Punjab

ਬੱਚਿਆਂ ਦੀ ਜ਼ਿੰਦਗੀ ਖਤਰੇ ਵਿੱਚ ਪਾਉਣ ਦੀ ਵੱਡੀ ਲਾਪਰਵਾਹੀ! ਫੜੇ ਜਾਣ ‘ਤੇ ਪ੍ਰਸ਼ਾਸਨ ਨੇ ਕੀਤੀ ਇਹ ਹਰਕਤ

ਬਿਉਰੋ ਰਿਪੋਰਟ – ਮਾਨ ਸਰਕਾਰ ਆਪਣੀ ਸਰਕਾਰ ਦਾ ਫੋਕਸ ਸਿਹਤ ਅਤੇ ਸਿੱਖਿਆ ਨੂੰ ਦੱਸ ਦੀ ਹੈ, ਪਰ ਸੰਗਰੂਰ ਦੇ ਪਿੰਡ ਗੋਵਿੰਦਪੁਰਾ ਜਵਾਹਰ ਵਾਲਾ ਤੋਂ ਜਿਹੜੀ ਤਸਵੀਰ ਆਈ ਹੈ ਉਹ ਹੈਰਾਨ ਕਰਨ ਵਾਲੀ ਹੈ । ਆਂਗਣਵਾੜੀ ਵਿਭਾਗ ਵੱਲੋਂ ਪਿਆਈ ਗਈ ਆਇਰਨ ਐਂਡ ਫੋਲਿਕ ਐਸਿਡ ਦਵਾਈ ਦੀ ਤਰੀਕ 6 ਮਹੀਨੇ ਪਹਿਲਾਂ ਹੀ ਲੰਘ ਚੁੱਕੀ ਸੀ। ਇਸ ਦੀ ਜਾਣਕਾਰੀ ਮਿਲਣ ‘ਤੇ ਪਿੰਡ ਵਾਸੀਆਂ ਅਤੇ ਬੱਚਿਆਂ ਦੇ ਪਰਿਵਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਵਿਭਾਗ ਵੱਲੋ ਇਸ ਦੀ ਦੂਜੀ ਡੋਜ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ।

ਆਂਗਣਵਾੜੀ ਵਿਭਾਗ ਵੱਲੋਂ ਆਇਰਨ ਐਂਡ ਫੋਲਿਕ ਐਸਿਡ ਦੀਆਂ ਦੋ-ਦੋ ਸ਼ੀਸ਼ੀਆਂ ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਦਿੱਤੀਆਂ ਗਈਆਂ ਸਨ, ਜਿਸ ਕਾਰਨ ਇਹ ਸਾਰੀ ਘਟਨਾ ਲੋਕਾਂ ਦੇ ਸਮਝ ਵਿੱਚ ਆਈ। ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਆਂਗਣਵਾੜੀ ਵਰਕਰਾਂ ਨੇ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਸੁਪਰਵਾਈਜ਼ਰ ਨੂੰ ਸਿਹਤ ਵਿਭਾਗ ਤੋਂ ਦਵਾਈਆਂ ਮਿਲਣ ਤੋਂ ਬਾਅਦ ਉਨ੍ਹਾਂ ਨੇ ਅੱਗੇ ਇਸ ਨੂੰ ਵੰਡਿਆ ਹੈ।

ਬੱਚਿਆਂ ਦੇ ਪਰਿਵਾਰਾਂ ਨੂੰ ਵੰਡੀਆਂ ਗਈਆਂ ਆਇਰਨ ਐਂਡ ਫੋਲਿਕ ਐਸਿਡ ਦਾ ਸਮਾਂ 2023 ਵਿੱਚ ਖਤਮ ਹੋ ਚੁਕਿਆ ਸੀ, ਪਰ ਇਸ ਨੂੰ 2024 ਵਿੱਚ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੰਡਿਆ ਜਾ ਰਿਹਾ ਹੈ। ਸੀ.ਡੀ.ਪੀ.ਓ ਸੁਖਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਿਉਂ ਅਤੇ ਕਿਵੇਂ ਹੋਇਆ ਹੈ ਇਸ ਦੀ ਜਾਂਚ ਕਰਵਾਈ ਜਾਵੇਗੀ।

ਬੱਚਿਆਂ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਨੇ ਇਸ ਮਾਮਲੇ ਸਬੰਧੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਸਵਾਲ ਚੁੱਕੇ ਹਨ ਕਿ ਸਮਾਂ ਲੰਘ ਚੁਕਿਆ ਦਵਾਈਆਂ ਕਿਉਂ ਭੇਜੀਆਂ ਗਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਦੀ ਜਾਂਚ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ – ਕਾਂਗਰਸੀ ਭੈਣ ਆਪਣੇ ਭਾਜਪਾ ਭਰਾ ਲਈ ਮੰਗ ਰਹੀ ਵੋਟਾਂ