ਬਿਊਰੋ ਰਿਪੋਰਟ : ਇੱਕ ਦੰਦਾਂ ਦੇ ਡਾਕਟਰ ਵੱਲੋਂ ਆਪਣੀ ਹੀ ਨਕਸ ਦੇ ਕਤਲ ਦੀ ਖੌਫਨਾਕ ਕਹਾਣੀ ਸਾਹਮਣੇ ਆਈ ਹੈ । ਉਸ ਨੇ ਪਹਿਲਾਂ ਨਰਸ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾਲਿਆ ਫਿਰ ਜਦੋਂ ਨਰਸ ਨੇ ਵਿਆਹ ਦਾ ਦਬਾਅ ਪਾਇਆ ਤਾਂ ਉਸ ਨੇ ਨਰਸ ਦਾ ਸਿਰ ਜ਼ਮੀਨ ‘ਤੇ ਮਾਰਿਆ ਅਤੇ ਫਿਰ ਚੁੰਨੀ ਦੇ ਨਾਲ ਉਸ ਦੀ ਧੋਣ ਦਬਾ ਦਿੱਤੀ । ਸਿਰਫ ਇੰਨਾਂ ਹੀ ਨਹੀਂ ਕਾਤਲ ਆਪਣੇ ਕਲੀਨਿਕ ਵਿੱਚ ਲਾਸ਼ ਰੱਖ ਕੇ ਮਰੀਜ਼ ਵੀ ਵੇਖ ਦਾ ਰਿਹਾ ਪਰ ਕਿਸੇ ਨੂੰ ਭਨਕ ਤੱਕ ਨਹੀਂ ਲੱਗੀ । ਉਸ ਨੇ ਆਪਣੇ ਗੁਨਾਹ ਨੂੰ ਲੁਕਾਉਣ ਦੇ ਲਈ ਇੱਕ ਮਰੇ ਹੋਏ ਕੁੱਤੇ ਦੀ ਲਾਸ਼ ਨੂੰ ਨਰਸ ਦੇ ਨਾਲ ਆਪਣੇ ਕਲੀਨਿਕ ਦੇ ਨਾਲ ਹੀ ਦਫਨਾ ਦਿੱਤਾ । ਸਿਰਫ ਇੰਨਾਂ ਹੀ ਨਹੀਂ ਉਹ ਨਰਸ ਦੇ ਪਰਿਵਾਰ ਨੂੰ 58 ਦਿਨਾਂ ਤੱਕ ਚਕਮਾ ਦਿੰਦਾ ਰਿਹਾ ਹੈ । ਡਾਕਟਰ ਵੱਲੋਂ ਕੀਤੀ ਗਈ ਇਹ ਵਾਰਦਾਤ ਮਸ਼ਹੂਰ ਹਿੰਦੀ ਫਿਲਮ ਦ੍ਰਿਸ਼ਮ ਵਾਂਗ ਹੈ । ਤੁਹਾਨੂੰ ਇਸ ਵਾਰਦਾਤ ਦੀਆਂ ਇੱਕ-ਇੱਕ ਕੜੀ ਬਾਰੇ ਦੱਸਾਂਗੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ।
ਪਰਿਵਾਰ ਨੂੰ 58 ਦਿਨ ਇਸ ਤਰ੍ਹਾਂ ਗੁੰਮਰਾਹ ਕੀਤਾ
ਜਿਸ ਕੁੜੀ ਦਾ ਕਤਲ ਹੋਇਆ ਹੈ ਉਸ ਦਾ ਨਾਂ ਹੈ ਭਾਨੂ ਅਤੇ ਉਹ ਮੱਧ ਪ੍ਰਦੇਸ਼ ਦੇ ਸਤਨਾ ਦੀ ਰਹਿਣ ਵਾਲੀ ਸੀ । ਪੜ੍ਹਨ ਵਿੱਚ ਹੁਸ਼ਿਆਰ ਭਾਨੂ ਵਕੀਲ ਬਣਨਾ ਚਾਹੁੰਦੀ ਸੀ । ਪਰ ਘਰ ਦੀ ਹਾਲਤ ਚੰਗੀ ਨਹੀਂ ਸੀ ਉਸ ਨੇ ਇੱਕ ਡੈਂਟਿਸ ਦੇ ਕੋਲ ਰਿਸੈਪਸ਼ਨ ਦੀ ਨੌਕਰੀ ਸ਼ੁਰੂ ਕਰ ਦਿੱਤੀ, ਕੁਝ ਮਹੀਨਿਆਂ ਬਾਅਦ ਉਹ ਨਰਸ ਦਾ ਕੰਮ ਵੀ ਕਰਨ ਲੱਗ ਗਈ । ਡਾਕਟਰ ਆਸ਼ੂਤੋਸ਼ ਭਾਨੂ ਨੂੰ 3 ਹਜ਼ਾਰ ਰੁਪਏ ਮਹੀਨੇ ਦਿੰਦੇ ਸਨ । ਘਰ ਦੇ ਨਜ਼ਦੀਕ ਹੋਣ ਦੀ ਵਜ੍ਹਾ ਕਰਕੇ ਭਾਨੂ ਨੂੰ ਕੋਈ ਪਰੇਸ਼ਾਨੀ ਨਹੀਂ ਸੀ । ਡਾਕਟਰ ਵੀ ਉਸ ਦਾ ਪੂਰਾ ਖਿਆਲ ਰੱਖ ਦਾ ਸੀ,ਰਾਤ ਨੂੰ ਦੇਰ ਹੋਣ ਤੇ ਆਪ ਛੱਡਣ ਆਉਂਦਾ ਸੀ । ਇੱਕ ਦਿਨ ਭਾਨੂ ਘਰ ਨਹੀਂ ਆਈ ਪਰਿਵਾਰ ਨੂੰ ਚਿੰਤਾ ਹੋਈ ਤਾਂ ਉਨ੍ਹਾਂ ਨੇ ਡਾਕਟਰ ਆਸ਼ੂਤੋਸ਼ ਨੂੰ ਫੋਨ ਕੀਤਾ ਤਾਂ ਉਸ ਨੇ ਦਸਿਆ ਕਿ ਭਾਨੂ ਦੀ ਚੰਗੀ ਨੌਕਰੀ ਸ਼ਹਿਰ ਤੋਂ ਬਾਹਰ ਲੱਗ ਗਈ ਹੈ ਅਤੇ ਉਹ ਪਰਿਵਾਰ ਨੂੰ ਪਹਿਲੀ ਤਨਖਾਹ ਮਿਲਣ ‘ਤੇ ਸਰਪਰਾਇਜ਼ ਦੇਣਾ ਚਾਹੁੰਦੀ ਹੈ । ਪਰਿਵਾਰ ਨੇ ਡਾਕਟਰ ਦੀ ਗੱਲ ਦਾ ਯਕੀਨ ਕਰ ਲਿਆ ।
ਕੁਝ ਦਿਨ ਬਾਅਦ ਡਾਕਟਰ ਆਸ਼ਤੋਸ਼ ਭਾਨੂ ਦੇ ਘਰ ਪਹੁੰਚਿਆ ਅਤੇ ਕਿਹਾ ਉਨ੍ਹਾਂ ਧੀ ਦਾ ਫੋਨ ਖਰਾਬ ਹੋ ਗਿਆ ਹੈ ਉਹ ਦੂਜਾ ਫੋਨ ਮੰਗਵਾ ਰਹੀ ਹੈ । ਪਰਿਵਾਰ ਨੇ ਭਾਨੂ ਦਾ ਫੋਨ ਦੇ ਦਿੱਤਾ ਅਤੇ ਆਪਣੀ ਧੀ ਬਾਰੇ ਪੁੱਛਿਆ ਤਾਂ ਡਾਕਟਰ ਟਾਲ ਗਿਆ । ਫਿਰ ਭਾਨੂ ਦੇ ਫੋਨ ਤੋਂ ਪਰਿਵਾਰ ਨੂੰ ਮੈਸੇਜ ਕਰਦਾ ਸੀ । ਕਾਫੀ ਦਿਨ ਤੱਕ ਉਹ ਪਰਿਵਾਰ ਨੂੰ ਗੁੰਮਰਾਹ ਕਰਦਾ ਰਿਹਾ ਪਰ ਸ਼ੱਕ ਹੋਣ ‘ਤੇ ਪਰਿਵਾਰ ਨੇ 42 ਵੇਂ ਦਿਨ ਡਾਕਟਰ ਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ । ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਹਿਲਾਂ ਦਾ ਡਾਕਟਰ ਟਾਲ-ਮਟੋਲ ਕਰਦਾ ਰਿਹਾ ਪਰ ਜਦੋਂ ਸਖਤੀ ਕੀਤੀ ਤਾਂ ਉਸ ਨੇ ਜਿਹੜੇ ਖੌਫਨਕਾਰ ਕਤਲ ਦੀ ਕਹਾਣੀ ਦੱਸੀ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਉਗੇ ।
ਡਾਕਟਰ ਨੇ ਇਸ ਤਰ੍ਹਾਂ ਕਤਲ ਨੂੰ ਅੰਜਾਮ ਦਿੱਤਾ
ਡਾਕਟਰ ਆਸ਼ੂਤੋਸ਼ ਨੇ ਕਿਹਾ ਭਾਨੂ ਉਸ ‘ਤੇ ਵਿਆਹ ਦਾ ਦਬਾਅ ਪਾ ਰਹੀ ਸੀ । ਇੱਕ ਰਾਤ ਕਲੀਨਿਕ ਬੰਦ ਹੋਣ ਤੋਂ ਪਹਿਲਾਂ ਦੋਵਾਂ ਦੇ ਵਿਚਾਲੇ ਬਹਿਸ ਹੋਈ ਅਤੇ ਉਸ ਨੇ ਗੁੱਸੇ ਵਿੱਚ ਉਸ ਦਾ ਕਤਲ ਕਰ ਦਿੱਤਾ। ਲਾਸ਼ ਨੂੰ ਟਿਕਾਣੇ ਲਾਉਣ ਲਈ ਉਸ ਨੇ ਪਨਾਲ ਤਿਆਰ ਕੀਤੀ । ਕਲੀਨਿਕ ਦੇ ਨਾਲ ਰੈਨ ਬਸੇਰਾ ਦਾ ਟਾਇਲਟ ਵੇਖਿਆ ਤਾਂ ਉਸ ਨੂੰ ਆਇਡੀਆ ਆਇਆ । ਡਾਕਟਰ ਨੇ ਮਜ਼ਦੂਰ ਬੁਲਾ ਕੇ ਰੈਨ ਬਸੇਰਾ ਅਤੇ ਕਲੀਨਿਕ ਦੇ ਵਿੱਚ ਖਾਲੀ ਪਈ ਥਾਂ ਖੁਦਾਈ ਕਰਵਾਈ। ਆਲੇ-ਦੁਆਲੇ ਦੇ ਦੁਕਾਨਦਾਰਾਂ ਨੂੰ ਡਾਕਟਰ ਨੇ ਦੱਸਿਆ ਕਿ ਟਾਇਲਟ ਦਾ ਪਾਣੀ ਕਲੀਨਿਕ ਦੇ ਸੀਵਰੇਜ ਵਿੱਚ ਪਰੇਸ਼ਾਨੀ ਪੈਦਾ ਕਰ ਰਿਹਾ ਹੈ ਇਸ ਦੇ ਲਈ ਚੈਂਬਰ ਬਣਵਾਇਆ ਹੈ । ਖੱਡ ਦੀ ਖੁਦਾਈ ਕਰਨ ਤੋਂ ਬਾਅਦ ਮਜ਼ਦੂਰਾਂ ਨੂੰ ਵਾਪਸ ਭੇਜ ਦਿੱਤਾ । ਰਾਤ ਨੂੰ ਭਾਨੂ ਦੀ ਲਾਸ਼ ਆਪ ਹੀ ਖੱਡ ਵਿੱਚ ਪਾ ਦਿੱਤੀ ਅਤੇ ਬਾਜ਼ਾਰ ਤੋਂ ਨਮਕ ਦੀ ਬੋਰੀ ਪਹਿਲੀ ਹੀ ਲੈ ਆਇਆ ਸੀ । ਲਾਸ਼ ਦੇ ਉੱਤੇ ਨਮਕ ਪਾਇਆ,ਰਸਤੇ ਵਿੱਚ ਇੱਕ ਕੁੱਤਾ ਮਰਿਆ ਹੋਇਆ ਸੀ ਜਿਸ ਨੂੰ ਇਹ ਨਾਲ ਲਿਆਇਆ ਅਥੇ ਲਾਸ਼ ਦੇ ਨਾਲ ਦਫਨਾ ਦਿੱਤਾ ਅਤੇ ਮਿੱਟੀ ਪਾ ਦਿੱਤੀ। 58 ਦਿਨ ਬਾਅਦ ਜਦੋਂ ਪੁਲਿਸ ਨੇ ਖੱਡਾ ਖੁਦਵਾਇਆ ਤਾਂ ਲਾਸ਼ ਕੰਕਾਲ ਵਿੱਚ ਤਬਦੀਲ ਹੋ ਚੁੱਕੀ ਸੀ । ਜਦੋਂ ਫਾਰੇਂਸਿਕ ਜਾਂਚ ਲਈ ਭੇਜਿਆ ਤਾਂ ਕੰਕਾਲ ਭਾਨੂ ਦੀ ਸੀ । ਹੁਣ ਅਦਾਲਤ ਨੇ ਡਾਕਟਰ ਆਸ਼ੂਤੋਸ਼ ਨੂੰ ਗੁਨਾਹ ਠਹਿਰਾਇਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ । ਆਸ਼ੂਤੋਸ਼ ਨੂੰ ਸਜ਼ਾ ਦਿਵਾਉਣ ਵਿੱਚ ਮੋਬਾਈਲ ਅਤੇ ਚੁੰਨੀ ਨੇ ਬਹੁਤ ਅਹਿਮ ਭੂਮਿਕਾ ਅਦਾ ਕੀਤੀ।
ਮੋਬਾਈਲ ਅਤੇ ਚੁੰਨੀ ਨੇ ਸਜ਼ਾ ਦਿਵਾਈ
ਭਾਨੂ ਦੇ ਮੁਲਜ਼ਮ ਡਾਕਟਰ ਆਸ਼ੂਤੋਸ਼ ਨੂੰ ਉਮਰ ਕੈਦ ਦੀ ਸਜ਼ਾ ਦਿਵਾਉਣ ਵਿੱਚ ਚੁੰਨੀ ਅਤੇ ਮੋਬਾਈਲ ਨੇ ਅਹਿਮ ਭੂਮਿਕਾ ਅਦਾ ਕੀਤੀ । ਭਾਨੂ ਦਾ ਮੋਬਾਈਲ ਡਾਕਟਰ ਦੀ ਆਪਰੇਟ ਕਰ ਰਿਹਾ ਸੀ । ਇਸ ਲਈ ਸਬੂਤ ਦੇ ਤੌਰ ‘ਤੇ ਭਾਨੂ ਅਤੇ ਡਾਕਟਰ ਦੇ ਮੋਬਾਈਲ ਦੀ ਲੋਕੇਸ਼ਨ ਇੱਕ ਹੀ ਸੀ । CDR ਨੇ ਝੂਠ ਫੜ ਲਿਆ । ਮੁਲਜ਼ਮ ਨੇ ਜਿਸ ਚੁੰਨੀ ਦੇ ਨਾਲ ਗਲ ਦਬਾਇਆ ਸੀ ਉਹ ਵੀ ਲਾਸ਼ ਦੇ ਨਾਲ ਹੀ ਮਿਲੀ ਸੀ ।