International

ਕੈਨੇਡਾ ‘ਚ ਸਿੱਖਾਂ ਨਾਲ ਵਿਤ ਕਰਾ, 100 ਦੀ ਜਾਂਦੀ ਰਹੀ ਨੌਕਰੀ

‘ਦ ਖ਼ਾਲਸ ਬਿਊਰੋ : ਕੈਨੇਡਾ ਵਿੱਚ ਚਾਹੇ ਸਿੱਖਾ ਦੀ ਗਿਣਤੀ ਕਾਫੀ ਹੈ ਪਰ ਹਾਲੇ ਵੀ ਉੱਥੇ ਸਿੱਖਾ ਨਾਲ ਪੱ ਖ ਪਾ ਤ ਕੀਤਾ ਜਾਂਦਾ ਹੈ। ਇਸ ਦੀ ਉਦਹਾਰਣ ਹੈ ਕੈਨੇਡਾ ਵਿੱਚ ਕਲੀਨ ਸ਼ੇਵ ਗਾਰਡਾਂ ਦੀ ਖ਼ਾ ਤਰ 100 ਸਿੱਖ ਸਕਿਉਰਿਟੀ ਗਾਰਡ ਨੌਕਰੀਓਂ ਕੱਢ ਦਿੱਤੇ ਗਏ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਮੰਗ ਕੀਤੀ ਹੈ ਕਿ ਟੋਰਾਂਟੋ ਵਿਚ ਹਾਲ ਹੀ ਵਿਚ ਕਲੀਨ ਸ਼ੇਵ ਸੁਰੱਖਿਆ ਗਾਰਡਾਂ ਦੇ ਚੱਕਰ ਵਿਚ ਨੌਕਰੀ ਤੋਂ ਕੱਢੇ 100 ਸਿੱਖ ਸਕਿਉਰਿਟੀ ਗਾਰਡਾਂ ਨੂੰ ਮੁੜ ਨੌਕਰੀ ’ਤੇ ਰੱਖਿਆ ਜਾਵੇ।
ਜਥੇਬੰਦੀ ਦੇ ਪ੍ਰਧਾਨ ਤੇਜਿੰਦਰ ਸਿੰਘ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਕਲੀਨ ਸ਼ੇਵ ਗਾਰਡਾਂ ਦੀ ਲੋੜ ਕਾਰਨ 100 ਸਿੱਖ ਸਕਿਉਰਿਟੀ ਗਾਰਡਾਂ ਨੂੰ ਨੌਕਰੀ ਤੋਂ ਕੱਢਣਾ ਗਲਤ ਹੈ। ਇਹ ਰਿਪੋਰਟ ਕੈਨੇਡੀਅਨ ਪਰਵਾਸੀ ਨੇ ਨਸ਼ਰ ਕੀਤੀ ਹੈ। ਖ਼ਬਰ ਮੁਤਾਬਿਕ ਇਹਨਾਂ ਸਿੱਖ ਸਕਿਉਰਿਟੀ ਗਾਰਡਾਂ ਨੇ ਮੈਡੀਕਲ ਮਾਸਕ ਪਾ ਕੇ ਕੋਰੋਨਾ ਮਹਾਮਾਰੀ ਦੇ ਵਿਚ ਸੇਵਾਵਾਂ ਦਿੱਤੀਆਂ ਤੇ ਉਸ ਵੇਲੇ ਕਲੀਨ ਸ਼ੇਵ ਗਾਰਡਾਂ ਦੀ ਲੋੜ ਨਹੀਂ ਸੀ।ਹੁਣ ਕਲੀਨ ਸ਼ੇਵ ਦਾ ਨਿਯਮ ਬਣਾ ਦਿੱਤਾ ਹੈ ਜਦੋਂ ਸ਼ਹਿਰ ਦੀਆਂ ਸਾਈਟਾਂ ’ਤੇ ਆਉਣ ਵਾਲੇ ਸੈਲਾਨੀਆਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ ਰਹੀ।ਇਹਨਾਂ ਥਾਵਾਂ ’ਤੇ ਸਟਾਫ਼ ਤੇ ਸੁਰੱਖਿਆ ਗਾਰਡਾਂ ਲਈ ਵੀ ਕਲੀਨ ਸ਼ੇਵ ਦੀ ਲੋੜ ਨਹੀਂ ਹੈ।

ਡਬਲਯੂਐਸਓ ਦੇ ਕਾਨੂੰਨੀ ਸਲਾਹਕਾਰ ਬਲਪ੍ਰੀਤ ਸਿੰਘ ਨੇ ਕਿਹਾ ਕਿ ਗਾਰਡਾਂ ਨੂੰ ਨਿਯੁਕਤ ਕਰਨ ਵਾਲੇ ਪ੍ਰਾਈਵੇਟ ਠੇਕੇਦਾਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸ਼ਹਿਰ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ।ਮਾਰਚ 2020 ਵਿਚ ਵੀ ਆਰ ਸੀ ਐੱਮ ਪੀ ਨੇ ਸਿੱਖ ਅਫਸਰ ਹਟਾਏ ਸਨ ਜਦੋਂ ਆਖਿਆ ਗਿਆ ਸੀ ਕਿ ਹਰ ਅਫਸਰ ਐਨ 95 ਮਾਸਕ ਪਾਵੇ।

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਮੇਅਰ ਜੋਹਨ ਟੋਰੀ ਤੋਂ ਸਵਾਲ ਪੁੱਛਿਆ ਹੈ ਜਿਸਦਾ ਜਵਾਬ ਨਹੀਂ ਮਿਲਿਆ। ਉਹਨਾਂ ਕਿਹਾ ਕਿ ਇਹ ਬਹੁਤ ਬੇਤੁਕੀ ਗੱਲ ਹੈ ਕਿ ਜਿਹੜੇ ਸਿੱਖ ਸਕਿਉਰਿਟੀ ਗਾਰਡਾਂ ਨੇ ਮਹਾਮਾਰੀ ਦੇ ਸਿੱਖ ਵੇਲੇ ਟੋਰਾਂਟੋ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਲਈ ਸੁਰੱਖਿਆ ਦਿੱਤੀ, ਉਹਨਾਂ ਨੂੰ ਹੁਣ ਨੌਕਰੀ  ਤੋਂ ਕੱਢਿਆ ਜਾ ਰਿਹਾ ਹੈ ਜਾਂ ਫਿਰ ਉਹਨਾਂ ਦਾ ਤਬਾਦਲਾ  ਹੋਰ ਥਾਵਾਂ ’ਤੇ ਕੀਤਾ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਇਹ ਮਸਲਾ ਹੱਲ ਕੀਤਾ ਜਾਵੇ।