Punjab

2 ਦਿਨ ਪਹਿਲਾਂ ਮਾਨਸਾ ਤੋਂ 44 ਲੱਖ ਦਾ ਘੋੜਾ ਖਰੀਦਿਆ! ਘਰ ਪਹੁੰਚ ਦੇ ਹੀ ਖੁੱਲ ਗਈ ਪੋਲ!

Horse fraud in mansa

ਬਿਊਰੋ ਰਿਪੋਰਟ : ਪੰਚਕੂਲਾ ਦੇ ਅਜੀਤ ਕੁਮਾਰ ਨੇ 44 ਲੱਖ ਦਾ ਘੋੜਾ ਖਰੀਦਿਆ ਪਰ ਜਦੋਂ ਘਰ ਲੈਕੇ ਆਇਆ ਤਾਂ 2 ਦਿਨ ਬਾਅਦ ਹੀ ਲੱਖਾਂ ਦਾ ਘੋੜਾ ਮਿੱਟੀ ਹੋ ਗਿਆ । ਅਜੀਤ ਕੁਮਾਰ ਨੇ ਇਹ ਘੋੜਾ ਮਾਨਸਾ ਦੇ ਹਰਦੀਪ ਸਿੰਘ ਕੋਲੋ ਮੇਲੇ ਦੌਰਾਨ ਖਰੀਦਿਆ ਸੀ । ਜਿਸ ਵੇਲੇ ਅਜੀਤ ਪਾਲ ਨੇ ਘੋੜਾ ਵੇਖਿਆ ਉਹ ਤੰਦਰੁਸਤ ਲੱਗ ਰਿਹਾ ਸੀ ਅਤੇ ਪੂਰੀ ਤਰ੍ਹਾਂ ਨਾਲ ਫਿੱਟ ਸੀ । ਪਰ ਖਰੀਦਣ ਦੇ 2 ਦਿਨ ਬਾਅਦ ਘੋੜੇ ਦੀ ਟੰਗ ਖਰਾਬ ਹੋ ਗਈ । ਜਦੋਂ ਅਜੀਤ ਪਾਲ ਨੇ ਡਾਕਟਰ ਨੂੰ ਬੁਲਾਇਆ ਤਾਂ ਪੂਰਾ ਖੁਲਾਸਾ ਹੋਇਆ ਕਿਵੇਂ ਹਰਦੀਪ ਸਿੰਘ ਨੇ ਧੋਖੇ ਨਾਲ ਘੋੜਾ ਵੇਚਿਆ ।

ਡਾਕਟਰ ਨੇ ਖੋਲੀ ਪੋਲ

ਡਾਕਟਰ ਨੇ ਘੋੜੇ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਉਹ 2 ਸਾਲਾਂ ਤੋਂ ਬਿਮਾਰ ਹੈ । ਪੀੜਤ ਨੇ ਇਸ ਬਾਰੇ ਹਰਦੀਪ ਸਿੰਘ ਨੂੰ ਸ਼ਿਕਾਇਤ ਕੀਤੀ ਤਾਂ ਉਹ ਜਵਾਬ ਨਹੀਂ ਦੇ ਸਕਿਆ । ਇਸ ਤੋਂ ਇਲਾਵਾ ਡਾਕਟਰ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਘੋੜੇ ਨੂੰ ਇੰਜੈਕਸ਼ਨ ਲੱਗੇ ਹੋਏ ਸਨ । ਇੰਜੈਕਸ਼ਨ ਦਾ ਅਸਰ ਖਤਮ ਹੋਣ ਤੋਂ ਬਾਅਦ ਘੋੜੇ ਨੂੰ ਪਰੇਸ਼ਾਨੀ ਆਉਣੀ ਸ਼ੁਰੂ ਹੋ ਜਾਂਦੀ ਹੈ । ਬਸ ਇੱਥੇ ਹੀ ਮਾਨਸਾ ਦਾ ਹਰਦੀਪ ਸ ਸਿੰਘ ਖੇਡ ਕਰ ਗਿਆ । ਜਦੋਂ ਉਹ ਮੇਲੇ ਵਿੱਚ ਵੇਚਣ ਦੇ ਲਈ ਆਪਣਾ ਕਾਲਾ ਘੋੜਾ ਲੈਕੇ ਆਇਆ ਤਾਂ ਉਸ ਨੇ ਘੋੜੇ ਨੂੰ ਇੰਜੈਕਸ਼ਨ ਲਗਵਾਇਆ ਸੀ ਤਾਂਕੀ ਘੋੜਾ ਸਹੀ ਤਰ੍ਹਾਂ ਨਾਲ ਚੱਲੇ । 2 ਦਿਨ ਤੱਕ ਘੋੜੇ ‘ਤੇ ਇੰਜੈਕਸ਼ਨ ਦਾ ਅਸਰ ਰਿਹਾ ਪਰ ਜਦੋਂ ਖਤਮ ਹੋਇਆ ਤਾਂ ਫਿਰ ਤੋਂ ਉਸ ਦੀ ਟੰਗ ਵਿੱਚ ਪਰੇਸ਼ਾਨੀ ਆਉਣੀ ਸ਼ੁਰੂ ਹੋ ਗਈ । ਸ਼ਿਕਾਇਤਕਰਤਾ ਅਜੀਤ ਪਾਲ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਇੰਜੈਕਸ਼ਨ ਵਾਲੀ ਗੱਲ ਪੁੱਛਣ ਦੇ ਲਈ ਹਰਦੀਪ ਨੂੰ ਫੋਨ ਕੀਤਾ ਤਾਂ ਹੁਣ ਉਸ ਦਾ ਫੋਨ ਬੰਦ ਹੋ ਗਿਆ ਹੈ । ਸ਼ਿਕਾਇਤਕਰਤਾ ਨੇ ਘੋੜੇ ਦੀ ਸਿਹਤ ਨੂੰ ਲੈਕੇ ਜਾਣਕਾਰੀ ਲੁਕਾਉਣ ਦੇ ਮਾਮਲੇ ਵਿੱਚ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ । ਜਿਸ ਦੀ ਜਾਂਚ ਕੀਤੀ ਜਾ ਰਹੀ ਹੈ । ਹੈਰਾਨੀ ਦਾ ਗੱਲ ਇਹ ਹੈ ਕਿ ਅਜੀਤ ਕੁਮਾਰ ਆਪ ਘੋੜੇ ਖਰੀਦਣ ਅਤੇ ਵੇਚਣ ਦਾ ਕੰਮ ਕਰਦਾ ਹੈ ਉਸ ਨੇ ਬਿਨਾਂ ਡਾਕਟਰੀ ਜਾਂਚ ਦੇ ਘੋੜਾ ਕਿਵੇਂ ਖਰੀਦ ਲਿਆ ।

ਹਰਦੀਪ ਸਿੰਘ ਨੇ ਲਈ ਘੋੜੇ ਦੀ ਜ਼ਿੰਮੇਵਾਰੀ

ਅਜੀਤ ਪਾਲ ਨੇ ਕਿਹਾ ਕਿ ਜਦੋਂ ਉਸ ਨੂੰ ਘੋੜਾ ਵਿਖਾਇਆ ਗਿਆ ਸੀ ਤਾਂ ਉਸ ਦੇ ਮਾਲਿਕ ਹਰਦੀਪ ਸਿੰਘ ਨੇ ਉਸ ਨੂੰ ਪੂਰਾ ਭਰੋਸਾ ਦਿੱਤਾ ਸੀ ਕਿ ਜੇਕਰ ਸਰੀਰਕ ਤੌਰ ‘ਤੇ ਘੋੜੇ ਨੂੰ ਕੋਈ ਪਰੇਸ਼ਾਨੀ ਆਵੇਗੀ ਤਾਂ ਉਹ ਜ਼ਿੰਮੇਵਾਰੀ ਲਏਗਾ । ਸਿਰਫ ਇੰਨਾਂ ਹੀ ਨਹੀਂ ਹਰਦੀਪ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਘੋੜੇ ਵਿੱਚ ਅੱਜ ਤੱਕ ਕੋਈ ਪਰੇਸ਼ਾਨੀ ਨਹੀਂ ਆਈ ਹੈ । ਪਰ 2 ਦਿਨ ਬਾਅਦ ਹੀ ਘੋੜਾ ਦੀ ਚਾਲ ਵਿਗੜ ਗਈ ਅਤੇ ਉਹ ਠੀਕ ਤਰ੍ਹਾਂ ਨਹੀਂ ਚੱਲ ਪਾ ਰਿਹਾ ਸੀ ।