Punjab

ਮਾਪੇ ਅਰਲਟ ਰਹੋ ! ਬੱਚੇ ਦੀ ਇਹ ਗਲਤੀ ਤੁਹਾਨੂੰ ਵੱਡੀ ਪਰੇਸ਼ਾਨੀ ਵਿੱਚ ਫਸਾ ਸਕਦੀ ਹੈ!

Online gaming fruad case

ਬਿਊਰੋ ਰਿਪੋਰਟ : ਫੋਨ ਵਰਦਾਨ ਵੀ ਹੈ ਅਤੇ ਬਰਬਾਦੀ ਦੀ ਵਜ੍ਹਾ ਵੀ । ਜੇਕਰ ਤੁਸੀਂ ਸਮਝਦਾਰੀ ਨਾਲ ਇਸ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਆਬਾਦ ਹੋ ਨਹੀਂ ਤਾਂ ਬਰਬਾਦ ਹੋ । ਯਕੀਨ ਹੀਂ ਤਾਂ ਪੁੱਛ ਲਓ ਜੀਰਕਪੁਰ ਦੇ ਉਨ੍ਹਾਂ ਮਾਪਿਆਂ ਤੋਂ ਜਿੰਨਾਂ ਦੇ ਬੱਚੇ ਦੀ ਇੱਕ ਉਂਗਲ ਨੇ ਪੂਰਾ ਪਰਿਵਾਰ ਹਿੱਲਾ ਦਿੱਤਾ ਅਤੇ ਬਲੈਕਮੇਲਿੰਗ ਦੇ ਨਾਲ ਦੇਸ਼ਧ੍ਰੋਹ ਵਿੱਚ ਫਸ ਦੇ ਫਸ ਦੇ ਬਚ ਗਏ ਅਤੇ ਹੁਣ ਪਰਮਾਤਮਾ ਦਾ ਸ਼ੁੱਕਰਾਨਾ ਕਰ ਰਹੇ ਹਨ ।

ਇਹ ਹੈ ਪੂਰਾ ਮਾਮਲਾ

ਆਨ ਲਾਈਨ ਗੇਮਿੰਗ ਨੇ ਬੱਚਿਆਂ ਨੂੰ ਇਸ ਕਦਰ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੈ ਕਿ ਬੱਚੇ ਦੀ ਇੱਕ ਗਲਤੀ ਪੂਰੇ ਪਰਿਵਾਰ ਦੇ ਭਾਰੀ ਪੈ ਸਕਦੀ ਹੈ । ਜੀਰਕਪੁਰ ਦੇ ਇੱਕ ਬੱਚੇ ਦੀ ਇਸ ਆਦਤ ਨੇ ਪਰਿਵਾਰ ਨੂੰ ਬਲੈਕਮੇਲਿੰਗ ਵਿੱਚ ਫਸਾ ਦਿੱਤਾ ਸੀ । ਦਰਅਸਲ ਬੱਚਾ ਮੋਬਾਈਲ ‘ਤੇ ਗੇਮ ਖੇਡ ਰਿਹਾ ਸੀ । ਉਸ ਦੀ ਉਂਗਲ ਗਲਤੀ ਨਾਲ ਸਾਹਮਣੇ ਆ ਰਹੇ ਇੱਕ ਪਾਕਿਸਤਾਨੀ ਮੋਬਾਈਲ ਫੋਨ ‘ਤੇ ਦਬ ਗਿਆ । ਇਹ ਹਥਿਆਰਾਂ ਦੀ ਸਪਲਾਈ ਵਾਲੇ ਦਾ ਨੰਬਰ ਸੀ । ਇਸ ਤੋਂ ਬਾਅਦ ਪੰਜਾਬ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ 2 ਮੁਲਾਜ਼ਮ ਨੰਬਰ ਟਰੇਸ ਕਰਦੇ ਹੋਏ ਘਰ ਪਹੁੰਚ ਗਏ । ਦੋਵੇ ਮੁਲਾਜ਼ਮਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਤੁਸੀਂ ਹਥਿਆਰ ਮੰਗਵਾਉਣ ਦੇ ਲਈ ਪਾਕਿਸਤਾਨ ਫੋਨ ਕੀਤਾ ਹੈ । ਤੁਹਾਡੇ ਖਿਲਾਫ਼ ਦੇਸ਼ਧ੍ਰੋਹ ਦਾ ਮੁਕਦਮਾਂ ਦਰਜ ਹੋ ਸਕਦਾ ਹੈ ਜੇਕਰ ਤੁਸੀਂ ਬਚਣਾ ਹੈ ਤਾਂ 2 ਲੱਖ ਦਿਓ। ਮਾਪਿਆਂ ਨੇ ਜਦੋਂ ਨੰਬਰ ਚੈੱਕ ਕੀਤਾ ਤਾਂ ਪਤਾ ਚਲਿਆ ਕਿ ਉਸੇ ਮੋਬਾਈਲ ‘ਤੇ ਬੱਚਾ ਗੇਮ ਖੇਡ ਦਾ ਹੈ । ਜਦੋਂ ਬੱਚੇ ਦੇ ਮਾਤਾ ਪਿਤਾ ਪਰੇਸ਼ਾਨ ਹੋਏ ਗਏ ਤਾਂ ਦੋਵਾਂ ਪੁਲਿਸ ਵਾਲਿਆਂ ਨੇ ਕਿਹਾ ਉਹ 50 ਹਜ਼ਾਰ ਦੇ ਦੇਣ । ਫਿਰ ਬੱਚੇ ਦੇ ਪਿਤਾ ਨੇ ਹੌਸਲਾ ਵਿਖਾਉਂਦੇ ਹੋਏ ਪੁਲਿਸ ਵਾਲਿਆਂ ਦਾ ਆਈ ਕਾਰਡ ਮੰਗਿਆ ।

ਆਈ ਕਾਰਡ ਮੰਗਣ ‘ਤੇ ਪੁਲਿਸ ਵਾਲਿਆਂ ਨੇ ਧਮਕੀ ਦਿੱਤੀ

ਜਦੋਂ ਦੋਵੇ ਪੁਲਿਸ ਮੁਲਾਜ਼ਮਾਂ ਨੇ ਪੈਸੇ ਮੰਗੇ ਤਾਂ ਪਿਤਾ ਨੇ ਆਈ ਕਾਰਡ ਮੰਗਿਆ ਤਾਂ ਇੱਕ ਪੁਲਿਸ ਮੁਲਾਜ਼ਮ ਨੇ ਆਪਣਾ ਆਈ ਕਾਰਡ ਦੇ ਦਿੱਤਾ ਤਾਂ ਪਰਿਵਾਰ ਨੇ ਕਿਹਾ ਕਿ ਅਸੀਂ ਇਸ ਦੀ ਫੋਟੋ ਕਾਪੀ ਲੈ ਲੈਂਦੇ ਹਾਂ। ਤਾਂ ਪੁਲਿਸ ਮੁਲਾਜ਼ਮਾਂ ਨੇ ਕਿਹਾ ਤੁਹਾਨੂੰ ਮਹਿੰਗਾ ਪਏਗਾ ਅਤੇ ਉੱਥੋ ਨਿਕਲ ਜਾਂਦੇ ਹਨ । ਪਰਿਵਾਰ ਇਸ ਦੀ ਸ਼ਿਕਾਇਤ ਲੈਕੇ ਪੁਲਿਸ ਕੋਲ ਗਏ ।

ਪੁਲਿਸ ਦਾ ਜਵਾਬ

ਜੀਰਕਪੁਰ ਪੁਲਿਸ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਰਿਸ਼ਵਤ ਮੰਗਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰਨਗੇ । ਪਰਿਵਾਰ ਦਾ ਕਹਿਣਾ ਹੈ ਬੱਚਾ 12 ਸਾਲ ਹੈ ਅਤੇ ਗਲਤੀ ਨਾਲ ਇਸ਼ਤਿਆਰ ‘ਤੇ ਉਂਗਲ ਦਬ ਗਈ ਅਤੇ ਪਾਕਿਸਤਾਨ ਫੋਨ ਮਿਲ ਗਿਆ ਹੈ । ਪਰ ਵੱਡਾ ਸਵਾਲ ਇਹ ਹੈ ਕਿ ਜਿਹੜੇ ਪੁਲਿਸ ਮੁਲਾਜ਼ਮ 2 ਲੱਖ ਮੰਗ ਕਰ ਰਹੇ ਸਨ ਕਿ ਉਹ ਵਾਕਿਏ ਹੀ ਪੁਲਿਸ ਮੁਲਾਜ਼ਮ ਸਨ ਜਾਂ ਫਿਰ ਪੁਲਿਸ ਦੀ ਵਰਦੀ ਵਿੱਚ ਬਲੈਕ ਮੇਲਰ ਸਨ। ਜਿੰਨਾਂ ਦੀ ਨਜ਼ਰ ਇਸੇ ‘ਤੇ ਹੁੰਦੀ ਹੈ ਕਿਹੜਾ ਸ਼ਖਸ ਗਲਤੀ ਕਰੇ ਅਤੇ ਉਨ ਨੂੰ ਬਲੈਕਮੇਲਿੰਗ ਵਿੱਚ ਫਸਾਇਆ ਜਾ ਸਕੇ । ਜੀਰਕਪੁਰ ਦੇ ਪਰਿਵਾਰ ਨੇ ਸਮਝਦਾਰੀ ਵਿਖਾਈ ਅਤੇ ਬਚ ਗਏ । ਕਈ ਲੋਕ ਜਾਲਸਾਜ਼ੀ ਦੇ ਧੰਦੇ ਵਿੱਚ ਅਸਾਨੀ ਨਾਲ ਫਸ ਜਾਂਦੇ ਹਨ । ਆਨਲਾਈਨ ਗੇਮਿੰਗ ਕਾਫੀ ਖਤਰਨਾਕ ਹੈ । ਇਸ ਨੇ ਹੁਣ ਤੱਕ ਪਤਾ ਨਹੀਂ ਕਿੰਨੇ ਘਰ ਬਰਬਾਦ ਕਰ ਦਿੱਤੇ ਹਨ। 2 ਸਾਲ ਪਹਿਲਾਂ ਚੰਡੀਗੜ੍ਹ ਦੇ ਇੱਕ ਬੱਚੇ ਨੇ ਆਨਲਾਈਨ ਗੇਮਿੰਗ ਦੇ ਚੱਕਰ ਵਿੱਚ ਪਿਤਾ ਦੇ ਡੈਬਿਟ ਕਾਰਡ ਤੋਂ 17 ਲੱਖ ਉਡਾ ਦਿੱਤੇ ਸਨ । ਪਿਤਾ ਫੌਜ ਵਿੱਚ ਸਨ। ਮਾਂ ਨੇ ਘਰ ਦੇ ਸਮਾਨ ਦੀ ਖਰੀਦਦਾਰੀ ਦੇ ਲਈ ਡੈਬਿਟ ਕਾਰਡ ਬੱਚੇ ਨੂੰ ਦਿੱਤਾ ਸੀ । ਜਦੋਂ ਬੈਂਕ ਗਈ ਤਾਂ ਖਾਤਾ ਖਾਲੀ ਸੀ ।