Others

ਇਸ Iphone ਦੀ ਕੀਮਤ 41 ਲੱਖ,29 ਹਜ਼ਾਰ 370 ਰੁਪਏ! ਖਾਸੀਅਤ ਸੁਣ ਕੇ ਹੈਰਾਨ ਹੋ ਜਾਉਗੇ !

iphone 1 auction at 41 lakh rupees

ਬਿਉਰੋ ਰਿਪੋਰਟ : Apple ਦੇ ਲੇਟਸ ਮਾਡਲ iphone 14 pro ਦੀ ਬਾਜ਼ਾਰ ਵਿੱਚ ਕੀਮਤ ਸਵਾ ਲੱਖ ਰੁਪਏ ਹੈ । ਪਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ iphone ਦੇ ਇੱਕ ਮਾਡਲ ਦੀ ਕੀਮਤ 41 ਲੱਖ 29 ਹਜ਼ਾਰ 370 ਰੁਪਏ ਰੱਖੀ ਗਈ ਹੈ । 2007 ਵਿੱਚ ਜਦੋਂ ਪਹਿਲਾ iphone ਲਾਂਚ ਹੋਇਆ ਸੀ ਤਾਂ ਆਉਂਦੇ ਹੀ ਬਾਜ਼ਾਰ ਵਿੱਚ ਛਾਅ ਗਿਆ ਸੀ । ਹੁਣ ਇਸੇ ਮਾਡਲ ਦੀ ਕੀਮਤ ਬਾਜ਼ਾਰ ਵਿੱਚ 41 ਲੱਖ ਦੇ ਕਰੀਬ ਹੈ । ਖਾਸ ਗੱਲ ਇਹ ਹੈ ਕਿ 2007 ਨੂੰ ਲਾਂਚ ਇਹ iphone ਹੁਣ ਤੱਕ ਪੈਕ ਹੈ ਅਤੇ ਅਮਰੀਕਾ ਵਿੱਚ ਇੱਕ ਮਹਿਲਾ ਨੂੰ ਕਿਸੇ ਨੇ ਗਿਫਤ ਕੀਤਾ ਸੀ । ਕਰੇਨ ਗਰੇਅ ਰੰਗ ਦੇ ਇਸ iphone ਨੂੰ 50 ਹਜ਼ਾਰ ਡਾਲਰ ਯਾਨੀ 41 ਲੱਖ 29 ਹਜ਼ਾਰ 370 ਰੁਪਏ ਵਿੱਚ ਨਿਲਾਮੀ ਲਈ ਰੱਖਿਆ ਗਿਆ ਹੈ । 2007 ਵਿੱਚ ਮਹਿਲਾ ਨੂੰ ਕਿਸੇ ਦੋਸਤ ਨੇ ਗਿਫਤ ਕੀਤਾ ਸੀ ਪਰ ਮਹਿਲਾ ਨੇ ਇਸ ਨੂੰ ਹੁਣ ਤੱਕ ਨਹੀਂ ਖੋਲਿਆ ।

Iphone 1 ਗ੍ਰੀਨ ਨੂੰ ਉਸ ਵੇਲੇ ਗਿਫਤ ਕੀਤਾ ਗਿਆ ਸੀ ਜਦੋਂ 2007 ਵਿੱਚ ਮਹਿਲਾ ਦੀ ਨਵੀਂ ਨੌਕਰੀ ਲੱਗੀ ਸੀ । ਮਹਿਲਾ ਨੇ ਫੋਨ ਨੂੰ ਇਸ ਲਈ ਨਹੀਂ ਖੋਲਿਆ ਕਿਉਂਕਿ ਉਸ ਕੋਲ ਪਹਿਲਾਂ ਤੋਂ ਤਿੰਨ ਫੋਨ ਸਨ । ਫੋਨ 2019 ਤੱਕ ਅਲਮਾਰੀ ਵਿੱਚ ਪਿਆ ਰਿਹਾ ਸੀ । ਹੁਣ ਮਹਿਲਾ ਨੇ ਵੇਚਣ ਦਾ ਫੈਸਲਾ ਲਿਆ ਹੈ। ਪਰ ਫੋਨ 5 ਹਜ਼ਾਰ ਡਾਲਰ ਤੋਂ ਜ਼ਿਆਦ ਵਿਕ ਨਹੀਂ ਰਿਹਾ ਸੀ । ਇਸ ਲਈ ਉਨ੍ਹਾਂ ਨੇ ਫੋਨ ਵੇਚਣ ਦਾ ਫੈਸਲਾ ਬਦਲ ਲਿਆ ਸੀ । ਪਰ ਹੁਣ ਇਸ ਨੂੰ ਨਿਲਾਮੀ ਦੇ ਲਈ 50 ਹਜ਼ਾਰ ਡਾਲਰ ਯਾਨੀ 41 ਲੱਖ 29 ਹਜ਼ਾਰ 370 ਰੁਪਏ ਵਿੱਚ ਰੱਖਿਆ ਹੈ । ਮਹਿਲਾ ਨਿਲਾਮੀ ਦਾ ਪੈਸਾ ਬਿਜਨੈੱਸ ਵਿੱਚ ਲਗਾਏਗੀ ।

19 ਫਰਵਰੀ ਤੱਕ ਚੱਲੇਗੀ ਨਿਲਾਮੀ

LCG Auctions ਵੱਲੋਂ ਇਹ ਨਿਲਾਮੀ ਕੀਤੀ ਜਾ ਰਹੀ ਹੈ ਜੋ ਕਿ 19 ਫਰਵਰੀ ਤੱਕ ਚੱਲੇਗੀ। ਇਹ ਪਹਿਲਾਂ iphone ਨਹੀਂ ਹੋਵੇਗਾ,ਜਿਸ ਦੀ ਨਿਲਾਮੀ ਦੀ ਕੀਮਤ ਇਨ੍ਹੀ ਜ਼ਿਆਦਾ ਰੱਖੀ ਗਈ ਹੈ । ਫਸਟ ਜਨਰੇਸ਼ਨ ਦੇ ਆਈਫੋਨ ਫਿਲਹਾਲ ਘੱਟੋ-ਘੱਟ 30 ਤੋਂ 50 ਹਜ਼ਾਰ ਡਾਲਰ ਦੇ ਵਿੱਚ ਵਿਕ ਰਹੇ ਹਨ । ਹੋ ਸਕਦਾ ਹੈ ਕਿ ਹੁਣ ਵੀ ਕਈ ਲੋਕਾਂ ਦੇ ਕੋਲ ਬਿਨਾਂ ਵਰਤੇ iphone 1 ਮੌਜੂਦ ਹੋਵੇ । iphone ਦੀ ਡਿਮਾਂਡ ਪੂਰੀ ਦੁਨਿਆ ਵਿੱਚ ਰਹਿੰਦੀ ਹੈ ।