India

ਕੇਂਦਰ ਸਰਕਾਰ ਨੇ ਲਿਆ ਦਿੱਲੀ ਮਾਮਲੇ ‘ਚ ਨੋਟਿਸ,ਮੰਗੀ ਸਾਰੀ ਰਿਪੋਰਟ

ਦਿੱਲੀ: ਦਿੱਲੀ ਮਾਮਲੇ ‘ਚ ਆਮ ਲੋਕਾਂ ਦੇ ਸੜ੍ਕਾਂ ‘ਤੇ ਉਤਰਨ ਤੋਂ ਬਾਅਦ ਇਸ ਮਾਮਲੇ ਦਾ ਹੁਣ ਕੇਂਦਰ ਸਰਕਾਰ ਨੇ ਵੀ ਨੋਟਿਸ ਲਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਪੁਲਿਸ ਕਮਿਸ਼ਨਰ ਤੋਂ ਇਸ ਦੀ ਸਾਰੀ ਰਿਪੋਰਟ ਮੰਗੀ ਹੈ। ਇਸ ਲਈ ਸਪੈਸ਼ਲ CP ਸ਼ਾਲਿਨੀ ਸਿੰਘ ਦੀ ਅਗਵਾਈ ‘ਚ ਜਾਂਚ ਟੀਮ ਬਣਾਈ ਗਈ ਹੈ ਤੇ ਜਲਦ ਤੋਂ ਜਲਦ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ।ਇਹ ਕਮੇਟੀ ਅੱਜ ਸ਼ਾਮ ਤੱਕ ਆਪਣੀ ਰਿਪੋਰਟ ਤਿਆਰ ਕਰ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੌਂਪੇਗੀ।

ਇਸ ਮਾਮਲੇ ਵਿੱਚ ਇੱਕ ਹੋਰ ਖੁਲਾਸਾ ਹੋਇਆ ਹੈ । ਖ਼ਬਰ ਏਜੰਸੀ ਏਐਨਆਈ ਦੇ ਅਨੁਸਾਰ, ਦਿੱਲੀ ਪੁਲਿਸ ਨੇ ਦੱਸਿਆ ਹੈ ਕਿ “ਜਦੋਂ ਅਸੀਂ ਮ੍ਰਿਤਕ ਦੇ ਰਸਤੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਆਪਣੀ ਸਕੂਟੀ ‘ਤੇ ਇਕੱਲੀ ਨਹੀਂ ਸੀ।”ਹਾਦਸੇ ਸਮੇਂ ਉਸ ਦੇ ਨਾਲ ਉਸ ਦੀ ਇੱਕ ਦੋਸਤ ਵੀ ਮੌਜੂਦ ਸੀ ਤੇ ਉਸ ਦੇ ਵੀ ਸੱਟ ਲੱਗੀ ਸੀ ਤੇ ਜ਼ਖਮੀ ਹੋਣ ਤੋਂ ਬਾਅਦ ਉਹ ਡਰ ਕੇ ਆਪਣੇ ਘਰ ਨੂੰ ਚਲ ਗਈ ਸੀ। ਪਰ ਮ੍ਰਿਤਕਾ ਦੀ ਲੱਤ ਕਾਰ ‘ਚ ਫਸ ਗਈ, ਜਿਸ ਕਾਰਨ ਕਾਰ ਉਸ ਨੂੰ ਕਈ ਕਿਲੋਮੀਟਰ ਤੱਕ ਘੜੀਸਦੀ ਰਹੀ ਤੇ ਉਸ ਦੀ ਮੌਤ ਹੋ ਗਈ।

ਇਹ ਘਟਨਾ ਨਵੇਂ ਸਾਲ ਦੀ ਰਾਤ ਨੂੰ ਵਾਪਰੀ ਸੀ ,ਜਦੋਂ ਇਹ ਕੁੜੀ ਆਪਣੇ ਕੰਮ ਤੋਂ ਘਰ ਨੂੰ ਵਾਪਸ ਜਾ ਰਹੀ ਸੀ । ਦਿੱਲੀ ਦੇ ਸੁਲਤਾਨਪੁਰੀ ਇਲਾਕੇ ਵਿੱਚ ਉਸ ਨਾਲ ਇਹ ਹਾਦਸਾ ਵਾਪਰਿਆ ਸੀ ।