India

ਪੰਚਕੂਲਾ ਦੇ ਇਸ ਇਤਿਹਾਸਕ ਗੁਰੂਘਰ ਵਿੱਚ ਉੱਠਿਆ ਵਿਵਾਦ,ਨਵੀਂ ਬਣੀ HSGP ਕਮੇਟੀ ‘ਤੇ ਲੱਗੇ ਇਲਜ਼ਾਮ

ਪੰਚਕੂਲਾ : ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਪੰਚਕੂਲਾ ਦੇ ਗੁਰਦੁਆਰਾ ਸ਼੍ਰੀ ਨਾਢਾ ਸਾਹਿਬ ਵਿੱਖੇ ਉਸ ਵੇਲੇ ਮਾਹੌਲ ਤਨਾਅਪੂਰਨ ਬਣ ਗਿਆ,ਜਦੋਂ ਨਵੀਂ ਬਣੀ HSGP ਕਮੇਟੀ ਮੈਂਬਰਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਹੱਦ ਦੇ ਅੰਦਰ ਬਣੀਆਂ ਦੁਕਾਨਾਂ ਨੂੰ ਹਟਾਉਣ ਦੀ ਕਾਰਵਾਈ ਨੂੰ ਲੈ ਕੇ ਕਮੇਟੀ ਦਾ ਦੁਕਾਨਦਾਰਾਂ ਨਾਲ ਵਿਵਾਦ ਖੜਾ ਹੋ ਗਿਆ।

ਦੁਕਾਨਦਾਰਾਂ ਤੇ ਕਮੇਟੀ ਮੈਂਬਰਾਂ ਵਿਚਾਲੇ ਹੱਥੋਪਾਈ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ।  ਗੁਰਦੁਆਰਾ ਸਾਹਿਬ ਦੇ COMPLEX ਦੇ ਅੰਦਰ ਕਾਫੀ ਸਮਾਂ ਪਹਿਲਾਂ ਤੋਂ ਬਣੀਆਂ ਇਹਨਾਂ ਦੁਕਾਨਾਂ ਨੂੰ ਹਟਾਉਣ ਦੇ ਲਈ ਨਵੀਂ ਬਣੀ ਕਮੇਟੀ ਨੇ ਕਿਹਾ ਸੀ,ਜਿਹਨਾਂ ਦਾ ਇਹਨਾਂ ਦੁਕਾਨਦਾਰਾਂ ਨੇ ਸਖ਼ਤ ਵਿਰੋਧ ਕੀਤਾ ਹੈ ਤੇ ਇਸ ਦੌਰਾਨ ਹੀ ਇਹਨਾਂ ਦੋਹਾਂ ਧਿਰਾਂ ਵਿੱਚ ਹਲਕੀ ਜਿਹੀ ਝੱੜਪ ਹੋ ਗਈ ਤੇ ਵਿਵਾਦ ਵੱਧ ਗਿਆ। ਜਿਸ ਕਾਰਨ ਪੁਲਿਸ ਨੇ ਆ ਕੇ ਮਾਮਲੇ ਨੂੰ ਸ਼ਾਂਤ ਕਰਵਾਉਣਾ ਪਿਆ।

ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਪਿਛਲੀਆਂ ਕਈ ਪੀੜੀਆਂ ਤੋਂ ਇਥੇ ਦੁਕਾਨਾਂ ਕਰਦੇ ਆ ਰਹੇ ਹਨ ਤੇ ਇਸ ਦੌਰਾਨ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਵਿੱਚ ਵੀ ਰਿਹਾ ਹੈ ਤੇ ਹੁਣ ਇਹ ਨਵੀਂ ਕਮੇਟੀ ਕੋਲ ਚਲਾ ਗਿਆ ਹੈ ਪਰ ਇਹ ਨਵੀਂ ਕਮੇਟੀ ਸਿੱਖਾਂ ਦੇ ਹਿੱਤਾਂ ਦੇ ਪੱਖ ਵਿੱਚ ਨਹੀਂ ਹੈ। ਉਹਨਾਂ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਗਾਲੀ ਗਲੋਚ ਕਰਨ ਤੇ ਧਮਕਾਉਣ ਦਾ ਇਲਜ਼ਾਮ ਵੀ ਲਗਾਇਆ ਹੈ। ਹਾਲਾਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਵਿੱਚ ਹਾਲੇ ਕੁੱਝ ਵੀ ਨਹੀਂ ਕਿਹਾ ਹੈ।