India International

ਐਲੋਨ ਮਸਕ ਨਹੀਂ ਆਉਣਗੇ ਭਾਰਤ, ਯਾਤਰਾ ਮੁਲਤਵੀ

ਟੈਸਲਾ ਦੇ ਮੁੱਖੀ ਐਲੋਨ ਮਸਕ ( Elon Musk)ਨੇ ਆਪਣੀ ਭਾਰਤ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਆਪਣੀ ਭਾਰਤ ਯਾਤਰਾ ਦੌਰਾਨ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨੀ ਸੀ। ਮਸਕ ਨੇ ਯਾਤਰਾ ਨੂੰ ਮੁਲਤਵੀ ਕਰਨ ਦਾ ਕਾਰਨ ਆਪਣੀਆਂ ਭਾਰੀ ਜਿੰਮੇਵਾਰੀਆਂ ਨੂੰ ਦੱਸਿਆ ਹੈ। ਟੈਸਲਾ ਅਤੇ ਸਪੇਸਐਕਸ ਦੇ ਮਾਲਕ ਮਸਕ ਨੇ ਆਪਣੇ ਦੋ ਦਿਨਾਂ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨੀ ਸੀ ਅਤੇ ਆਪਣੇ ਕਾਰੋਬਾਰਾਂ ਲਈ ਨਿਵੇਸ਼ ਯੋਜਨਾਵਾਂ ਦਾ ਐਲਾਨ ਕਰਨਾ ਸੀ।

ਐਲੋਨ ਮਸਕ ਨੇ ਐਕਸ ‘ਤੇ ਪੁਸ਼ਟੀ ਕਰਦਿਆਂ ਲਿਖਿਆ ਕਿ ਉਸ ਨੇ ਆਪਣੀ ਯਾਤਰਾ ਵਿੱਚ ਦੇਰੀ ਕੀਤੀ ਹੈ ਅਤੇ ਉਹ ਇਸ ਸਾਲ ਦੇ ਅੰਤ ਵਿੱਚ ਭਾਰਤ ਆਉਣ ਦੀ ਉਮੀਦ ਰੱਖਦਾ ਹੈ।

ਉਨ੍ਹਾਂ ਲਿਖਿਆ ਕਿ ਟੈਸਲਾ ਦੀਆਂ ਬਹੁਤ ਭਾਰੀ ਜ਼ਿੰਮੇਵਾਰੀਆਂ ਕਾਰਨ ਭਾਰਤ ਦੀ ਯਾਤਰਾ ਨੂੂੰ ਮੁਲਤਵੀ ਕਰਨਾ ਪੈ ਰਿਹਾ ਹੈ, ਪਰ ਮੈਂ ਇਸ ਸਾਲ ਦੇ ਅੰਤ ਵਿੱਚ ਭਾਰਤ ਆਉਣ ਲਈ ਬਹੁਤ ਉਤਸੁਕ ਹਾਂ।

ਮਸਕ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ “ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਲਈ ਉਤਸੁਕ ਹਨ”, ਜਿਸ ਤੋਂ ਬਾਅਦ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਉਹ 21 ਅਪ੍ਰੈਲ ਨੂੰ ਭਾਰਤ ਆ ਸਕਦੇ ਹਨ।

ਇਹ ਵੀ ਪੜ੍ਹੋ -ਫੌਜੀ ਜਵਾਨ ਨੂੰ ਲੈ ਕੈ ਆਈ ਮਾੜੀ ਖ਼ਬਰ! ਚੱਪੇ-ਚੱਪੇ ‘ਤੇ ਹੋ ਰਹੀ ਤਲਾਸ਼