Punjab

228 ਪੰਜਾਬੀਆਂ ਨੂੰ ਮਿਲੀ ਨੌਕਰੀ, ‘ਹੋਰ ਕੋਈ ਆਵੇ ਜਾਂ ਨਾ, ਮੈਂ ਜ਼ਰੂਰ ਆਵਾਂਗਾ’

‘ਦ ਖ਼ਾਲਸ ਬਿਊਰੋ : ਅੱਜ ਪੰਜਾਬ ਵਿੱਚ 228 ਸਬ-ਇੰਨਸਪੈਕਟਰਾਂ ਦੀ ਟੈਕਨੀਕਲ ਵਿਭਾਗ ‘ਚ ਨਿਯੁਕਤੀ ਹੋਈ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪਹਿਲਾਂ ਸੜਕ ‘ਤੇ ਖੜ੍ਹਨ ਵਾਲੀ ਤੇ ਥਾਣੇ ‘ਚ ਮੌਜੂਦ ਪੁਲਿਸ ਨੂੰ ਹੀ ਪੁਲਿਸ ਸਮਝਿਆ ਜਾਂਦਾ ਸੀ ਪਰ ਹੁਣ ਜ਼ਮਾਨਾ ਬਦਲ ਚੁੱਕਿਆ ਹੈ। ਅਸੀਂ ਪੰਜਾਬ ਪੁਲਿਸ ਨੂੰ ਡਿਜੀਟਲ ਕਰਨ ਲਈ ਬਜਟ ਦੀ ਕੋਈ ਵੀ ਕਮੀ ਨਹੀਂ ਆਉਣ ਦੇਵਾਂਗੇ।

ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਕਿ ਇੱਕ ਨਵੀਂ ਪੁਲਿਸ ਫੋਰਸ ਐੱਸਐੱਸਐੱਫ ਯਾਨਿ ਸੜਕ ਸੁਰੱਖਿਆ ਫੋਰਸ ਦਾ ਐਲਾਨ ਕੀਤਾ ਗਿਆ ਹੈ। ਇਸ ਵੱਲ ਕਦੇ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ। ਐੱਸਐੱਸਐੱਫ ਦੇਸ਼ ਦੀ ਪਹਿਲੀ ਇਹੋ ਜਿਹੀ ਫੋਰਸ ਹੋਵੇਗੀ ਜਿਸ ਕੋਲ ਸਭ ਤੋਂ ਮਹਿੰਗੀਆਂਨ ਕੈਮਰੇ ਵਾਲੀਆਂ ਗੱਡੀਆਂ, ਡਿਜੀਟਲ ਇਨਸਟਾਲਮੈਂਟ, ਨਵੀਂ ਵਰਦੀ ਹੋਵੇਗੀ। ਮਾਨ ਨੇ ਕਿਹਾ ਕਿ ਪੜ੍ਹਾਈ ਲਈ ਅਸੀਂ ਲਾਇਬ੍ਰੇਰੀਆਂ ਬਣਾ ਰਹੇ ਹਾਂ, ਯੂਪੀਐੱਸਸੀ ਦੇ ਫਰੀ ਸੈਂਟਰ ਬਣਾਵਾਂਗੇ।

 

ਮਾਨ ਨੇ ਕਿਹਾ ਕਿ ਚੋਰ ਦੇ ਦਿਲ ‘ਚ ਪਾਲ਼ਾ ਹੁੰਦਾ ਹੈ। ਵਿਰੋਧੀਆਂ ਪਾਰਟੀਆਂ ਵਾਲੇ ਵੱਖੋ- ਵੱਖ ਬਹਾਨੇ ਬਣਾ ਕੇ ਪੰਜਾਬ ਦੇ ਅਹਿਮ ਮੁੱਦਿਆਂ ‘ਤੇ ਬਹਿਸ ਕਰਨ ਤੋਂ ਭੱਜ ਰਹੇ ਹਨ ਕਿਉਂਕਿ ਪੰਜਾਬ ‘ਤੇ ਬਹੁਤ ਸਾਲ ਇਨ੍ਹਾਂ ਨੇ ਹੀ ਰਾਜ ਕੀਤਾ ਹੈ ਤੇ ਜਵਾਬ ਇਨ੍ਹਾਂ ਤੋਂ ਹੀ ਲੈਣੇ ਹਨ। ਮੈਂ 1 ਨਵੰਬਰ ਪੰਜਾਬ ਦਿਵਸ ਵਾਲੇ ਦਿਨ ਵਿਰੋਧੀਆਂ ਨਾਲ਼ ਪੰਜਾਬ ਦੇ ਹਰ ਇੱਕ ਮੁੱਦੇ ‘ਤੇ ਵਿਚਾਰ ਚਰਚਾ ਕਰਨੀ ਚਾਹੁੰਦਾ ਹਾਂ। ਇਨ੍ਹਾਂ ‘ਚੋਂ ਕੋਈ ਆਵੇ ਚਾਹੇ ਨਾ ਆਵੇ ਪਰ ਮੈਂ ਜ਼ਰੂਰ ਜਾਵਾਂਗਾ। ਮੈਨੂੰ ਸਾਰਾ ਕੁਝ ਜ਼ੁਬਾਨੀ ਯਾਦ ਹੈ ਕਿ ਪੰਜਾਬ ਨੂੰ ਕਦੋਂ ਕਦੋਂ ਲੁੱਟਿਆ ਗਿਆ ਹੈ।