ਗੜਸ਼ੰਕਰ : ਕੈਨੇਡਾ(Canada) ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਖ਼ਬਰ ਆਈ ਹੈ। ਹੁਸ਼ਿਆਰਪੁਰ ਦੇ ਗੜਸ਼ੰਕਰ(Garshankar) ਦੇ ਪਿੰਡ ਚੰਦੇਲੀ ਤੋਂ ਮੋਹਿਤ ਸ਼ਰਮਾ ਨਾਮ ਦਾ ਇਹ ਨੌਜਵਾਨ ਉਚੇਰੀ ਸਿੱਖਿਆ ਲਈ ਕੈਨੇਡਾ(Study in Canada) ਗਿਆ ਸੀ। ਬੀਤੇ ਦਿਨ ਕੈਨੇਡਾ ਤੋਂ ਪੁਲਿਸ ਮੁਲਾਜ਼ਮਾਂ ਨੇ ਫੋਨ ਕਰ ਕੇ ਨੌਜਵਾਨ ਦੀ ਮੌਤ ਬਾਰੇ ਪੀੜਤ ਪਰਿਵਾਰ ਨੂੰ ਜਾਣਕਾਰੀ ਦਿੱਤੀ ਹੈ। ਉਸਦੀ ਅਚਾਨਕ ਮੌਤ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਲੱਗਿਆ ਹੈ।
ਮ੍ਰਿਤਕ ਨੌਜਵਾਨ ਦੇ ਪਿਤਾ ਨੇ ਕਿਹਾ ਕਿ ਉਸਦਾ ਬੇਟਾ ਪੰਜ ਸਾਲਾ ਪੜ੍ਹਾਈ ਲਈ ਕੈਨੇਡਾ ਗਿਆ ਸੀ ਅਤੇ ਉਂਟਾਰੀਓ ਪ੍ਰਾਂਤ ਵਿੱਚ ਰਹਿੰਦਾ ਸੀ। ਕੈਨੇਡਾ ਦੀ ਪੁਲਿਸ ਦੇ ਨਾਲ ਹੀ ਪੁੱਤਰ ਦੇ ਦੋਸਤਾਂ ਨੇ ਵੀ ਉਸਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਦੋ ਦਿਨ ਪਹਿਲਾਂ Brampton,Canada ਪਹੁੰਚੇ ਇਸ ਪੰਜਾਬੀ ਨੌਜਵਾਨ ਨਾਲ ਹੋਈ ਮਾੜੀ, ਆਈ ਇੱਕ ਬੁਰੀ ਖ਼ਬਰ
ਉਨ੍ਹਾਂ ਦੱਸਿਆ ਕਿ ਪੜ੍ਹਾਈ ਪੂਰੀ ਕਰਨ ਪਿਛੋਂ ਉਸ ਦੇ ਪੁੱਤਰ ਨੇ ਪੀਆਰ ਲਈ ਅਪਲਾਈ ਕੀਤਾ ਹੋਇਆ ਸੀ ਤੇ ਪਰਿਵਾਰ ਨਾਲ ਉਸ ਦੀ ਰੋਜ਼ਾਨਾ ਗੱਲਬਾਤ ਹੁੰਦੀ ਸੀ। ਉਹ ਕੈਨੇਡਾ ਜਾਣ ਲਈ ਕਾਗਜ਼ਾਤ ਤਿਆਰ ਕਰ ਰਹੇ ਹਨ।