International Punjab

ਕਪੂਰਥਲਾ ਦੇ ਕਬੱਡੀ ਖਿਡਾਰੀ ਨੇ ਵਿਦੇਸ਼ ‘ਚ ਪੰਜਾਬ ਦਾ ਨਾਂ ਕੀਤਾ ਰੌਸ਼ਨ, ਪਿੰਡ ਪੁੱਜਣ ‘ਤੇ ਹੋਇਆ ਸ਼ਾਨਦਾਰ ਸਵਾਗਤ

ਕਪੂਰਥਲਾ (Kapurthala) ਦਾ ਕਬੱਡੀ ਖਿਡਾਰੀ ਮੁਹੰਮਦ ਰਫੀ ਨਿਊਜ਼ੀਲੈਂਡ ’ਚ ਕਬੱਡੀ ਟੂਰਨਾਮੈਂਟ ਵਿੱਚ ਬੈਸਟ ਰੇਡਰ ਚੁਣਿਆ ਗਿਆ ਹੈ। ਮੁਹੰਮਦ ਰਫੀ ਨੇ ਨਿਊਜ਼ੀਲੈਂਡ ’ਚ ਟੂਰਨਾਮੈਂਟ ਖੇਡ ਕੇ ਆਪਣੇ ਇਲਾਕੇ ਦੇ ਨਾਲ-ਨਾਲ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਬੈਸਟ ਰੇਡਰ ਚੁਨਣ ਤੋਂ ਬਾਅਦ ਪਿੰਡ ਪੁੱਜਣ ‘ਤੇ ਮੁਹੰਮਦ ਰਫੀ ਦਾ ਪਿੰਡ ਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।

ਪਿੰਡ ਵਾਸੀਆਂ ਅਤੇ ਰਫੀ ਦੇ ਪਰਿਵਾਰ ਨੇ ਢੋਲ ਵਜਾ ਕੇ ਅਤੇ ਹਾਰ ਪਾ ਕੇ ਉਸ ਦਾ ਪਿੰਡ ਵਿੱਚ ਸਵਾਗਤ ਕੀਤਾ ਗਿਆ। ਮੁਹੰਮਦ ਰਫੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਆਲ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਦਿਲਜੀਤ ਸਿੰਘ ਵਿਰਕ ਵੱਲੋਂ ਆਕਲੈਂਡ ਸ਼ਹਿਰ ’ਚ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਸੀ। ਉਹ 23 ਮਾਰਚ ਨੂੰ ਇਸ ਟੂਰਨਾਮੈਂਟ ਲਈ ਰਵਾਨਾ ਹੋਇਆ ਸੀ ਅਤੇ 28 ਮਾਰਚ ਤੋਂ 21 ਫਰਵਰੀ ਤੱਕ ਚੱਲੇ ਕਬੱਡੀ ਟੂਰਨਾਮੈਂਟ ਵਿੱਚ ਉਸ ਨੇ ਵਧੀਆ ਪ੍ਰਦਰਸ਼ਨ ਕਰਕੇ ਬੈਸਟ ਰੇਡਰ ਦਾ ਖਿਤਾਬ ਹਾਸਲ ਕੀਤਾ।

ਦੱਸ ਦੇਈਏ ਕਿ ਮੁਹੰਮਦ ਰਫੀ ਇੱਕ ਆਮ ਪਰਿਵਾਰ ਨਾਲ ਸਬੰਧ ਰੱਖਦਾ ਹੈ। ਜਿਸ ਨੇ ਆਪਣੀ ਮਿਹਨਤ ਨਾਲ ਵਿਦੇਸ਼ ‘ਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ – ਕੇਜਰੀਵਾਲ ਦੀ ਗ਼ੈਰ-ਹਾਜ਼ਰੀ ’ਚ LG ਨੇ ਕਰ ਦਿੱਤੀ ਵੱਡੀ ਕਾਰਵਾਈ, ਮਹਿਲਾ ਕਮਿਸ਼ਨ ਦੇ 223 ਮੁਲਾਜ਼ਮ ਬਰਖ਼ਾਸਤ