International

ਪਾਕਿਸਤਾਨ ‘ਚ ਹੋ ਗਿਆ ਫੈਸਲਾ ਕਿਸ ਦੀ ਬਣੇਗੀ ਸਰਕਾਰ ! ‘ਰਾਤੋ ਰਾਤ ਨਤੀਜੇ ਬਦਲ ਦਿੱਤੇ ਗਏ’! ਵੱਡੇ ਸਿਆਸੀ ਖੇਡ ਨਾਲ ਪੂਰੀ ਦੁਨਿਆ ਹੈਰਾਨ’!

ਬਿਉਰੋ ਰਿਪੋਰਟ : ਪਾਕਿਸਤਾਨ ਦੇ ਹੁਣ ਤੱਕ ਦੇ ਆਏ ਚੋਣ ਨਤੀਜੇ ਇੱਕ ਵਾਰ ਮੁੜ ਤੋਂ ਨਵਾਜ਼ ਅਤੇ ਬਿਲਾਵਲ ਨੇ ਹੱਥ ਮਿਲਾਉਣ ਵੱਲ ਇਸ਼ਾਰਾ ਕਰ ਰਹੇ ਹਨ । ਸਭ ਤੋਂ ਵੱਧ ਸੀਟਾਂ ਮਿਲਣ ਦੇ ਬਾਵਜੂਦ ਇਮਰਾਨ ਖਾਨ ਨੂੰ ਮੁੜ ਤੋਂ ਸੱਤਾ ਤੋਂ ਦੂਰ ਰੱਖਣ ਦੀ ਪੂਰੀ ਤਿਆਰੀ ਹੋ ਚੁੱਕੀ ਹੈ । ਹੁਣ ਤੱਕ ਤਾਜ਼ਾ ਨਤੀਜਿਆ ਮੁਤਾਬਿਕ 265 ਸੀਟਾਂ ਵਿੱਚੋਂ 250 ਦੇ ਨਤੀਜੇ ਆ ਚੁੱਕੇ ਹਨ । ਸਭ ਤੋਂ ਵੱਧ ਇਮਰਾਨ ਹਮਾਇਤੀ ਅਜ਼ਾਦ ਉਮੀਦਵਾਰਾਂ ਨੇ 99 ਸੀਟਾਂ ‘ਤੇ ਜਿੱਤ ਹਾਸਲ ਕਰ ਲਈ ਹੈ। ਸਰਕਾਰ ਬਣਾਉਣ ਦੇ ਲਈ 134 ਸੀਟਾਂ ਦੀ ਜ਼ਰੂਰਤ ਹੈ । ਦੂਜੇ ਨੰਬਰ ‘ਤੇ 71 ਸੀਟਾਂ ਨਾਲ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਹ (PML N ) ਹੈ ਜਦਕਿ ਬਿਲਾਵਲ ਭੁੱਟੋ ਦੀ PPP ਨੂੰ 53 ਸੀਟਾਂ ਮਿਲਿਆ ਹਨ,ਇਸ ਤੋਂ ਇਲਾਾਵਾ 27 ਸੀਟਾਂ ਛੋਟੀ ਪਾਰਟੀਆਂ ਨੂੰ ਮਿਲਿਆ ਹਨ ।

ਇਹ ਹੋਇਆ ਸਮਝੌਤਾ

ਇਮਰਾਨ ਖਾਨ ਨੂੰ ਵਜ਼ਾਰਤ ਤੋਂ ਦੂਰ ਰੱਖਣ ਦੇ ਲ਼ਈ PPP ਅਤੇ PML- N ਨੇ ਸਰਕਾਰ ਬਣਾਉਣ ਦੇ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ । ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ,PPP ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਸ਼ੁੱਕਰਵਾਰ ਨੂੰ PML-N ਦੇ ਚੀਫ ਸ਼ਾਹਬਾਜ ਸ਼ਰੀਫ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਨੇ ਦੇਸ਼ ਦੇ ਸਿਆਸੀ ਅਤੇ ਆਰਥਿਕ ਹਾਲਾਤਾਂ ਨੂੰ ਵੇਖ ਦੇ ਹੋਏ ਮਿਲਕੇ ਕੰਮ ‘ਤੇ ਸਹਿਮਤੀ ਜਤਾਈ ਹੈ। ਪਹਿਲਾਂ ਵੀ ਇਮਰਾਨ ਖਾਨ ਨੂੰ ਵਜ਼ਾਰਤ ਤੋਂ ਹਟਾਉਣ ਦੇ ਲਈ 2022 ਵਿੱਚ PML ਅਤੇ PPP ਵਰਗੀ 2 ਕੱਟਰ ਵਿਰੋਧੀ ਪਾਰਟੀਆਂ ਨੇ ਹੱਥ ਮਿਲਾਇਆ ਸੀ । ਉਧਰ ਇਮਰਾਨ ਖਾਨ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਨ੍ਹਾਂ ਨੇ ਕਿਹਾ ਚੋਣਾਂ ਲੁਟਿਆਂ ਗਈਆਂ ਹਨ । ਉਨ੍ਹਾਂ ਕਿਹਾ ਕਿ 8 ਫਰਵਰੀ ਦੀ ਰਾਤ ਸਾਡੇ ਉਮੀਦਵਾਰ ਜਿੱਤ ਰਹੇ ਸਨ ਪਰ ਸਵੇਰ ਹੁੰਦੇ-ਹੁੰਦੇ ਸਾਡੇ ਕਈ ਉਮੀਦਵਾਰਾਂ ਨੂੰ ਹਾਰਿਆ ਹੋਇਆ ਐਲਾਨ ਦਿੱਤਾ ਗਿਆ । ਅਜਿਹਾ 30 ਤੋਂ ਵੱਧ ਸੀਟਾਂ ‘ਤੇ ਹੋਇਆ ਹੈ ।

ਇਮਰਾਨ ਦੀ ਕਿਵੇਂ ਬਣ ਸਕਦੀ ਹੈ ਸਰਕਾਰ

ਦਰਅਸਲ ਇਮਰਾਨ ਖਾਨ ਨੇ ਜਦੋਂ 2019 ਵਿੱਚ ਸਰਕਾਰ ਬਣਾਈ ਸੀ ਤਾਂ ਮਜਲਿਸ਼ ਵਾਹਦੇ ਤੇ ਮੁਸਲਿਮ (MWM) ਦੇ ਨਾਲ ਸਮਝੌਤਾ ਕੀਤਾ ਸੀ । ਚਰਚਾ ਹੈ ਕਿ ਇਮਰਾਨ ਖਾਨ ਦੇ ਅਜ਼ਾਦ ਉਮੀਦਵਾਰ ਇਸ ਵਿੱਚ ਸ਼ਾਮਲ ਹੋ ਕੇ ਸਰਕਾਰ ਬਣਾ ਕੇ ਆਪਣਾ ਆਗੂ ਚੁਣ ਸਕਦੇ ਹਨ । ਤੁਹਾਨੂੰ ਦੱਸ ਦੇਇਏ ਕਿ ਇਮਰਾਨ ਖਾਨ ਦੀ ਪਾਰਟੀ ਦਾ ਚੋਣ ਨਿਸ਼ਾਨ ਕ੍ਰਿਕਟ ਦਾ ਬੱਲਾ ਚੋਣ ਕਮਿਸ਼ਨ ਨੇ ਖੋਹ ਲਿਆ ਸੀ,ਸੁਪਰੀਮ ਕੋਰਟ ਨੇ ਵੀ ਇਸ ‘ਤੇ ਮੋਹਰ ਲੱਗਾ ਦਿੱਤੀ ਸੀ । ਇਸੇ ਲਈ ਇਮਰਾਨ ਖਾਨ ਦੀ ਪਾਰਟੀ ਤਾਰੀਕ-ਏ ਇਨਾਫ ਦੇ ਉਮੀਦਵਾਰ ਅਜ਼ਾਦ ਦੇ ਤੌਰ ‘ਤੇ ਲੜੇ ਸਨ । ਉਧਰ ਨਵਾਜ਼ ਅਤੇ ਬਿਲਾਵਲ ਦੀ ਪਾਰਟੀ ਦਾ ਵੀ ਦਾਅਵਾ ਹੈ ਕਿ ਅਸੀਂ ਅਜ਼ਾਦ ਉਮੀਦਵਾਰਾਂ ਦੇ ਸੰਪਰਕ ਵਿੱਚ ਹਾਂ । ਫਿਲਹਾਲ ਪਾਕਿਸਤਾਨ ਵਿੱਚ ਮੰਨਿਆ ਜਾਂਦਾ ਹੈ ਕਿ ਸਰਕਾਰ ਉਸੇ ਦੀ ਬਣਦੀ ਹੈ ਜਿਸ ਨੂੰ ਫੌਜ ਦੀ ਹਮਾਇਤ ਹੁੰਦੀ ਹੈ। ਇਮਰਾਨ ਖਾਨ ਨੂੰ ਫੌਜ ਦੀ ਬਿਲਕੁਲ ਵੀ ਹਮਾਇਤ ਨਹੀਂ ਹੈ ।

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਕੁੱਲ 336 ਸੀਟਾਂ ਹਨ ਜਿੰਨਾਂ ਵਿੱਚੋ 265 ਸੀਟਾਂ ਤੇ ਸਿੱਧੀਆਂ ਚੋਣਾਂ ਹੁੰਦੀਆਂ ਹਨ,ਇੱਕ ਸੀਟ ‘ਤੇ ਚੋਣ ਟਾਲ ਦਿੱਤੀ ਗਈ ਹੈ । ਬਾਕੀ 70 ਰਿਜ਼ਰਵ ਸੀਟਾਂ ਹਨ ।