Punjab

ਵਿਸ਼ਵਾਸ ਮਤੇ ਉੱਤੇ ਵੋਟਿੰਗ ਦੇ ਮਾਮਲੇ ਵਿਚ ਵਿਧਾਨ ਸਭਾ ਦੇ ਰਿਕਾਰਡ ਵਿੱਚ ਹੋਈ ਸੋਧ

ਚੰਡੀਗੜ੍ਹ :  ਵਿਸ਼ਵਾਸ ਮਤੇ ਉਤੇ ਵੋਟਿੰਗ ਦੇ ਮਾਮਲੇ ਵਿਚ ਵਿਧਾਨ ਸਭਾ ਵਿੱਚ ਰਿਕਾਰਡ ਨੂੰ ਸੋਧਿਆ ਗਿਆ ਹੈ। ਇਸ ਮਤੇ ‘ਤੇ ਪਈਆਂ ਵੋਟਾਂ ਬਾਰੇ ਉਸ ਵੇਲੇ ਕਿਹਾ ਗਿਆ ਸੀ ਕਿ ਕੁੱਲ 93 ਵੋਟਾਂ ਪਈਆਂ ਹਨ ਪਰ ਹੁਣ ਵਿਧਾਨ ਸਭਾ ਦੇ ਰਿਕਾਰਡ ਵਿੱਚ ਇਸ ਨੂੰ 91 ਕਰ ਦਿੱਤਾ ਗਿਆ ਹੈ।

ਵਿਧਾਨ ਸਭਾ ਵਿੱਚ ਇਸ ਮਤੇ ਉਤੇ ਵੋਟਿੰਗ ਹੋਈ ਸੀ। ਜਿਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਹ ਐਲਾਨ ਕੀਤਾ ਸੀ ਕਿ ਮੌਕੇ ‘ਤੇ ਹਾਜਰ ਕੁੱਲ 93 ਵਿਧਾਇਕਾਂ ਨੇ ਵੋਟਿੰਗ ਵਿੱਚ ਹਿੱਸਾ ਲਿਆ ਸੀ ਤੇ ਸਭ ਨੇ ਮਤੇ ਦੇ ਹੱਕ ਵਿਚ ਵੋਟਾਂ ਪਾਈਆਂ ਹਨ।

ਬਾਅਦ ਵਿੱਚ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਬਸਪਾ ਦੇ ਵਿਧਾਇਕ ਡਾ. ਨਛੱਤਰਪਾਲ ਨੇ ਸਾਫ ਕੀਤਾ ਸੀ ਕਿ ਉਹਨਾਂ ਨੇ ਇਸ ਮਤੇ ਦੇ ਹੱਕ ਵਿੱਚ ਕੋਈ ਵੀ ਵੋਟ ਨਹੀਂ ਪਾਈ ਹੈ । ਇਸ ਤੋਂ ਬਾਅਦ ਉਹਨਾਂ ਇਸ ਸਬੰਧ ਵਿੱਚ ਸਪੀਕਰ ਨੂੰ ਲਿਖਤੀ ਬੇਨਤੀ ਵੀ ਕੀਤੀ ਸੀ ਕਿ ਰਿਕਾਰਡ ਨੂੰ ਸਹੀ ਕੀਤਾ ਜਾਵੇ।

ਜਿਸ ਤੋਂ ਬਾਅਦ ਹੁਣ ਵਿਧਾਨ ਸਭਾ ਨੇ ਇਸ ਲਿਖਤੀ ਬੇਨਤੀ ਉਤੇ ਰਿਕਾਰਡ ਦਰੁੱਸਤ ਕਰ ਲਿਆ ਹੈ।ਜਿਸ ਮੁਤਾਬਕ ਮਤੇ ਦੇ ਹੱਕ ਵਿਚ 91 ਵੋਟਾਂ ਹੀ ਪਈਆਂ ਹਨ। ਪੰਜਾਬ ਵਿਧਾਨ ਸਭਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਮਤਾ ਪੇਸ਼ ਕੀਤਾ ਸੀ ਤੇ ਸਪੀਕਰ ਵੱਲੋਂ ਵਿਸ਼ਵਾਸ ਮਤੇ ਉਤੇ ਵੋਟਿੰਗ ਕਰਵਾਈ ਗਈ ਸੀ।