Punjab

ਪੰਜਾਬ ‘ਚ ਸਰਕਾਰੀ ਨੌਕਰੀ ਦੇ ਐਲਾਨ ਨਾਲ ‘ਅਪਲਾਈ’ ਕਰਨ ਦੀ ਤਰੀਕ ਵੀ ਜਾਰੀ! 18 ਤੋਂ 37 ਸਾਲ ਤੱਕ ਦੇਣ ਅਰਜ਼ੀ ! ਇਸ ਵੈੱਬਸਾਈਟ ‘ਤੇ ਆਨਲਾਈਨ ਕਰੋ ਅਪਲਾਈ

ਬਿਊਰੋ ਰਿਪੋਰਟ : PSSSB ਨੇ ਪਟਵਾਰੀਆਂ ਦੀ ਭਰਤੀ ਦੇ ਲਈ ਨੋਟਿਫਿਕੇਸ਼ਨ ਜਾਰੀ ਕਰ ਦਿੱਤਾ ਹੈ । ਉਮੀਦਵਾਰ PSSSB ਦੀ ਸਰਕਾਰੀ ਵੈੱਬਸਾਈਟ sssb.punjab.gov.in ‘ਤੇ ਜਾਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ । PSSSB ਨੇ ਪਟਵਾਰੀ ਦੇ ਅਹੁਦਿਆਂ ਦੇ ਲਈ 710 ਨੌਕਰੀਆਂ ਦਾ ਐਲਾਨ ਕੀਤਾ ਸੀ । ਇਸ ਦੇ ਲਈ ਅਰਜ਼ੀ ਦੇਣ ਦੀ ਪ੍ਰਕਿਆ ਸ਼ੁਰੂ ਹੋ ਚੁੱਕੀ ਹੈ । ਅਖੀਰਲੀ ਤਰੀਕ 20 ਮਾਰਚ 2023 ਹੈ।

ਉਮਰ ਦੀ ਹੱਦ

ਉਮੀਦਵਾਰਾਂ ਦੀ ਉਮਰ 18 ਤੋਂ 37 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ । ਇਸ ਭਰਤੀ ਦੇ ਅਧੀਨ ਵੱਖ-ਵੱਖ ਅਹੁਦਿਆਂ ਦੇ ਲਈ ਉਮਰ ਦੀ ਹੱਦ ਵੱਖ-ਵੱਖ ਹੈ । ਉਮਰ ਵਿੱਚ ਛੋਟ ਸਰਕਾਰੀ ਨਿਯਮਾਂ ਦੇ ਮੁਤਾਬਿਕ ਦਿੱਤੀ ਜਾਏਗੀ

ਸਿੱਖਿਅਕ ਯੋਗਤਾ

ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਦੀ ਡਿਗਰੀ ਹੋਣੀ ਚਾਹੀਦ ਹੈ, ਇਸ ਤੋਂ ਇਲਾਵਾ ਮਾਨਤਾ ਪ੍ਰਾਪਤ ਸੰਸਥਾਨ ਤੋਂ ਆਫਿਸ ਪ੍ਰੋਡਕਟਿਵਿਟੀ ਐਪਲੀਕੇਸ਼ਨ ਜਾਂ ਡੈਸਕਟਾਪ ਪਬਲਿਸ਼ਿੰਗ ਐਪਲੀਕੇਸ਼ਨ ਵਿੱਚ ਪਰਸਨਲ ਕੰਪਿਉਟਰ ਦਾ ਤਜ਼ੁਰਬਾ ਹੋਣਾ ਚਾਹੀਦਾ ਹੈ । ਉਮੀਦਵਾਰਾਂ ਨੇ ਪੰਜਾਬੀ ਦੇ ਨਾਲ ਮੈਟਰਿਕ ਕੀਤੀ ਹੋਵੇ ਅਤੇ ਉਸ ਨੂੰ ਪੰਜਾਬੀ ਦਾ ਇਮਤਿਹਾਨ ਵੀ ਦੇਣਾ ਹੋਵੇਗਾ ਜਿਸ ਵਿੱਚ 50 ਫੀਸਦੀ ਨੰਬਰ ਹਾਸਲ ਕਰਨੇ ਜ਼ਰੂਰੀ ਹੋਣਗੇ ।

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਕਾਂਸਟੇਬਲਾਂ ਦੇ ਲਈ ਨੌਕਰੀਆਂ ਨਿਕਲੀਆਂ ਸਨ । ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੀ ਭਰਤੀ ਦੀ ਪ੍ਰਕਿਆ ਨੂੰ 6 ਮਹੀਨੇ ਦੇ ਅੰਦਰ ਪੂਰੀ ਕਰਨ ਦੀ ਹਦਾਇਤਾਂ ਦਿੱਤੀਆਂ ਹਨ । ਇਸ ਵਿੱਚ ਅਪਲਾਈ ਕਰਨ ਦੀ ਤਰੀਕ, ਲਿਖਿਤ ਪੇਪਰ, ਇਸ ਤੋਂ ਬਾਅਦ ਇੰਟਰਵਿਊ ਅਤੇ ਫਿਰ ਨਿਯੁਕਤੀ ਪੱਤਰ ਦੀ ਪ੍ਰਕਿਆ ਸ਼ਾਮਲ ਹੈ ।