Others

Honda ਨੇ ਲਾਂਚ ਕੀਤਾ ਨਵਾਂ Activa ! ‘Anti ਥੈਫਟ’ ਨਾਲ ‘key Less ਇੰਜਣ start ! ਕੀਮਤ ਬਹੁਤ ਹੀ ਘੱਟ

New activa smart lauched

ਬਿਊਰੋ ਰਿਪੋਰਟ : Honda motors india ਨੇ ਆਪਣੀ ਨਵੀਂ ਸਮਾਰਟ activa ਭਾਰਤ ਵਿੱਚ ਲਾਂਚ ਕਰ ਦਿੱਤਾ ਹੈ । ਮੁੰਬਈ ਵਿੱਚ ਸ਼ਾਨਦਾਰ ਪ੍ਰੋਗਰਾਮ ਵਿੱਚ ਨਵੀਂ ਜਨਰੇਸ਼ਨ ਦਾ ਇਹ ਸਕੂਟਰ ਕੰਪਨੀ ਵੱਲੋਂ ਗਾਹਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ । ਇਸ ਵਿੱਚ ਐਂਟੀ ਥੈਫਟ ਅਲਾਰਮ ਅਤੇ KEY LESS ਇੰਜਣ START UP ਵਰਗੇ ਫੀਚਰ ਦਿੱਤੇ ਗਏ ਹਨ । ਨਾਲ ਹੀ ਸਮਾਰਟ key ਨਾਲ ਸਕੂਟਰ ਵਿੱਚ ਕਈ ਫੀਚਰ ਅੱਪਡੇਟ ਕੀਤੇ ਗਏ ਹਨ ।

ਕੰਪਨੀ ਵੱਲੋਂ activa H-Smart ਤਿੰਨ ਵੈਰੀਐਂਟ ਅਤੇ 6 ਰੰਗਾਂ ਦੇ ਨਾਲ ਬਾਜ਼ਾਰ ਵਿੱਚ ਉਤਾਰਿਆ ਹੈ । ਐਕਟਿਵਾ ਦਾ STANDARD ਵੈਰੀਐਂਟ ਐਕਸ ਸ਼ੋਅ ਰੂਮ 74,536 ਰੁਪਏ ਹੈ, ਡਿਸਕ ਵੈਰੀਐਂਟ ਐਕਸ ਸ਼ੋਅ ਰੂਮ 77,036,ਵਿਦ ਅਲਾਏ ਵਹੀਲ ਵੈਰੀਐਂਟ 80,537 ਰੁਪਏ ਰੱਖਿਆ ਗਿਆ ਹੈ । ਬਲੂ,ਰਿਵੇਲ ਰੈਡ ਮੈਟਾਲਿਕ,ਮੈਟ ਐਕਸਿਸ ਗ੍ਰੇ ਮੇਟਾਲਿਕ,ਬਲੈਕ,ਪਰਲ ਪ੍ਰੇਸ਼ੀਯਸ ਵਾਈਟ,ਪਰਲ ਸਾਇਰਲ ਬਲੂ ਹੈ । ਇਸ ਦਾ ਮੁਕਾਬਲਾ TVS ਜੁਪੀਟਰ ਅਤੇ Hero ਮੈਸਟੋ ਦੇ ਨਾਲ ਹੈ । ਅਗਲੇ 2 ਦਿਨਾਂ ਦੇ ਅੰਦਰ ਇਸ ਦੀ ਵਿਕਰੀ ਸ਼ੁਰੂ ਹੋ ਜਾਵੇਗੀ।

ਨਵੀਂ ਐਕਟਿਵਾ ਦਾ ਇੰਜਣ

ਹੌਂਡਾ ਐਕਟਿਵਾ ਵਿੱਚ ਐਮਿਸ਼ਨ ਨਿਯਮਾ ਮੁਤਾਬਿਕ H SMART 109.51 CC ਦਾ ਸਿੰਗਲ ਸਿਲੰਡਰ ਹੈ। ਇਹ ਇੰਜਣ 5.73 BHP ਪਾਵਰ ਦਾ ਹੈ । ਕੰਪਨੀ ਨੇ ਨਵੇਂ ਐਕਟਿਵਾ ਦੀ ਮਾਇਲੇਜ ਪਿਛਲੇ ਮਾਡਰ ਤੋਂ 10 ਫੀਸਦੀ ਵੱਧ ਹੋਣ ਦਾ ਦਾਅਵਾ ਕੀਤਾ ਹੈ ।

ਸਮਾਰਟ ਕੀ ਫੀਚਰ

ਸਮਾਰਟ ਸੇਫ : ਸਕੂਟਰ ਨੂੰ ਸੁਰੱਖਿਅਤ ਰੱਖਣ ਦੇ ਲਈ ਸਮਾਰਟ KEY ਕੰਟਰੋਲ ਬਣਾਈ ਗਈ ਹੈ । ਐਕਟਿਵਾ ਵਿੱਚ 2 ਮੀਟਰ ਦੀ ਰੇਂਜ ਦਾ ਸਮਾਰਟ KEY ਹੈ ਜੋ ਆਟੇਮੈਟਿਕ ਸਕੂਟੀ ਨੂੰ ਅਨਲੌਕ ਕਰ ਦੇਵੇਗਾ । ਇੰਨੀ ਹੀ ਦੂਰ ਜਾਣ ਨਾਲ ਸਕੂਟੀ ਆਪਣੇ ਆਪ ਹੀ LOCK ਹੋ ਜਾਵੇਗੀ ।

ਸਮਾਰਟ ਫਾਇੰਡ – ਭੀੜ ਵਾਲੇ ਇਲਾਕੇ ਜਾਂ ਫਿਰ ਪਾਰਕਿੰਗ ਵਿੱਚ ਸਕੂਟਰ ਲੱਭਣ ਵਿੱਚ ਸਮਾਰਟ KEY ਦੇ (Answer Back Button) ਦਬਾਉਣ ਨਾਲ ਚਾਰੇ ਇੰਡੀਕੇਟਰ ਬਲਿੰਕ ਕਰਨ ਲੱਗਣਗੇ । ਇਹ ਫੀਚਰ ਸਕੂਟੀ ਤੋਂ 10 ਮੀਟਰ ਦੂਰੀ ਤੋਂ ਕੰਮ ਕਰੇਗਾ

ਸਮਾਰਟ UNLOCK : HONDA SMART ਦੇ ਨਾਲ ਤੁਹਾਨੂੰ ਚਾਬੀ ਰੱਖਣ ਦੀ ਜ਼ਰੂਰਤ ਨਹੀਂ ਹੈ । ਜਦੋਂ SMART KEY ACTIVA ਦੀ 2 ਮੀਟਰ ਦੀ ਰੇਂਜ ਵਿੱਚ ਹੋਵੇਗਾ ਤਾਂ ਹੈਂਡਲ UNLOCK ਹੋ ਜਾਵੇਗਾ ।

SMART START : ਤੁਹਾਨੂੰ ਗੱਡੀ START ਕਰਨ ਦੇ ਲਈ ਚਾਬੀ ਦੀ ਜ਼ਰੂਰਤ ਨਹੀਂ ਹੈ । ਇੱਕ ਵਾਰ ਚਾਬੀ ਐਕਟਿਵਾ ਦੀ 2 ਮੀਟਰ ਦੀ ਰੇਂਜ ‘ਤੇ ਆਉਣ ਤੋਂ ਬਾਅਦ ਸਿਰਫ ਨਾਬ ਪ੍ਰੈਸ ਕਰਨ ਨਾਲ ਸਪੀਡੋ ਮੀਟਰ ਅਤੇ LED ਸਮਾਰਟ ਇੰਡੀਕੇਟਰ ਚਾਲੂ ਹੋ ਜਾਵੇਗਾ । ਇਸ ਦੇ ਬਾਅਦ ਤੁਹਾਨੂੰ ਇਗਨੀਸ਼ਨ ਅਤੇ ਇੰਜਣ ਚਾਲੂ ਕਰਨ ਦੇ ਲਈ ਨੌਬ ਨੂੰ ਸਟਾਰਟ ਕਰਨਾ ਹੋਵੇਗਾ