Punjab

ਪੰਜਾਬ ਦੀਆਂ ਜੇਲ੍ਹ ‘ਚ ਕੈਦੀਆਂ ਤੋਂ ਮਿਲ ਰਹੇ ਇਸ ਕੰਪਨੀ ਦੇ ਮੋਬਾਈਲ ਸੈੱਟ ਨੇ ਵਧਾਈ ਟੈਨਸ਼ਨ ! ਅਸਾਨੀ ਨਾਲ ਸਰੀਰ ‘ਚ ਹੁੰਦੇ ਹਨ ਫਿਟ

ਬਿਊਰੋ ਰਿਪੋਰਟ : ਜੇਲ੍ਹ ਵਿੱਚ ਕੈਦੀਆਂ ਵੱਲੋਂ ਮੋਬਾਈਲ ਦੀ ਵਰਤੋਂ ਪੁਲਿਸ ਪ੍ਰਸ਼ਾਸਨ ਦੇ ਲਈ ਵੱਡੀ ਟੈਨਸ਼ਨ ਹੈ । ਲਗਾਤਾਰ ਚੈਕਿੰਗ ਦੇ ਬਾਵਜੂਦ ਜੇਲ੍ਹਾਂ ਵਿੱਚ ਅਸਾਨੀ ਨਾਲ ਮੋਬਾਈਲ ਪਹੁੰਚ ਜਾਂਦੇ ਹਨ । ਹੁਣ ਤੱਕ ਕੈਦੀਆਂ ਵੱਲੋਂ ਫੜੇ ਗਏ ਮੋਬਾਈਲ ਤੋਂ ਸਾਹਮਣੇ ਆਇਆ ਹੈ ਕਿ ਕੈਦੀ ਜ਼ਿਆਦਾਤਰ ਕੇਚੌੜਾ ਕੰਪਨੀ ਦੇ ਚੀਨੀ ਮੋਬਾਈਲ ਦੀ ਵਰਤੋਂ ਕਰਦੇ ਹਨ । ਇਹ ਮੋਬਾਈਲ ਉਂਗਲੀ ਤੋਂ ਵੀ ਛੋਟੇ ਸਾਇਜ਼ ਦੇ ਹੁੰਦੇ ਹਨ । 70 ਫੀਸਦੀ ਕੈਦੀ ਇਸੇ ਮੋਬਾਈਲ ਸੈੱਟ ਦੀ ਹੀ ਵਰਤੋਂ ਕਰਦੇ ਹਨ । ਦੱਸਿਆ ਜਾ ਰਿਹਾ ਹੈ ਕਿ ਇਸੇ ਮੋਬਾਈਲ ਫੋਨ ਦੇ ਜ਼ਰੀਏ ਹੀ ਵੱਖ-ਵੱਖ ਸ਼ਹਿਰਾਂ ਵਿੱਚ ਡਰੱਗ ਰੈਕਟ ਚਲਾਇਆ ਜਾਂਦਾ ਹੈ ।

ਗੁਪਤ ਅੰਗਾਂ ਵਿੱਚ ਲੁਕਾਇਆ ਜਾਂਦਾ ਹੈ

ਜੇਲ੍ਹ ਦੇ ਅਧਿਕਾਰੀਆਂ ਮੁਤਾਬਿਕ ਕੈਦੀ ਮੋਬਾਈਲ ਫੋਨ ਨੂੰ ਆਪਣੇ ਨਿਜੀ ਅੰਗਾਂ ਵਿੱਚ ਲੁੱਕਾ ਕੇ ਤਸਕਰੀ ਕਰਦੇ ਹਨ । ਕਦੇ-ਕਦੇ 3 ਮੋਬਾਈਲ ਫੋਨ ਬੈਰਕਾਂ ਵਿੱਚ ਆ ਜਾਂਦੇ ਹਨ । 6 ਮਹੀਨਿਆਂ ਵਿੱਚ ਸੂਬੇ ਦੀਆਂ ਜੇਲ੍ਹਾਂ ਵਿੱਚੋਂ ਬੰਦ ਕੈਦੀਆਂ ਤੋਂ 4 ਹਜ਼ਾਰ ਤੋਂ ਵੱਧ ਮੋਬਾਈਲ ਫੋਨ ਬਰਾਮਦ ਹੋ ਚੁੱਕੇ ਹਨ ।

ਲੁਧਿਆਣਾ ਦੀ ਸੈਂਟਰਲ ਜੇਲ੍ਹ ਦੇ ਸੁਪਰੀਟੈਂਡੈਂਟ ਮੁਤਾਬਿਕ ਮਿਨੀ ਮੋਬਾਈਲ ਫੋਨ ਦੀ ਲੰਬਾਈ 7 ਸੈਂਟੀਮੀਟਰ ਅਤੇ ਚੌੜਾਈ 3 ਸੈਂਟੀਮੀਟਰ ਹੈ। ਮੋਬਾਈਲ ਫੋਨ ਇੰਨਾਂ ਛੋਟਾ ਹੁੰਦਾ ਹੈ ਕਿ ਜਦੋਂ ਜੇਲ੍ਹ ਮੁਲਾਜ਼ਮ ਸਰਚ ਕਰਦੇ ਹਨ ਤਾਂ ਕੈਦੀ ਇਸ ਨੂੰ ਦੀਵਾਰ ਵਿੱਚ ਲੁੱਕਾ ਦਿੰਦੇ ਹਨ। ਜ਼ਿਆਦਾਤਰ ਮਿਨੀ ਮੋਬਾਈਲ ਕੇਚੌੜਾ ਕੰਪਨੀ ਦੇ ਹੀ ਮਿਲ ਦੇ ਹਨ । ਲੁਧਿਆਣਾ ਦੀ ਜੇਲ੍ਹ ਵਿੱਚ ਰੋਜ਼ਾਨਾ 400 ਕੈਦੀ ਮੁਕਦਮੇ ਦੀ ਸੁਣਵਾਈ ਦੇ ਲਈ ਅਦਾਲਤ ਜਾਂਦੇ ਹਨ । ਕੈਦੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਕੋਰਟ ਕੰਪਲੈਕਸ ਵਿੱਚ ਹੀ ਆਪਣੇ ਸਾਥੀ ਦੀ ਮਦਦ ਨਾਲ ਮੋਬਾਈਲ ਫੋਨ ਹਾਸਲ ਕਰ ਲੈਂਦੇ ਹਨ । ਇਸ ਤੋਂ ਬਾਅਦ ਆਪਣੇ ਗੁਪਤ ਅੰਗਾਂ ਵਿੱਚ ਲੁੱਕਾ ਕੇ ਜੇਲ੍ਹ ਵਿੱਚ ਦਾਖਲ ਹੁੰਦੇ ਹਨ । ਇਸ ਤੋਂ ਇਲਾਵਾ ਕੈਦੀਆਂ ਦੇ ਦੋਸਤ ਅਤੇ ਰਿਸ਼ਤੇਦਾਰ ਵੀ ਜੇਲ੍ਹ ਦੀ ਦੀਵਾਰਾਂ ਤੋਂ ਪੈਕੇਟ ਸੁੱਟ ਦੇ ਹਨ ਜਿੰਨਾਂ ਵਿੱਚ ਮੋਬਾਈਲ ਫੋਨ ਹੁੰਦੇ ਹਨ ।

ਮਿਨੀ ਮੋਬਾਈਲ ਫੋਨ ਬਾਜ਼ਾਰ ਵਿੱਚ 1 ਹਜ਼ਾਰ ਰੁਪਏ ਵਿੱਚ ਮਿਲ ਜਾਂਦਾ ਹੈ। ਐਮਾਜ਼ੋਨ ਅਤੇ ਫਲਿਪ ਕਾਰਡ ਵਰਗੀ ਕਈ ਸਾਈਟਸ ‘ਤੇ ਇਹ ਮਿਲ ਦਾ ਹੈ । ਸੁਪਰੀਟੈਂਡੈਂਟ ਦੇ ਮੁਤਾਬਿਕ ਮੋਬਾਈਲ ਫੋਨ ਬਰਾਮਦ ਹੋਣ ਦੇ ਮਾਮਲਿਆਂ ਵਿੱਚ ਜੇਲ੍ਹ ਕਾਨੂੰਨ ਦੀ ਧਾਰਾ 52 A(1) ਤਹਿਤ ਮਾਮਲਾ ਦਰਜ ਕੀਤਾ ਜਾਂਦਾ ਹੈ। ਇਹ ਜ਼ਮਾਨਤੀ ਧਾਰਾ ਹੁੰਦਾ ਹੈ ਇਸ ਲਈ ਮੁਲਜ਼ਮ ਦੀ ਪੁੱਛ-ਗਿੱਛ ਕਸਟਡੀ ਨਹੀਂ ਮਿਲ ਸਕਦੀ ਹੈ ਜਿਸ ਦਾ ਫਾਇਕਾ ਕੈਦੀ ਚੁੱਕ ਦੇ ਹਨ । ਮੋਬਾਈਲ ਦੇ ਨਾਲ ਕੈਦੀਆਂ ਨੂੰ ਫਰਜ਼ੀ ਪਛਾਣ ਪੱਤਰ ਦੇ ਜ਼ਰੀਏ ਸਿਮ ਕਾਰਡ ਵੀ ਅਸਾਨੀ ਨਾਲ ਮਿਲ ਜਾਂਦੇ ਹਨ । ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਪਿਛਲੇ ਮਹੀਨੇ ਅੰਮ੍ਰਿਤਸਰ ਜੇਲ੍ਹ ਦਾ ਦੌਰਾ ਕੀਤਾ ਸੀ । ਉਸ ਦੌਰਾਨ ਉਨ੍ਹਾਂ ਦੇ ਦਾਅਵਾ ਕੀਤਾ ਸੀ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਜਲਦ ਹੀ ਰੇਡੀਓ ਫ੍ਰੀਕੈਂਸੀ ਤਕਨੀਕ ਦੀ ਵਰਤੋਂ ਕਰਕੇ ਮੋਬਾਈਲ ਦੀ ਵਰਤੋਂ ‘ਤੇ ਲਗਾਮ ਲਗਾਈ ਜਾਵੇਗੀ। ਇਹ ਮੋਬਾਈਲ ਨੈੱਟਵਰਕ ਨੂੰ ਜਾਮ ਕਰਨ ਵਾਲੀ ਦੁਨੀਆ ਦੀ ਸਭ ਤੋਂ ਚੰਗੀ ਤਕਨੀਕ ਹੈ । ਇਸ ਨਾਲ ਜੇਲ੍ਹਾਂ ਤੋਂ ਮੋਬਾਈਲ ਦੀ ਵਰਤੋਂ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਵੇਗੀ । ਹਰਜੋਤ ਬੈਂਸ ਨੇ ਦਾਅਵਾ ਕੀਤਾ ਸੀ ਕਿ ਇਸ ਤਕਨੀਕ ਦੀ ਵਰਤੋਂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾਂ ਸੂਬਾ ਬਣ ਜਾਵੇਗਾ ।