India

‘350 ਰੁਪਏ’ ਵਿੱਚ ਵਿਕ ਰਿਹਾ ਹੈ ‘SAMSUNG’ ਦੇ ਇਸ ਫੋਨ ਦਾ ਸਟਾਕ !ਹੱਥੋਂ ਹੱਥ ਖਰੀਦ ਰਹੇ ਹਨ ਲੋਕ !

SAMSUNG PHONE AT 350 RUPEES

ਬਿਊਰੋ ਰਿਪੋਰਟ : ਜੇਕਰ ਤੁਸੀਂ ਛੋਟਾ ਬਿਜਨੈੱਸ ਚਲਾਉਂਦੇ ਹੋ ਅਤੇ ਮੁਲਾਜ਼ਮਾਂ ਲਈ ਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਚੰਗਾ ਮੌਕਾ ਹੈ । ਕਿਉਂਕਿ ਇਸ ਵਕਤ ਫੀਚਰ ਫੋਨ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਡਿਸਕਾਉਂਟ ਮਿਲ ਰਿਹਾ ਹੈ । ਜੇਕਰ ਤੁਸੀਂ ਮਾਰਕਿਟ ਵਿੱਚ ਠੀਕ-ਠਾਕ ਫੀਚਰ ਫੋਨ ਖਰੀਦਣ ਜਾਉਗੇ ਤਾਂ ਤੁਹਾਨੂੰ ਇਸ ਦੇ ਲਈ ਘੱਟੋ ਘੱਟ 1 ਹਜ਼ਾਰ ਜਾਂ ਫਿਰ 1500 ਰੁਪਏ ਦੇਣੇ ਹੋਣਗੇ ਕਿਉਂਕਿ ਇਹ ਸਭ ਤੋਂ ਘੱਟ ਰਕਮ ਹੈ। ਜਿਸ ਵਿੱਚ ਤੁਸੀਂ ਫੀਚਰ ਫੋਨ ਖਰੀਦ ਸਕਦੇ ਹੋ। ਜੇਕਰ ਤੁਸੀਂ ਥੋੜ੍ਹੇ ਫੀਚਰ ਚਾਉਂਦੇ ਹੋ ਤਾਂ ਇਸ ਤੋਂ ਵੀ ਜ਼ਿਆਦਾ ਕੀਮਤ ਦਾ ਫੀਚਰ ਫੋਨ ਮਾਰਕਿਟ ਵਿੱਚ ਮੌਜੂਦ ਹੈ। ਜਿਸ ਨੂੰ ਤੁਸੀਂ 2000 ਤੋਂ ਲੈਕੇ 2500 ਵਿੱਚ ਖਰੀਦ ਸਕਦੇ ਹੋ । ਹਾਲਾਂਕਿ ਜੇਕਰ ਤੁਹਾਨੂੰ ਕਈ ਫੀਚਰ ਵਾਲਾ ਫੋਨ ਖਰੀਦਣਾ ਹੈ ਤਾਂ ਤੁਹਾਡਾ ਬਜਟ ਘੱਟ ਹੈ ਤਾਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਇੱਕ ਮਾਰਕਿਟ ਹੈ ਜਿੱਥੇ ਤੁਸੀਂ 500 ਤੋਂ ਵੀ ਘੱਟ ਕੀਮਤ ‘ਤੇ ਫੀਚਰ ਫੋਨ ਖਰੀਦ ਸਕਦੇ ਹੋ। ਦਰਾਸਲ ਸੈਮਸੰਗ ਦੇ ਫੀਚਰ ਫੋਨ ਨੂੰ ਮਾਰਕਿਟ ਵਿੱਚ ਘੱਟ ਕੀਮਤ ਵਿੱਚ ਵੇਚਿਆ ਜਾ ਰਿਹਾ ਹੈ ਜਿਸ ਦਾ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੈ ।

ਇੱਥੇ ਮਿਲ ਰਹੇ ਹਨ ਸਸਤੇ ਫੋਨ  

ਦਰਾਸਲ ਫੇਸਬੁਕ ਦੇ ‘ਮਾਰਕੇਟ ਪਲੇਸ’ ‘ਤੇ ਇੱਕ ਸੇਲਰ ਸੈਮਸੰਗ ਦੇ ਸਸਤੇ ਫੀਚਰ ਫੋਨ ਦੀ ਵਿਕਰੀ ਕਰ ਰਿਹਾ ਹੈ। ਇਸ ਫੀਚਰ ਫੋਨ ਦੀ ਕੀਮਤ 350 ਰੁਪਏ ਰੱਖੀ ਗਈ ਹੈ । ਜ਼ੀ ਨਿਊਜ਼ ਦੀ ਰਿਪੋਰਟ ਮੁਤਾਬਿਕ ਖਾਸ ਗੱਲ ਇਹ ਹੈ ਕਿ ਫੀਚਰ ਫੋਨ ਸਿਰਫ਼ 350 ਰੁਪਏ ਵਿੱਚ ਹੀ ਖਰੀਦ ਸਕਦੇ ਹੋ । ਇਸ ਦੇ ਲਈ ਤੁਹਾਨੂੰ ਕੋਈ ਵਾਧੂ ਚਾਰਜ ਨਹੀਂ ਦੇਣਾ ਹੋਵੇਗਾ । ਬਸ ਤੁਹਾਨੂੰ ਫੇਸਬੁੱਕ ‘ਮਾਰਕੇਟ ਪਲੇਸ’ ਦੇ ਜਾਕੇ ਫੋਨ ਚੁਣਨਾ ਹੋਵੇਗਾ ਇਸ ਤੋਂ ਬਾਅਦ ਇਸ ਨੂੰ ਤੁਸੀਂ ਘਰ ਵੀ ਮੰਗਵਾ ਸਕਦੇ ਹੋ। ਹਾਲਾਂਕਿ ਜੇਕਰ ਤੁਸੀਂ ਵਧ ਗਿਣਤੀ ਵਿੱਚ ਫੀਚਰ ਫੋਨ ਮੰਗਵਾ ਰਹੇ ਹੋ ਤਾਂ ਤੁਸੀਂ ਇਸ ਗੱਲ ਦਾ ਧਿਆਨ ਰੱਖੋ ਕੀ ਪਹਿਲਾਂ ਪੇਮੈਂਟ ਨਾ ਕਰੋ,ਕਿਉਂਕਿ ਕਈ ਸੇਲਰ ਅਜਿਹੇ ਹਨ ਜੋ ਗਾਹਕ ਨੂੰ ਚੂਨਾ ਲੱਗਾ ਸਕਦੇ ਹਨ । ਉਹ ਪ੍ਰੋਡਕਟ ਭੇਜਣ ਤੋਂ ਪਹਿਲਾਂ ਹੀ ਪੈਸਾ ਲੈਂਦੇ ਹਨ ਅਤੇ ਪੋਡਕਟ ਨਹੀਂ ਭੇਜ ਦੇ ਹਨ ।