Sports

ਮਹਿਲਾ IPL ਦੀ ਨਿਲਾਮੀ ‘ਚ ਹਰਮਨਪ੍ਰੀਤ ਕੌਰ ਹੋਈ ਮਾਲਾ ਮਾਲ ! ਇਸ ਟੀਮ ਨੇ ਕਰੋੜਾਂ ‘ਚ ਖਰੀਦਿਆ

ਬਿਉਰੋ ਰਿਪੋਰਟ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ 12 ਕ੍ਰਿਕਟਰਾਂ ਨੂੰ ਮਹਿਲਾ ਪ੍ਰੀਮੀਅਰ ਲੀਗ ( wpl) ਦੇ ਲਈ ਨੀਲਮੀ ਦੀ ਲਿਸਟ ਵਿੱਚ ਪਾਇਆ ਸੀ । ਹਰਮਨਪ੍ਰੀਤ ਕੌਰਨ ਨੂੰ ਮੁੰਬਈ ਦੀ ਟੀਮ ਨੇ 1 ਕਰੋੜ 80 ਲੱਖ ਰੁਪਏ ਵਿੱਚ ਖਰੀਦਿਆ ਹੈ । ਉਨ੍ਹਾਂ ਦਾ ਬੇਸ ਪ੍ਰਾਈਜ਼ 50 ਲੱਖ ਸੀ ।

ਹਰਮਨਪ੍ਰੀਤ ਨੇ ਨਿਲਾਮੀ ਤੋਂ ਬਾਅਦ ਕਿਹਾ ਕਿ ਮੈਂ ਮੁੰਬਈ ਇੰਡੀਅਨਸ ਦਾ ਧੰਨਵਾਦ ਕਰਦੀ ਹਾਂ, ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਇੰਡੀਅਨਸ ਦੇ IPL ਦੇ ਪ੍ਰਦਰਸ਼ਨ ਦੀ ਤਾਰੀਫ ਕੀਤੀ । ਉਨ੍ਹਾਂ ਨੇ ਕਿਹਾ ਕਿ ਮੈਂ ਹਮੇਸ਼ਾ ਇਸ ਟੀਮ ਦਾ ਹਿੱਸਾ ਬਣਨਾ ਚਾਉਂਦੀ ਸੀ । ਹਰਮਨ ਨੇ WPL ਨੂੰ ਮਹਿਲਾ ਕ੍ਰਿਕਟ ਲਈ ਇੱਕ ਚੰਗੀ ਸ਼ੁਰੂਆਤ ਦੱਸਿਆ । ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਕਿ ਜਦੋਂ ਮਹਿਲਾ ਖਿਡਾਰੀ ਦਬਾਅ ਵਿੱਚ ਖੇਡਣਗੇ। ਉਨ੍ਹਾਂ ਕਿਹਾ ਇਸ ਨਾਲ ਨਾ ਸਿਰਫ਼ ਭਾਰਤੀ ਮਹਿਕਾ ਕ੍ਰਿਕਟਰ ਨੂੰ ਫਾਇਦਾ ਨਹੀਂ ਮਿਲੇਗਾ ਬਲਕਿ ਪੂਰੀ ਦੁਨੀਆ ਦੀਆਂ ਮਹਿਲਾ ਕ੍ਰਿਕਟ ਨੂੰ ਗੇਮ ਸੁਧਾਰਨ ਦਾ ਮੌਕਾ ਮਿਲੇਗਾ।

ਪੰਜਾਬ ਦੇ 11 ਹੋਰ ਖਿਡਾਰਣਾਂ ਲਿਸਟ ਵਿੱਚ ਹਨ।

ਆਲਰਾਉਂਡਰ ਹਰਮਨ ਤੋਂ ਇਲਾਵਾ ਵਿਕਟ ਕੀਪਰ ਤਾਨਿਆ ਭਾਟਿਆ ਦੇ ਨਾਲ ਆਲ ਆਉਂਡਰ ਅਮਨਜੋਤ ਨੂੰ 30 ਲੱਖ ਦੇ ਬੇਸ ਪ੍ਰਾਈਜ਼ ‘ਤੇ ਰੱਖਿਆ ਗਿਆ ਹੈ। ਉਧਰ 10 ਲੱਖ ਦੇ ਬੇਸ ਪ੍ਰਾਈਜ਼ ‘ਤੇ ਪਟਿਆਲਾ ਦੀ ਮਨਤ ਕਸ਼ਯਪ,ਕਨਿਕਾ ਆਹੂਜਾ,ਨੀਲਮ ਬਿਸ਼ਟ,ਪ੍ਰਗਤੀ ਸਿੰਘ,ਨੀਤੂ ਸਿੰਘ, ਕੋਮਲਪ੍ਰੀਤ ਕੌਰ,ਮਹਿਕ ਕੇਸਰ,ਮੁਸਕਾਨ ਸੋਧੀ,ਸੁਨੀਤਾ ਸਿੰਘ ਦਾ ਨਾਂ ਲਿਸਟ ਵਿੱਚ ਸ਼ਾਮਲ ਹੈ ।

ਸਭ ਤੋਂ ਮਹਿੰਗੀ ਭਾਰਤ ਦੀ ਖਿਡਾਰੀ

ਭਾਰਤ ਦੀ ਟਾਪ ਆਰਡਰ ਬੱਲੇਬਾਜ਼ ਸਮਰਿਤੀ ਮੰਧਾਨਾ ਸਭ ਤੋਂ ਮਹਿੰਗੀ ਖਿਡਾਰੀ ਬਣੀ ਉਨ੍ਹਾਂ ਨੂੰ ਬੈਂਗਲੁਰੂ ਨੇ 3.4 ਕਰੋੜ ਰੁਪਏ ਵਿੱਚ ਖਰੀਦਿਆ । ਮੰਧਾਵਾ ਦੇ ਇਲਾਵਾ ਐਸ਼ਲੇ ਗਾਡਨਰ ਅਤੇ ਨੇਟਲੀ ਸੀਵਰ ਬ੍ਰੰਟ ਵੀ 3-3 ਕਰੋੜ ਤੋਂ ਜ਼ਿਆਦਾ ਰੇਟ ‘ਤੇ ਨਿਲਾਮੀ ਹੋਈ।

ਸੋਮਵਾਰ ਨੂੰ ਨਿਲਾਮੀ ਸ਼ੁਰੂ ਹੋਈ

WPL ਦੀ ਨਿਲਾਮੀ 13 ਫਰਵਰੀ ਨੂੰ ਸ਼ੁਰੂ ਹੋਈ। ਮੁੰਬਈ ਵਿੱਚ ਜੀਓ ਵਰਲਡ ਕਨਵੈਂਸ਼ਨ ਸੈਂਟਰ ਵਿੱਚ ਕੁੱਲ 409 ਕ੍ਰਿਕਟਰਾਂ ‘ਤੇ ਬੋਲੀ ਲਗਾਈ ਗਈ ਹੈ । ਇਸ ਦੇ ਲਈ 1525 ਖਿਡਾਰੀਆਂ ਦਾ ਰਜਿਸਟ੍ਰੇਸ਼ਨ ਹੋਇਆ ਸੀ ਜਿੰਨ੍ਹਾਂ ਵਿੱਚੋਂ 409 ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ । ਪੰਜ ਟੀਮਾਂ ਵੱਲੋਂ ਖਿਡਾਰੀਆਂ ਦਾ ਸਲੈਕਸ਼ਨ ਕੀਤਾ ਜਾ ਰਿਹਾ ਹੈ।

5 ਟੀਮਾਂ ਕੋਲ 12 ਕਰੋੜ ਦਾ ਵਾਲਟ

WPL ਦੇ ਲਈ 5 ਟੀਮਾਂ ਅੱਗੇ ਆਇਆ ਜੋ 409 ਖਿਡਾਰੀਆਂ ਵਿੱਚ ਆਪਣੀ ਟੀਮ ਖੜੀ ਕਰਨਗੇ । ਇਸ ਦੇ ਲਈ ਹਰ ਟੀਮ ਨੂੰ 12 ਕਰੋੜ ਦਾ ਵਾਲਟ ਦਿੱਤਾ ਜਾਵੇਗਾ। BCCI ਵੱਲੋਂ WPL ਦਾ ਪ੍ਰਬੰਧ 4 ਤੋਂ 26 ਮਾਰਚ ਤੱਕ ਕੀਤਾ ਜਾਵੇਗਾ ।