Lok Sabha Election 2024 Punjab

ਕਾਂਗਰਸੀ ਭੈਣ ਆਪਣੇ ਭਾਜਪਾ ਭਰਾ ਲਈ ਮੰਗ ਰਹੀ ਵੋਟਾਂ

ਬਿਉਰੋ ਰਿਪੋਰਟ – ਲੁਧਿਆਣਾ ਸੀਟ ਪੰਜਾਬ ਦੀ ਸਭ ਤੋਂ ਹਾਟ ਸੀਟ ਬਣ ਗਈ ਹੈ। ਰਨਵੀਤ ਬਿੱਟੂ ਦੀ ਭੈਣ ਦਾ ਸਹੁਰਾ ਪਰਿਵਾਰ ਬਠਿੰਡਾ ਵਿੱਚ ਕਾਂਗਰਸ ਦੇ ਉਮੀਦਵਾਰ ਲਈ ਵੋਟ ਮੰਗ ਰਿਹਾ ਹੈ ਜਦਕਿ ਭੈਣ ਬੀਜੇਪੀ ਦੇ ਉਮੀਦਵਾਰ ਆਪਣੇ ਭਰਾ ਲਈ ਵੋਟ ਮੰਗ ਰਹੀ ਹੈ ।

ਰਵਨੀਤ ਬਿੱਟੂ ਦੀ ਭੈਣ ਸਰਦੂਲਗੜ੍ਹ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਦੇ ਘਰ ਦੀ ਨੂੰਹ ਹੈ। ਰਵਨੀਤ ਸਿੰਘ ਬਿੱਟੂ ਦੇ ਜਵਾਈ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋਂ 2022 ਦੀ ਅਸਫਲ ਚੋਣ ਲੜ ਚੁੱਕੇ ਹਨ।

ਬਿੱਟੂ ਦੀ ਭੈਣ ਦਾ ਸਹੁਰਾ ਪਰਿਵਾਰ ਇਸ ਸਮੇਂ ਕਾਂਗਰਸ ਪਾਰਟੀ ਨਾਲ ਸਬੰਧ ਰੱਖਦਾ ਹੈ ਪਰ ਉਹ ਆਪਣੇ ਭਰਾ ਲਈ ਪ੍ਰਚਾਰ ਕਰ ਰਹੀ ਹੈ, ਜੋ ਭਾਜਪਾ ਦੇ ਉਮੀਦਵਾਰ ਹਨ। ਭਰਾ ਅਤੇ ਭੈਣ ਦਾ ਪਿਆਰ ਸਿਆਸਤ ਉੱਤੇ ਭਾਰੀ ਪੈਂਦਾ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ – ਸੁਖਪਾਲ ਖਹਿਰਾ ਦੀ ਰੈਲੀ ‘ਚ ਮਹੰਤ ਨੇ ਕੀਤਾ ਹੰਗਾਮਾ