Punjab

ਕੰਪਨੀ ਦੇ BOSS ਨੇ 2 ਸਿੱਖਾਂ ਖਿਲਾਫ਼ ਕੀਤੀ ਨਸਲੀ ਟਿੱਪਣੀ ! ਸਬਕ ਸਿਖਾਉਣ ਲਈ ਚੁੱਕਿਆ ਇਹ ਵੱਡਾ ਕਦਮ !

ਬਿਊਰੋ ਰਿਪੋਰਟ : ਨਿਊਜ਼ੀਲੈਂਡ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਅਤੇ ਪੰਜਾਬੀ ਭਾਈਚਾਰਾ ਰਹਿੰਦਾ ਹੈ । ਦੇਸ਼ ਦੀ ਪਾਰਲੀਮੈਂਟ ਵਿੱਚ ਪੰਜਾਬੀ ਪਹੁੰਚ ਚੁੱਕੇ ਹਨ ਪਰ ਇਸ ਦੇ ਬਾਵਜੂਦ ਨਿਊਜ਼ੀਲੈਂਡ ਵਰਗੇ ਦੇਸ਼ ਵਿੱਚ ਸਿੱਖ ਭਾਈਚਾਰੇ ਨੂੰ ਅੱਤਵਾਦੀ ਕਹਿਣਾ ਇਹ ਬਹੁਤ ਦੀ ਸ਼ਰਮਨਾਕ ਅਤੇ ਚਿੰਤਾ ਵਾਲੀ ਗੱਲ ਹੈ । ਨਿਊਜ਼ੀਲੈਂਡ ਦੀ ਸਾਉਥਰਨ ਡਿਸਟ੍ਰਿਕ ਟੋਇੰਗ ਕੰਪਨੀ ਵਿੱਚ ਕੰਮ ਕਰਨ ਵਾਲੇ 2 ਡਰਾਈਵਰ ਰਮਿੰਦਰ ਸਿੰਘ ਅਤੇ ਸੁਮਿਤ ਸਿੰਘ ਨੰਦਪੁਰੀ ਨੂੰ ਉਨ੍ਹਾਂ ਦੇ ਮੈਨੇਜਰ Boss ਵੱਲੋਂ ਅੱਤਵਾਦੀ ਕਿਹਾ । ਸਿਰਫ ਇੰਨਾਂ ਹੀ ਨਹੀਂ ਉਸ ਨੇ ਇੱਥੋ ਤੱਕ ਕਹਿ ਦਿੱਤਾ ਕਿ ਸਾਰੇ ਸਿੱਖ ਅੱਤਵਾਦੀ ਹੁੰਦੇ ਹਨ । ਇਸ ਦੇ ਵਿਰੋਧ ਵਿੱਚ ਦੋਵਾਂ ਨੇ ਕੰਪਨੀ ਦੇ ਮਾਲਿਕ ਪੈਮ ਵੈਟਸਨ ਨੂੰ ਵੀ ਮੈਨੇਜਰ ਦੀ ਸ਼ਿਕਾਇਤ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ ਜਿਸ ਤੋਂ ਬਾਅਦ ਦੋਵਾਂ ਸਿੱਖ ਮੁਲਾਜ਼ਮਾਂ ਨੇ ਅਸਤੀਫਾ ਦੇ ਦਿੱਤਾ ਅਤੇ ਇਸ ਦੇ ਖਿਲਾਫ਼ ਲੜਾਈ ਲੜਨ ਦਾ ਫੈਸਲਾ ਲਿਆ ਹੈ । ਨਿਊਜ਼ੀਲੈਂਡ ਵਿੱਚ ਸਿੱਥ ਜਥੇਬੰਦੀ ਵੀ ਦੋਵਾਂ ਦੇ ਹੱਕ ਵਿੱਚ ਨਿਤਰ ਆਈਆਂ ਹੈ ਅਤੇ ਕੰਪਨੀ ਦੇ ਮੈਨੇਜਰ ਦੇ ਖਿਲਾਫ਼ ਸ਼ਿਕਾਇਤ ਕਰਜ ਕੀਤੀ ਹੈ ।

ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤ

ਰਮਿੰਦਰ ਸਿੰਘ ਅਤੇ ਸੁਮਿਤ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਕੰਪਨੀ ਦੇ ਲਈ ਕੰਮ ਕਰ ਰਹੇ ਸੀ ਪਰ ਹੁਣ ਤੱਕ ਕਦੇ ਵੀ ਕਿਸੇ ਨੇ ਉਨ੍ਹਾਂ ਖਿਲਾਫ ਨਸਲੀ ਟਿੱਪਣੀ ਨਹੀਂ ਕੀਤੀ ਸੀ । ਪਰ ਨਵੇਂ ਮੈਨੇਜਰ ਵੱਲੋਂ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਸੀ । ਜਦੋਂ ਉਨ੍ਹਾਂ ਨੇ ਕੰਪਨੀ ਦੇ ਮਾਲਿਕ ਨੂੰ ਸ਼ਿਕਾਇਤ ਕੀਤੀ ਤਾਂ ਉਲਟਾ ਕਾਰਵਾਈ ਕਰਨ ਦੀ ਥਾਂ ਉਸ ਨੇ ਪੁੱਛਿਆ ਕਿ ਕਿ ਜਦੋਂ ਬ੍ਰਿਟੇਨ ਦੀ ਰਾਣੀ ਅਲੀਜਾਬੈਥ 2 ਦੀ ਮੌਤ ਹੋਈ ਸੀ ਤਾਂ ਤੁਸੀਂ ਖੁਸ਼ੀ ਮਨਾਈ ਸੀ । ਦੋਵੇ ਪੀੜਤ ਡਰਾਈਵਰ ਹੁਣ ਕੰਪਨੀ ਦੇ ਮੈਨੇਜਰ ਦੀ ਸ਼ਿਕਾਇਤ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਕੀਤੀ ਹੈ ਜਿਸ ਦੀ ਸੁਣਵਾਈ ਸ਼ੁਰੂ ਹੋਣ ਵਾਲੀ ਹੈ । ਉਨ੍ਹਾਂ ਨੇ ਕਿਹਾ ਜੇਕਰ ਸਾਨੂੰ ਇੱਥੇ ਇਨਸਾਫ ਨਹੀਂ ਮਿਲਿਆ ਤਾਂ ਉਹ ਮਨੁੱਖੀ ਅਧਿਕਾਰ ਟ੍ਰਿਬਿਊਨਲ ਕੋਲ ਆਪਣੀ ਸ਼ਿਕਾਇਤ ਲੈਕੇ ਜਾਣਗੇ ਪਰ ਇਸ ਕੇਸ ਨੂੰ ਆਪਣੇ ਅੰਜਾਮ ਤੱਕ ਜ਼ਰੂਰ ਪਹੁੰਚਾਉਣਗੇ। ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਦੋਵਾਂ ਨੇ ਸ਼ਿਕਾਇਤ ਕੀਤੀ ਹੈ ਕਿ ਮੈਨੇਜਰ ਦੇ ਕੁਮੈਂਟ ਨਾਲ ਉਨ੍ਹਾਂ ਦੇ ਦਿਲ ਅਤੇ ਦਿਮਾਗ ‘ਤੇ ਕਾਫੀ ਅਸਰ ਪਿਆ ਹੈ । ਇਸ ਦੇ ਲਈ ਕੰਪਨੀ ਨੇ ਉਨ੍ਹਾਂ ਕੋਲੋ ਮੁਆਫੀ ਤੱਕ ਨਹੀਂ ਮੰਗੀ ।

ਸੁਪਰੀਮ ਸਿੱਖ ਸੁਸਾਇਟੀ ਦੋਵੇ ਡਰਾਇਵਰਾਂ ਦਾ ਕੇਸ ਨਿਊਜ਼ੀਲੈਂਡ ਦੇ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਲੜ ਰਹੀ ਹੈ । ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਨੇ ਇਹ ਮਾਮਲਾ ਬਹੁਤ ਦੀ ਗੰਭੀਰ ਹੈ । ਉਨ੍ਹਾਂ ਕਿਹਾ ਨਿਉਜ਼ੀਲੈਂਡ ਵਰਗੇ ਮੁਲਕ ਕੋਈ ਸਿੱਖ ਨੂੰ ਦਹਿਸ਼ਤਗਰਦ ਕਿਵੇਂ ਕਹਿ ਸਕਦਾ ਹੈ । ਕੰਪਨੀ ਦੇ ਮੈਨੇਜਰ ਦੀ ਟਿੱਪਣੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ ।