅਰਮੈਨ ਦੀ ਨਿਯੁਕਤੀ ਨੂੰ ਲੈਕੇ ਵਿਵਾਦ ਹੋਇਆ ਸੀ। ਪਾਰਟੀ ਨੇ ਰਿਸ਼ਵਤ ਦੇ ਮਾਮਲੇ ਵਿੱਚ ਆਗੂ ਨੂੰ ਕੱਢ ਦਿੱਤਾ ਪਰ 1 ਮਹੀਨੇ ਬਾਅਦ ਮਾਰਕਿਟ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਸੀ ।

ਮਾਨ ਵੱਲੋਂ ਕੀਤੀਆਂ ਨਿਯੁਕਤੀਆਂ

ਮੁੱਖ ਮੰਤਰੀ ਨੇ 5 ਇਮਪੂਰਵਮੈਂਟ ਟਰਸਟ ਅਤੇ 66 ਮਾਰਕਿਟ ਕਮੇਟੀ ਦੇ ਨਵੇਂ ਚੇਅਰਮੈਨਾਂ ਦੀ ਨਿਯੁਕਤੀ ਕੀਤੀ ਹੈ, ਮਾਨ ਨੇ ਟਵੀਟ ਕਰਕੇ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਦੀ ਲਿਸਟ ਸਾਂਝੀ ਕਰਦੇ ਹੋਏ ਲਿਖਿਆ ‘ਸਾਥੀਆਂ ਨੂੰ ਨਵੀਂ ਜ਼ਿੰਮੇਵਾਰੀਆਂ ਲਈ ਬਹੁਤ ਬਹੁਤ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ… ਟੀਮ ਰੰਗਲਾ ਪੰਜਾਬ ‘ਚ ‘ਜੀ ਆਇਆਂ ਨੂੰ’।