International Punjab

ਦੋ ਦਿਨ ਪਹਿਲਾਂ Brampton,Canada ਪਹੁੰਚੇ ਇਸ ਪੰਜਾਬੀ ਨੌਜਵਾਨ ਨਾਲ ਹੋਈ ਮਾੜੀ, ਆਈ ਇੱਕ ਬੁਰੀ ਖ਼ਬਰ

ਬਰੈਂਪਟਨ : ਪੰਜਾਬ ਤੋਂ ਪੜਾਈ ਤੇ ਕੰਮ ਕਾਰ ਲਈ ਕੈਨੇਡਾ ਗਏ ਨੌਜਵਾਨਾਂ ਦੀ ਮੌਤ ਹੋਣ ਦਾ ਸਿਲਸਿਲਾ ਬੰਦ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ । ਹੁਣ ਇੱਕ ਹੋਰ ਪੰਜਾਬੀ ਨੌਜਵਾਨ ਹਸ਼ੀਸ਼ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ,ਜੋ ਕਿ ਦੋ ਦਿਨ ਪਹਿਲਾਂ ਹੀ ਕੈਨੇਡਾ ਪੜਾਈ ਕਰਨ ਲਈ ਪਹੁੰਚਿਆ ਸੀ ਤੇ ਉਹ ਬਰੈਂਪਟਨ ਵਿੱਚ ਰਹਿ ਰਿਹਾ ਸੀ ।

ਉਸ ਦਾ ਸਬੰਧ ਪਟਿਆਲਾ ਸ਼ਹਿਰ ਨਾਲ ਸੀ।ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਸ਼ੀਸ਼ ਆਪਣੇ ਪਰਿਵਾਰ ਵਿੱਚ ਇਕਲੌਤਾ ਬੱਚਾ ਸੀ ਤੇ ਹੁਣ ਸਿਰਫ ਉਸ ਦੀ ਮਾਤਾ ਹੀ ਬਾਕੀ ਰਹਿ ਗਏ ਹਨ। ਇਹ ਖ਼ਬਰ ਸੁਣ ਕੇ ਉਹਨਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਕਿਉਂਕਿ ਇਸ ਪਰਿਵਾਰ ਵਿੱਚ ਹਮੀਸ਼ ਦੇ ਕੈਨੇਡਾ ਆ ਜਾਣ ਕਾਰਨ ਖੁਸ਼ੀ ਦੀ ਲਹਿਰ ਸੀ ਪਰ ਇਸ ਖ਼ਬਰ ਤੋਂ ਬਾਅਦ ਹੁਣ ਇਹ ਖੁਸ਼ੀ ਦੁੱਖਾਂ ਵਿੱਚ ਤਬਦੀਲ ਹੋ ਗਈ ਹੈ।

ਮੌਤ ਦਾ ਸ਼ਿਕਾਰ ਹੋਇਆ ਇਹ ਨੌਜਵਾਨ ਰਿਸ਼ਤੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਆਈ.ਐਸ. ਬਿੰਦਰਾ ਦਾ ਭਤੀਜਾ ਸੀ। ਦੋ ਦਿਨ ਪਹਿਲਾਂ ਹੀ ਪਟਿਆਲਾ ਤੋਂ ਬਰੈਂਪਟਨ ਸ਼ਹਿਰ ਵਿੱਚ ਸਟੱਡੀ ਵੀਜੇ ‘ਤੇ ਪਹੁੰਚੇ ਹਸ਼ੀਸ਼ ਸਿੰਘ ਦਾ ਪਰਿਵਾਰ  ਹਾਲੇ ਇਸ ਗੱਲ ਦੀਆਂ ਖੁਸ਼ੀਆਂ ਮਨਾ ਰਿਹਾ ਸੀ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਚਲਾ ਗਿਆ ਹੈ ਪਰ ਸਿਰਫ਼ ਦੋ ਦਿਨ ਬਾਅਦ ਹਸ਼ੀਸ਼ ਸਿੰਘ ਨੂੰ ਅਚਾਨਕ ਹੋਏ ਅਟੈਕ ਨੇ ਘਰ ਵਿੱਚ ਗਮ ਦਾ ਮਾਹੌਲ ਬਣਾ ਦਿੱਤਾ ਹੈ। ਇਸ ਦੁੱਖ ਦੀ ਘੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਤੇ ਹੋਰ ਵੱਖ-ਵੱਖ ਪਾਰਟੀ ਦੇ ਨੇਤਾਵਾਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦੇ ਪ੍ਰਗਟਾਵੇ ਕੀਤੇ ਹਨ।