ਬਿਊਰੋ ਰਿਪੋਰਟ: ਭਾਰਤ ਅਤੇ ਦੁਨੀਆ ਵਿੱਚ ਇਲੈਕਟ੍ਰਿਕ ਗੱਡੀਆਂ ਦੀ (Electric car) ਡਿਮਾਂਡ ਲਗਾਤਾਰ ਵਧ ਰਹੀ ਹੈ । ਸਕੂਟਰ,ਕਾਰ ਅਤੇ ਬੱਸਾਂ ਵਿੱਚ ਕਈ ਇਲੈਕਟ੍ਰਿਕ ਕੰਪਨੀਆਂ ਭਾਰਤ ਦੇ ਬਾਜ਼ਾਰ ਵਿੱਚ ਉੱਤਰ ਗਈਆਂ ਹਨ । ਹੁਣ ਦਨੀਆ ਦੀ ਪਹਿਲਾਂ ਸੋਲਰ ਇਲੈਕਟ੍ਰਿਕ ਕਾਰ (Solar electric car) ਬਣ ਕੇ ਤਿਆਰ ਹੈ ਅਤੇ ਇਸ ਦੀ ਬੁਕਿੰਗ ਵੀ ਸ਼ੁਰੂ ਹੋ ਗਈ ਹੈ । ਅਗਲੇ ਸਾਲ ਦੇ ਸ਼ਰੂਆਤ ਵਿੱਚ ਇਸ ਦੀ ਡਿਲੀਵਰੀ ਹੋਵੇਗੀ
ਨੀਦਰਲੈਂਡ ਦੀ ਕੰਪਨੀ ਨੇ ਤਿਆਰ ਕੀਤੀ ਕਾਰ
ਨੀਦਰਲੈਂਡ (Netherland) ਦੀ ਬੈਸਟ ਕੰਪਨੀ ਨੇ ਸੋਲਰ ਇਲੈਕਟ੍ਰਿਕ ਕਾਰ ਤਿਆਰ ਕੀਤੀ ਹੈ। ਕਾਰ ਦਾ ਨਾਂ lightyear 0 ਰੱਖਿਆ ਗਿਆ ਹੈ। ਸਿੰਗਲ ਚਾਰਜ ‘ਤੇ ਇਹ 700 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ ਸਭ ਤੋਂ ਪਹਿਲਾਂ ਇਹ ਕਾਰ UAE ਦੇ ਗਾਹਕਾਂ ਦੇ ਲਈ ਪੇਸ਼ ਕੀਤੀ ਗਈ ਹੈ । ਕੰਪਨੀ ਦੀ ਵੈੱਬਸਾਈਟ ‘ਤੇ ਬੁਕਿੰਗ ਹੋ ਸਕਦੀ ਹੈ ਇਸ ਦੀ ਕੀਮਤ 2,50,00 ਯੂਰੋ ਯਾਨੀ ਭਾਰਤੀ ਰੁਪਏ ਮੁਤਾਬਿਕ 2 ਕਰੋੜ ਹੈ। 2023 ਦੇ ਸ਼ੁਰੂਆਤ ਵਿੱਚ ਗਾਹਕਾਂ ਨੂੰ ਇਸ ਦੀ ਡਿਲੀਵਰੀ ਮਿਲਣੀ ਸ਼ੁਰੂ ਹੋ ਜਾਵੇਗੀ । ਰਿਪੋਰਟ ਦੇ ਮੁਤਾਬਿਕ ਕਾਰ ਟੇਸਲਾ ਮਾਡਲ (TESLA MODEL S) ਦੀ ਤੁਲਨਾ ਜ਼ਿਆਦਾ ਬੇਹਤਰ ਹੋਵੇਗੀ । Lightyear 0 ਕਾਰ ਗਰਮੀਆਂ ਦੇ ਮੌਸਮ ਵਿੱਚ ਕਈ ਮਹੀਨੇ ਬਿਨਾਂ ਚਾਰਜ ਦੇ ਚਲਾਈ ਜਾ ਸਕਦੀ ਹੈ । ਸੋਲਰ ਇਲੈਕਟ੍ਰਿਕ ਕਾਰ ਦੀ ਸਪੀਡ 160 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਜਾ ਰਹੀ ਹੈ । 10 ਸੈਕੰਡ ਦੇ ਅੰਦਰ ਇਹ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ।
ਨੀਦਰਲੈਂਡ ਦੀ ਬੈਸਟ ਕੰਪਨੀ ਵੱਲੋਂ ਤਿਆਰ ਕੀਤੀ ਗਈ ਸੋਲਰ ਇਲੈਕਟ੍ਰਿਕ ਕਾਰ ਵਿੱਚ 60 KW ਦਾ ਬੈਟਰੀ ਪੈਕ ਹੈ । ਇਹ 174hp ਦੀ ਪਾਵਰ ਜਨਰੇਟ ਕਰ ਸਦਕੀ ਹੈ । ਸਿੰਗਲ ਚਾਰਜ ਨਾਲ 625 ਕਿਲੋਮੀਟਰ ਦੀ ਰੇਂਜ ਮਿਲ ਦੀ ਹੈ । ਜਦਕਿ ਸੋਲਰ ਪਾਵਰ ਦੇ ਨਾਲ ਇਹ 70 ਕਿਲੋਮੀਟਰ ਵੱਧ ਚੱਲ ਸਕਦੀ ਹੈ। ਗੱਡੀ ਵਿੱਚ 5 square ਮੀਟਰ ਦਾ ਡਬਲ ਇੰਜਣ ਲਗਾਇਆ ਗਿਆ ਹੈ ।