ਬਿਉਰੋ ਰਿਪੋਰਟ: ਐਲੋਨ ਮਸਕ ਦੁਆਰਾ ਚਲਾਈ ਜਾਣ ਵਾਲੀ ਕੰਪਨੀ ਟੈਸਲਾ ਨੇ ਸ਼ੁੱਕਰਵਾਰ ਨੂੰ ਆਪਣੀ ਪਹਿਲੀ ਸਾਈਬਰਕੈਬ ਤੋਂ ਪਰਦਾ ਚੁੱਕਿਆ ਹੈ ਜਿਸਦੀ ਕੀਮਤ $30,000 (25,21,779.00 ਭਾਰਤੀ ਰੁਪਏ) ਤੋਂ ਘੱਟ ਹੋਵੇਗੀ ਅਤੇ ਇਸ ਦੀ ਔਸਤ ਸੰਚਾਲਨ ਲਾਗਤ ਲਗਭਗ $0.20 (16.81 ਭਾਰਤੀ ਰੁਪਏ) ਪ੍ਰਤੀ ਮੀਲ ਹੈ, ਜੋ ਕਿ ਇੱਕ ਰਵਾਇਤੀ ਸ਼ਹਿਰੀ ਟੈਕਸੀ ਨਾਲੋਂ ਬਹੁਤ ਘੱਟ ਹੈ।
ਟੈਕ ਅਰਬਪਤੀ ਨੇ ਰੋਬੋਟੈਕਸੀ ਈਵੈਂਟ ਦੇ ਦੌਰਾਨ EV ਕੰਪਨੀ ਦੇ ਪਹਿਲੇ ਪੂਰੀ ਤਰ੍ਹਾਂ ਡਰਾਈਵਰ ਰਹਿਤ ਵਾਹਨ, ਜਿਸ ਨੂੰ ਅਮਰੀਕਾ ਵਿੱਚ ‘We, Robot’ ਕਿਹਾ ਜਾਂਦਾ ਹੈ, ਦੇ ਪ੍ਰੋਟੋਟਾਈਪ ਦਾ ਖ਼ੁਲਾਸਾ ਕੀਤਾ। ਇਸਦੇ ਨਾਲ ਹੀ ਭਵਿੱਖ ਦੇ ਵਾਹਨਾਂ ਦੀ ਇੱਕ ਰੇਂਜ ਦਾ ਬੀਰੇ ਵੀ ਖ਼ੁਲਾਸਾ ਕੀਤਾ ਜਿਸ ਵਿੱਚ ਇੱਕ ਇਲੈਕਟ੍ਰਿਕ ਵੈਨ ਵੀ ਸ਼ਾਮਲ ਹੈ।
Welcome to the future! pic.twitter.com/wKA8InlSIf
— DogeDesigner (@cb_doge) October 11, 2024
ਸਾਈਬਰਕੈਬ ਇੱਕ ਉਦੇਸ਼-ਨਿਰਮਿਤ ਆਟੋਨੋਮਸ ਵਾਹਨ ਹੈ, ਜਿਸ ਵਿੱਚ ਕੋਈ ਸਟੀਅਰਿੰਗ ਵੀਲ ਜਾਂ ਪੈਡਲ ਨਹੀਂ ਹਨ। ਦਰਵਾਜ਼ੇ ਤਿਤਲੀ ਦੇ ਖੰਭਾਂ ਵਾਂਗ ਉੱਪਰ ਵੱਲ ਖੁੱਲ੍ਹਦੇ ਹਨ ਅਤੇ ਇੱਕ ਛੋਟਾ ਕੈਬਿਨ ਹੈ, ਜਿਸ ਵਿੱਚ ਸਿਰਫ਼ ਦੋ ਯਾਤਰੀਆਂ ਲਈ ਕਾਫ਼ੀ ਥਾਂ ਹੈ। ਸਾਈਬਰਟਰੱਕ ਵਰਗੀ ਗੱਡੀ ਵਿੱਚ ਪਲੱਗ-ਇਨ ਚਾਰਜਰ ਨਹੀਂ ਹੈ, ਪਰ ਇਸ ਦੀ ਬਜਾਏ ‘ਇੰਡਕਟਿਵ ਚਾਰਜਿੰਗ’ ਹੈ, ਜੋ ਕਿ ਟੈਸਲਾ ਦੇ ਮਾਲਕ ਅਨੁਸਾਰ ਵਾਇਰਲੈੱਸ ਚਾਰਜਿੰਗ ਵਰਗਾ ਹੈ।
Robotaxi & Robovan pic.twitter.com/pI2neyJBSL
— Tesla (@Tesla) October 11, 2024
ਮਸਕ ਨੇ ਕਿਹਾ ਕਿ ਉਸ ਦੀਆਂ ਸਵੈ-ਡਰਾਈਵਿੰਗ ਕਾਰਾਂ (Driverless Cars) ਰਵਾਇਤੀ ਕਾਰਾਂ ਨਾਲੋਂ 10-20 ਗੁਣਾ ਸੁਰੱਖਿਅਤ ਹੋਣਗੀਆਂ। ਕੰਪਨੀ ਨੇ ਇੱਕ ਨਵਾਂ ਟਰੋਬੋਵੈਨ’ (Robovan) ਟਰਾਂਸਪੋਰਟੇਸ਼ਨ ਵਾਹਨ ਵੀ ਪ੍ਰਦਰਸ਼ਿਤ ਕੀਤਾ, ਜਿਸ ਨੂੰ ‘ਮਾਸ ਟਰਾਂਜ਼ਿਟ’ ਜਾਂ ਇੱਕ ਕਾਰਗੋ ਕੈਰੀਅਰ ਵਜੋਂ ਦੇਖਿਆ ਜਾ ਸਕਦਾ ਹੈ। ਈਵੀ ਕੰਪਨੀ ਦਾ ਟੀਚਾ ਅਗਲੇ ਸਾਲ ਟੈਕਸਾਸ ਅਤੇ ਕੈਲੀਫੋਰਨੀਆ ਵਿੱਚ ਪੂਰੀ ਤਰ੍ਹਾਂ ਆਟੋਮੇਟਿਡ ਡਰਾਈਵਿੰਗ ਸ਼ੁਰੂ ਕਰਨਾ ਹੈ, ਅਤੇ 2026 ਤੱਕ ਸਾਈਬਰਕੈਬ ਦਾ ਉਤਪਾਦਨ ਸ਼ੁਰੂ ਕਰਨਾ ਹੈ।
Robovan details pic.twitter.com/Pdito0dfRq
— Tesla (@Tesla) October 11, 2024
Optimus is your personal R2D2 / C3PO, but better
It will also transform physical labor in industrial settings pic.twitter.com/iCET3a9pd8
— Tesla (@Tesla) October 11, 2024
ਇਸ ਦੇ ਨਾਲ ਹੀ ਟੈਸਲਾ Optimus ਰੋਬੋਟ ਵੀ ਵਿਕਸਤ ਕਰ ਰਿਹਾ ਹੈ, ਜੋ ਕਿ $20,000-30,000 (₹1681183- ₹2521774.50) ਲਈ ਉੱਪਲਬਧ ਹੋ ਸਕਦਾ ਹੈ ਅਤੇ ਵੱਖ-ਵੱਖ ਕਾਰਜਾਂ ਨੂੰ ਕਰਨ ਦੇ ਸਮਰੱਥ ਹੈ। ਮਸਕ ਨੇ ਕਿਹਾ, “ਇਹ ਬਹੁਤ ਵੱਡੀ ਗੱਲ ਹੈ। ਇਹ ਬਹੁਤ ਸਾਰੀਆਂ ਜਾਨਾਂ ਬਚਾਏਗੀ ਅਤੇ ਸੱਟਾਂ ਲੱਗਣ ਤੋਂ ਰੋਕੇਗੀ।”
ਮਸਕ ਨੇ ਵਾਰਨਰ ਬ੍ਰਦਰਜ਼ ਸਟੂਡੀਓਜ਼ ਵਿੱਚ ਆਯੋਜਿਤ ਸਮਾਗਮ ਦੇ ਹਾਜ਼ਰੀਨ ਨੂੰ ਕਿਹਾ ਕਿ “ਸੋਚੋ ਕਿ ਲੋਕ ਕਾਰ ਵਿੱਚ ਕਿੰਨਾ ਸਮਾਂ ਬਿਤਾਉਂਦੇ ਹਨ ਅਤੇ ਉਨ੍ਹਾਂ ਨੂੰ ਕਿੰਨਾ ਸਮਾਂ ਵਾਪਸ ਮਿਲਦਾ ਹੈ ਜੋ ਉਹ ਆਪਣੀਆਂ ਕਿਤਾਬਾਂ ਪੜ੍ਹਨ, ਫਿਲਮਾਂ ਦੇਖਣ ਜਾਂ ਕੰਮ ਕਰਨ ਜਾਂ ਜੋ ਵੀ ਚਾਹੁਣ ਕਰ ਸਕਦੇ ਹਨ।”