India Punjab

ਹੁਣ ਹੋਵੇਗਾ ਨੋਟਾਂ ਦਾ ਫਿਟਨੈੱਸ ਟੈਸਟ, ਚੈੱਕ ਕਰੋ ਆਪਣਾ ਕੈਸ਼,ਮਿੱਟੀ ਤਾਂ ਨਹੀਂ ਹੋ ਗਿਆ ?

RBI ਨੇ ਨੋਟਾਂ ਨੂੰ ਲੈ ਕੇ ਨਵਾਂ RULE ਕੱਢਿਆ ਹੈ

‘ਦ ਖ਼ਾਲਸ ਬਿਊਰੋ :- ਤੁਹਾਡੀ ਜੇਬ ਵਿੱਚ ਰੱਖਿਆ ਨੋਟ ਤੁਹਾਡੇ ਕੰਮ ਦਾ ਰਿਹਾ ਹੈ ਜਾਂ ਨਹੀਂ ? ਜਾਂ ਰੱਦੀ ਹੋ ਗਿਆ ਹੈ ? ਇਸ ਨੂੰ ਲੈਕੇ RBI ਨੇ ਨਵੇਂ ਰੂਲ ਜਾਰੀ ਕੀਤੇ ਹਨ। ਜਿਸ ਮੁਤਾਬਿਤ ਹਰ 3 ਮਹੀਨੇ ਦੇ ਅੰਦਰ ਨੋਟਾਂ ਦਾ ਫਿਟਨੈੱਸ ਟੈਸਟ ਹੋਵੇਗਾ, RBI ਨੇ ਸਾਰੇ ਬੈਂਕਾਂ ਨੂੰ ਇਹ ਨਿਰਦੇਸ਼ ਜਾਰੀ ਕਰ ਦਿੱਤੇ ਨੇ। ਇਸ ਦੇ ਨਾਲ ਹੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਮਸ਼ੀਨਾਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਹੈ, ਨੋਟਾਂ ਦਾ ਫਿਟਨੈੱਸ ਟੈਸਟ ਕਿਵੇਂ ਹੋਵੇਗਾ ਇਸ ਦੇ ਲਈ RBI ਨੇ ਗਾਇਡ ਲਾਈਨ ਵੀ ਜਾਰੀ ਕਰ ਦਿੱਤੀ ਹਨ।

ਇਸ ਤਰ੍ਹਾਂ ਹੋਵੇਗੀ ਅਨਫਿਟ ਨੋਟਾਂ ਦੀ ਪਛਾਣ

ਜਿਨ੍ਹਾਂ ਨੋਟਾਂ ‘ਤੇ ਜ਼ਿਆਦਾ ਧੂੜ ਹੋਵੇਗ ਜਾਂ ਫਿਰ ਗੰਦੇ ਹੋਣਗੇ ਉਨ੍ਹਾਂ ਨੂੰ ਹਟਾ ਦਿੱਤਾ ਜਾਵੇਗਾ, ਇਸ ਤੋਂ ਇਲਾਵਾ ਜਿਹੜੇ ਨੋਟ ਢਿੱਲੇ ਹੋ ਜਾਣਗੇ ਉਨ੍ਹਾਂ ਨੂੰ ਵੀ ਅਨਫਿਟ ਕਰਾਰ ਦਿੱਤਾ ਜਾਵੇਗਾ ਜਦਕਿ ਕੜਕ ਨੋਟਾਂ ਨੂੰ ਫਿਟ ਕਰਾਰ ਦਿੱਤਾ ਜਾਵੇਗਾ,ਜਿਹੜੇ ਨੋਟਾਂ ਵਿੱਚ ਜ਼ਿਆਦਾ ਛੇਦ ਹੋਣਗੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ,ਨੋਟਾਂ ਵਿੱਚ ਗ੍ਰਾਫਿਕ ਤਬਦੀਲੀ ਨੂੰ ਖਾਰਜ ਕਰ ਦਿੱਤਾ ਜਾਵੇਗਾ,ਕੁੱਝ ਲੋਕ ਨੋਟਾਂ ‘ਤੇ ਲਿਖ ਦੇ ਨੇ,ਉਨ੍ਹਾਂ ਨੋਟਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਵੇਗਾ,ਜੇਕਰ ਭਿੱਝਣ ਦੀ ਵਜ੍ਹਾ ਕਰਕੇ ਕਿਸੇ ਨੋਟ ਤੋਂ ਰੰਗ ਉਤਰ ਜਾਵੇ ਤਾਂ ਉਸ ਨੂੰ ਵੀ ਖਾਰਜ ਕੀਤਾ ਜਾਵੇਗਾ,ਫਟੇ ਹੋਏ ਨੋਟ ਨੂੰ ਜੋੜਨ ਦੇ ਲਈ ਲਗਾਈ ਗਈ ਟੇਪ ਵਾਲੇ ਨੋਟ ਨੂੰ ਵੀ ਬਾਹਰ ਕੱਢ ਦਿੱਤਾ ਜਾਵੇਗਾ।

ਮਸ਼ੀਨ ਨਾਲ ਨੋਟ ਦੀ ਜਾਂਚ ਹੋਵੇਗੀ

RBI ਅਨਫਿਟ ਨੋਟਾਂ ਦੀ ਪਛਾਣ ਦੇ ਲਈ ਮਸ਼ੀਨ ਦੇਵੇਗੀ,ਮਸ਼ੀਨ ਦੇ ਜ਼ਰੀਏ ਨੋਟਾਂ ਦੀ ਪਛਾਣ ਹੋਵੇਗੀ, ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਨੂੰ ਹਿਦਾਇਤਾਂ ਦਿੱਤੀਆਂ ਨੇ ਕਿ ਮਸ਼ੀਨ ਦੀ ਵਰਤੋਂ ਸਹੀ ਤਰੀਕੇ ਨਾਲ ਕਰਨ ਤਾਂ ਜੋ ਅਨਫਿਟ ਨੋਟਾਂ ਨੂੰ ਬਾਹਰ ਕੀਤਾ ਜਾ ਸਕੇ।