Others

ਪੁੱਤ ਦੀ ਕਰਤੂਤ ! NRI ਮਾਪਿਆਂ ਨਾਲ ‘GPS’ ਜ਼ਰੀਏ ਖੇਡਿਆ ਗੰਦਾ ਖੇਡ !

ਬਿਉਰੋ ਰਿਪੋਰਟ : ਜਲੰਧਰ ਵਿੱਚ ਪੁੱਤਰ ਨੇ ਮਾਪਿਆਂ ਨਾਲ ਹੈਵਾਨੀਅਤ ਵਰਗਾ ਵਤੀਰਾ ਕੀਤਾ ਹੈ । ਸਾਜਿਸ਼ ਰੱਚ ਕੇ NRI ਪਿਉ ਨੂੰ ਲੁੱਟ ਦਾ ਸ਼ਿਕਾਰ ਬਣਾਇਆ । ਪੁੱਤ NRI ਪਿਉਂ ਤੋਂ ਪੈਸੇ ਮੰਗ ਰਿਹਾ ਸੀ ਪਰ ਜਦੋਂ ਪਿਉ ਨੇ ਨਹੀਂ ਦਿੱਤੇ ਤਾਂ ਉਸ ਨੇ ਲੁੱਟ ਦੀ ਸਾਜਿਸ਼ ਰੱਚੀ ਅਤੇ ਇਸ ਦੇ ਵਿੱਚ ਉਸ ਨੇ ਡਰਾਈਵਰ ਨੂੰ ਵੀ ਸ਼ਾਮਲ ਕੀਤਾ ।

DSP ਕਰਤਾਰਪੁਰ ਸੁਰਿੰਦਰ ਧੋਗੜੀ ਨੇ ਦੱਸਿਆ ਕਿ ਸੁਲਤਾਨਪੁਰ ਦੇ ਰਹਿਣ ਵਾਲੇ NRI ਗੁਰਸ਼ਰਣ ਸਿੰਘ ਨੇ 14 ਸਾਲ ਪਹਿਲਾਂ ਫਿਰੋਜ਼ਪੁਰ ਦੇ ਧੱਲ ਖੁਰਦ ਦੀ ਰਹਿਣ ਵਾਲੀ ਸੁਖਦੀਪ ਕੌਰ ਨਾਲ ਵਿਆਹ ਕੀਤਾ ਸੀ । ਸੁਖਦੀਪ ਕੌਰ ਦਾ ਇਹ ਦੂਜਾ ਵਿਆਹ ਸੀ । ਰਣਦੀਪ ਸਿੰਘ ਉਰਫ ਦੀਪ ਉਸ ਦਾ ਪੁੱਤਰ ਸੀ । ਦੀਪਾ ਨੇ ਕੈਨੇਡਾ ਤੋਂ ਭਾਰਤ ਆਏ NRI ਪਿਤਾ ਗੁਰਸ਼ਰਣ ਸਿੰਘ ਤੋਂ ਪੈਸੇ ਮੰਗੇ ਪਰ ਗੁਰਸ਼ਰਣ ਨੇ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਇਸ ਦੇ ਬਾਅਦ ਦੀਪ ਨੇ ਆਪਣੇ ਸਾਥੀਆਂ ਨਾਲ ਮਿਲਕੇ ਇੱਕ ਪਲਾਨ ਤਿਆਰ ਕੀਤਾ ਇਸ ਵਿੱਚ ਉਸ ਨੇ ਗੁਰਸ਼ਰਣ ਦੀ ਕਾਰ ਚਲਾਉਣ ਵਾਲੇ ਸੰਦੀਪ ਨੂੰ ਵੀ ਸ਼ਾਮਲ ਕਰ ਲਿਆ ।

ਗੱਡੀ ਵਿੱਚ GPS ਸਿਸਟਮ ਫਿਟ ਕਰਵਾਇਆ

NRI ਗੁਰਸ਼ਰਣ ਸਿੰਘ ਆਪਣੀ ਪਤਨੀ ਸੰਦੀਪ ਕੌਰ ਨਾਲ ਕੈਨੇਡਾ ਤੋਂ ਆਇਆ ਸੀ । ਦੀਪ ਨੇ ਗੁਰਸ਼ਰਣ ਦੀ ਕਾਰ ਚਲਾਉਣ ਵਾਲੇ ਡਰਾਇਵਰ ਸੰਦੀਪ ਸਿੰਘ ਨਾਲ ਸੈਟਿੰਗ ਕਰ ਲਈ । ਗੱਡੀ ਵਿੱਚ GPS ਸਿਸਟਮ ਫਿਟ ਕਰਵਾਇਆ ਗਿਆ । ਜਦੋਂ ਗੁਰਸ਼ਰਣ ਆਪਣੀ ਪਤਨੀ ਦੇ ਨਾਲ ਦਿੱਲੀ ਦੀ ਫਲਾਇਟ ਲੈਣ ਦੇ ਲਈ ਘਰ ਤੋਂ ਨਿਕਲਿਆ ਤਾਂ ਮੰਡ ਦੀ ਸੁੰਨਸਾਨ ਥਾਂ ‘ਤੇ ਦੀਪ ਨੇ GPS ਨਾਲ ਕਾਰ ਰੋਕ ਦਿੱਤੀ । ਫਿਰ ਸਾਥੀਆਂ ਨਾਲ ਮਿਲਕੇ NRI ਗੁਰਸ਼ਰਣ ਸਿੰਘ ਅਤੇ ਪਤਨੀ ‘ਤੇ ਲੋਹੇ ਦੀ ਰਾਡ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ । ਦੋਵੇ ਬੇਹੋਸ਼ ਹੋ ਗਏ,ਦੀਪ ਨੂੰ ਲੱਗਿਆ ਕਿ ਦੋਵੇ ਮਰ ਗਏ ਹਨ। ਫਿਰ ਉਹ ਗੁਰਸ਼ਰਣ ਦਾ ਕੀਮਤੀ ਸਮਾਨ,ਗ੍ਰੀਨ ਕਾਰਡ,ਪਾਸਪੋਰਟ,1400 ਡਾਲਰ,ਸੋਨੇ ਦਾ ਕੜਾ ਅਤੇ ਤਿੰਨ ਅੰਗੂਠਿਆਂ ਲੈਕੇ ਫਰਾਰ ਹੋ ਗਿਆ।

ਦੀਪ ਨੇ ਦੱਸੀ ਪੂਰੀ ਕਹਾਣੀ

DSP ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਕਰਨ ਦੌਰਾਨ ਪਤਾ ਚੱਲਿਆ ਸੀ ਕਿ ਲੁਟੇਰੇ ਬਾਹਰ ਤੋਂ ਨਹੀਂ ਬਲਕਿ ਘਰ ਤੋਂ ਹੀ ਹਨ । ਸਭ ਤੋਂ ਪਹਿਲਾਂ ਦੀਪ ਉਨ੍ਹਾਂ ਦੇ ਹੱਥੇ ਚੜਿਆ । ਦੀਪ ਨੇ ਸਾਰੀ ਕਹਾਣੀ ਪੁਲਿਸ ਨੂੰ ਦੱਸੀ । ਇਸ ਦੇ ਬਾਅਦ ਸੰਦੀਪ,ਬੇਅੰਤ ਅਤੇ ਅਮਨਾ ਨੂੰ ਗ੍ਰਿਫਤਾਰ ਕੀਤਾ ਗਿਆ ।