ਬਿਊਰੋ ਰਿਪੋਰਟ : ਟੀਮ ਇੰਡੀਆ ਦੀ ਮਹਿਲਾ ਕ੍ਰਿਕਟ ਟੀਮ ਦੀ ਕਤਪਾਨ ਹਰਮਨਪ੍ਰੀਤ ਕੌਰ ‘ਤੇ ਮੁੰਬਈ ਇੰਡੀਅਨਸ ਨੇ ਵੱਡਾ ਭਰੋਸਾ ਜਤਾਉਂਦੇ ਹੋਏ ਟੀਮ ਦੇ ਕਪਤਾਨ ਦੀ ਜ਼ਿੰਮੇਵਾਰੀ ਸੌਂਪੀ ਹੈ । ਉਨ੍ਹਾਂ ਨੂੰ ਮੁੰਬਈ ਇੰਡੀਅਨਸ ਨੇ 1 ਕਰੋੜ 80 ਲੱਖ ਦੀ ਬੋਲੀ ਲਾਕੇ ਟੀਮ ਵਿੱਚ ਸ਼ਾਮਲ ਜਿੱਤਿਆਂ ਸੀ। ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਟੀਮ ਨੇ ਕਰੋੜਾਂ ਦੀ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਹੈ । ਮੁੰਬਈ ਇੰਡੀਅਸ ਨੇ ਕਰੋੜਾਂ ਰੁਪਏ ਲੱਗਾ ਕੇ ਜਿਹੜੀ ਟੀਮ ਖੜੀ ਕੀਤੀ ਹੈ ਉਸ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਹੁਣ ਹਰਮਨਪ੍ਰੀਤ ਕੌਰ ਦੇ ਮੋਢਿਆਂ ‘ਤੇ ਆ ਗਈ ਹੈ । 13 ਫਰਵਰੀ ਨੂੰ ਮਹਿਲਾ ਪ੍ਰੀਮੀਅਮ ਲੀਗ ਵਿੱਚ ਖਿਡਾਰੀਆਂ ਦੀ ਨਿਲਾਮੀ ਹੋਈ ਸੀ । ਹਰਮਨਪ੍ਰੀਤ ਦਾ ਬੇਸ ਪ੍ਰਾਈਜ਼ 50 ਲੱਖ ਸੀ ।

ਮੁੰਬਈ ਇੰਡੀਅਨਸ ਦੇ ਲਈ ਡਬਲ ਫਾਇਦਾ

ਹਰਮਨਪ੍ਰੀਤ ਦਾ ਕਪਤਾਨ ਬਣਨਾ ਮੁੰਬਈ ਇੰਡੀਅਨ ਲਈ ਡਬਲ ਫਾਇਦਾ ਕਰੇਗਾ । ਪਹਿਲਾਂ ਭਾਰਤੀ ਟੀਮ ਦੀ ਕਪਤਾਨੀ ਦਾ ਉਨ੍ਹਾਂ ਨੂੰ ਲੰਮਾ ਤਜ਼ੁਰਬਾ ਹੈ । ਦੂਜਾ ਮਹਿਲਾ IPL ਸ਼ੁਰੂ ਹੋਣ ਤੋਂ ਪਹਿਲਾਂ ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਆਪਣੀ ਫਾਰਮ ਵਾਪਿਸ ਲਈ ਹੈ ਉਹ ਟੂਰਨਾਮੈਂਟ ਵਿੱਚ ਟੀਮ ਨੂੰ ਨਵੀਂ ਤਾਕਤ ਦੇਵੇਗਾ । ਟੀ-20 ਵਰਲਡ ਕੱਪ ਦੇ ਸੈਮੀਫਨਲ ਵਿੱਚ ਹਰਮਨਪ੍ਰੀਤ ਦੀ ਕਪਤਾਨ ਵਿੱਚ ਹੀ ਟੀਮ ਇੰਡੀਆ ਸੈਮੀਫਾਈਨਲ ਵਿੱਚ ਪਹੁੰਚੀ ਸੀ । ਸੈਮੀਫਾਈਨਲ ਵਿੱਚ ਆਪਣੇ ਸ਼ਾਨਦਾਰ ਅਰਧ ਸੈਂਕੜੇ ਦੇ ਨਾਲ ਉਨ੍ਹਾਂ ਨੇ ਟੀਮ ਨੂੰ ਜਿੱਤ ਦੇ ਦਰਵਾਜੇ ‘ਤੇ ਪਹੁੰਚਾ ਦਿੱਤਾ ਸੀ ਪਰ ਉਨ੍ਹਾਂ ਦੇ ਰਨ ਆਉਟ ਹੋਣ ਤੋਂ ਬਾਅਦ ਕੋਈ ਵੀ ਖਿਡਾਰੀ ਟੀਮ ‘ਤੇ ਟਿਕ ਨਹੀਂ ਸਕਿਆ ਅਤੇ ਭਾਰਤ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਖਿਲਾਫ਼ 5 ਦੌੜਾਂ ਨਾਲ ਹਾਰ ਗਿਆ। ਇਸ ਮੈਚ ਤੋਂ ਬਾਅਦ ਹਰਮਨਪ੍ਰੀਤ ਕੌਰ ਕਾਫੀ ਭਾਵੁਕ ਵੀ ਹੋਈ ਸੀ । ਟੀਮ ਦਾ ਹੌਸਲਾ ਵਧਾਉਣ ਦੇ ਲਈ ਉਨ੍ਹਾਂ ਨੇ ਆਪਣੇ ਅਥਰੂ ਚਸ਼ਮੇ ਪਿੱਛੇ ਲੁਕਾਏ ਸਨ। ਮਿਡਲ ਆਰਡਰ ਵਿੱਚ ਬੱਲੇਬਾਜ਼ੀ ਕਰਨ ਵਾਲੀ ਹਰਮਨਪ੍ਰੀਤ ਕੌਰ ਦਾ ਕੋਈ ਮੁਕਾਬਲਾ ਨਹੀਂ ਹੈ । 2017 ਦੇ ਵਰਲਡ ਕੱਪ ਵਿੱਚ ਹਰਮਨਪ੍ਰੀਤ ਦੀ ਸੈਮੀਫਾਈਨਲ ਦੀ ਉਹ ਯਾਦਗਾਰ ਪਾਰੀ ਹੁਣ ਵੀ ਸਭ ਨੂੰ ਯਾਦ ਹੈ ਜਿਸ ਵਿੱਚ ਉਨ੍ਹਾਂ ਨੇ 171 ਦੌੜਾਂ ਦੀ ਇਨਿੰਗ ਖੇਡੀ ਸੀ ਅਤੇ ਟੀਮ ਨੂੰ ਪਹਿਲੀ ਵਾਰ ਵਰਲਡ ਕੱਪ ਦੇ ਫਾਈਨਲ ਵਿੱਚ ਪਹੁੰਚਾਇਆ ਸੀ ।

4 ਮਾਰਚ ਨੂੰ ਮਹਿਲਾ ਪ੍ਰੀਮੀਅਰ ਲੀਗ ਦੀ ਸ਼ੁਰੂਆਤ

ਮਹਿਲਾ ਪ੍ਰੀਮੀਅਰ ਲੀਗ 2023 ਦੀ ਸ਼ੁਰੂਆਤ 4 ਮਾਰਚ ਨੂੰ ਹੋਣ ਜਾ ਰਹੀ ਹੈ । ਇਸ ਲੀਗ ਦੀ ਸ਼ੁਰੂਆਤ ਤੋਂ ਪਹਿਲਾਂ ਮੁੰਬਈ ਇੰਡੀਅਨਸ ਦੀ ਟੀਮ ਨੇ ਆਪਣੇ ਕਪਤਾਨ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ । ਮੁੰਬਈ ਇੰਡੀਅਨ ਦੀ ਟੀਮ ਆਪਣਾ ਪਹਿਲਾ ਮੈਚ ਗੁਜਰਾਤ ਜਾਇੰਟਸ ਖਿਲਾਫ਼ DY ਪਾਟਿਲ ਸਪੋਰਟਸ ਅਕੈਡਮੀ ਮੁੰਬਈ ਵਿੱਚ ਖੇਡੇਗੀ । ਮੁੰਬਈ ਇੰਡੀਅਨਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਇਸ ਦਾ ਐਲਾਨ ਕੀਤੀ ਹੈ । ਇਸ ਤੋਂ ਪਹਿਲਾਂ ਜਦੋਂ ਮੁੰਬਈ ਇੰਡੀਅਨਸ ਨੇ ਹਰਮਨਪ੍ਰੀਤ ਕੌਰ ਨੂੰ ਖਰੀਦਿਆ ਸੀ ਤਾਂ ਉਸ ਨੇ ਟਵੀਟ ਕਰਕੇ ਹੋਏ ਕਿਹਾ ਸੀ ਕਿ ਉਹ ਹਮੇਸ਼ਾ ਤੋਂ ਚਾਉਂਦੀ ਸੀ ਕਿ ਉਹ ਮੁੰਬਈ ਇੰਡੀਅਨਸ ਦਾ ਹਿੱਸਾ ਬਣੇ,ਉਸ ਦਾ ਸੁਪਣਾ ਪੂਰਾ ਹੋ ਗਿਆ ਹੈ।