India

ਰੀਲ ਲਈ ਫਲਾਈਓਵਰ ‘ਤੇ ਦਿਖਾ ਰਿਹਾ ਸੀ ‘ਹੇਕੜੀ’, ਪੁਲਿਸ ਨੇ ਲਗਾਇਆ ਭਾਰੀ ਜੁਰਮਾਨਾ

'Hekari' was showing on the flyover for the reel, the police imposed a heavy fine

ਜੇਕਰ ਤੁਸੀਂ ਵੀ ਇੰਸਟਾਗ੍ਰਾਮ ਰੀਲ ਬਣਾਉਂਦੇ ਸਮੇਂ ਸਾਰੀਆਂ ਹੱਦਾਂ ਪਾਰ ਕਰਦੇ ਹੋ ਤਾਂ ਹੋ ਜਾਓ ਸਾਵਧਾਨ। ਕਿਉਂਕਿ ਦਿੱਲੀ ਟ੍ਰੈਫਿਕ ਪੁਲਸ ਨੇ ਇਕ ਵਿਅਕਤੀ ‘ਤੇ 36,000 ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਵਿਅਕਤੀ ਨੇ ਇੱਕ ਇੰਸਟਾਗ੍ਰਾਮ ਰੀਲ ਲਈ ਇੱਕ ਵਿਅਸਤ ਸੜਕ ਦੇ ਵਿਚਕਾਰ ਆਪਣੀ ਕਾਰ ਪਾਰਕ ਕਰਕੇ ਆਵਾਜਾਈ ਵਿੱਚ ਵਿਘਨ ਪਾਇਆ ਸੀ। ਮੁਲਜ਼ਮ ਦੀ ਪਛਾਣ ਪ੍ਰਦੀਪ ਢਾਕਾ ਵਜੋਂ ਹੋਈ ਹੈ। ਉਸ ਨੂੰ ਪੁਲਸ ‘ਤੇ ਹਮਲਾ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਗੱਡੀ ਨੂੰ ਵੀ ਜ਼ਬਤ ਕਰ ਲਿਆ ਹੈ ਅਤੇ ਪ੍ਰਦੀਪ ਢਾਕਾ ਖਿਲਾਫ ਮੋਟਰ ਵਹੀਕਲ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪ੍ਰਦੀਪ ਢਾਕਾ ਨੇ ਕਥਿਤ ਤੌਰ ‘ਤੇ ਵਿਅਸਤ ਸਮੇਂ ਦੌਰਾਨ ਦਿੱਲੀ ਦੇ ਪੱਛਮੀ ਵਿਹਾਰ ਦੇ ਫਲਾਈਓਵਰ ‘ਤੇ ਆਪਣੀ ਕਾਰ ਨੂੰ ਰੋਕਕੇ ਵੀਡੀਓ ਅਪਲੋਡ ਕੀਤਾ ਸੀ। ਉਸ ਨੂੰ ਦਰਵਾਜ਼ਾ ਖੁੱਲ੍ਹਾ ਰੱਖ ਕੇ ਕਾਰ ਚਲਾਉਂਦੇ ਵੀ ਦੇਖਿਆ ਗਿਆ। ਇਸ ਤੋਂ ਇਲਾਵਾ, ਪ੍ਰਦੀਪ ਢਾਕਾ ਨੇ ਪੁਲਿਸ ਬੈਰੀਕੇਡਾਂ ਨੂੰ ਅੱਗ ਲਗਾ ਦਿੱਤੀ ਅਤੇ ਫੁਟੇਜ ਨੂੰ ਆਨਲਾਈਨ ਅਪਲੋਡ ਕੀਤਾ। ਦਿੱਲੀ ਪੁਲਿਸ ਨੇ ਪ੍ਰਦੀਪ ਢਾਕਾ ਦੇ ਖਿਲਾਫ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਦਿੰਦੇ ਹੋਏ ਆਪਣੇ ਐਕਸ ਪ੍ਰੋਫਾਈਲ ‘ਤੇ ਇੱਕ ਵੀਡੀਓ ਪੋਸਟ ਕੀਤਾ ਅਤੇ ਇਹ ਵੀ ਦਿਖਾਇਆ ਕਿ ਕਿਵੇਂ ਉਸਦੀ ਕਾਰ ਨੂੰ ਜ਼ਬਤ ਕੀਤਾ ਗਿਆ ਸੀ ਅਤੇ ਉਸਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਪੁਲਿਸ ਨੇ ਕਿਹਾ ਕਿ ਉਸ ਨੂੰ ਪੁਲਿਸ ‘ਤੇ ਹਮਲਾ ਕਰਨ ਲਈ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਦੀਪ ਢਾਕਾ ਨੇ ਆਪਣੇ ਸੋਸ਼ਲ ਮੀਡੀਆ ਸਟੰਟ ਲਈ ਜਿਸ ਕਾਰ ਦੀ ਵਰਤੋਂ ਕੀਤੀ, ਉਹ ਉਸਦੀ ਮਾਂ ਦੇ ਨਾਮ ‘ਤੇ ਰਜਿਸਟਰਡ ਸੀ। ਪੁਲਿਸ ਨੂੰ ਗੱਡੀ ਵਿਚੋਂ ਕੁਝ ਨਕਲੀ ਪਲਾਸਟਿਕ ਦੇ ਹਥਿਆਰ ਵੀ ਮਿਲੇ ਹਨ।