India

ਦੰਦਾਂ ਨਾਲ ਇੱਕ ਸ਼ਖ਼ਸ ਨੇ ਕੀਤੀ ਇਹ ਹਰਕਤ ! ਕੰਨ ਵੀ ਸੀ ਨਿਸ਼ਾਨੇ ‘ਤੇ ! ‘ਨੱਕ ਦੇ ਸਵਾਲ’ ਲਈ ਕੀਤਾ ਮਾੜਾ ਕੰਮ

ਬਿਊਰੋ ਰਿਪੋਰਟ : ਜ਼ਮੀਨ ਦੀ ਲੜਾਈ ਆਦਮੀ ਨੂੰ ਅੰਨਾ ਕਰ ਦਿੰਦੀ ਹੈ,ਸਾਰੇ ਰਿਸ਼ਤੇ ਖਤਮ ਹੋ ਜਾਂਦੇ ਹਨ । ਭਰਾਵਾਂ ਦਾ ਖੂਨ ਪਾਣੀ ਹੋ ਜਾਂਦਾ ਹੈ । ਇਹ ਕਈ ਵਾਰ ਤੁਸੀਂ ਸੁਣਿਆ ਅਤੇ ਵੇਖਿਆ ਵੀ ਹੋਵੇਗਾ ਪਰ ਇਸ ਤੋਂ ਵੀ ਖੌਫਨਾਕਰ ਵਾਰਦਾਤ ਸਾਹਮਣੇ ਆਈ ਹੈ ਉਸ ਨੇ ਤਾਂ ਇੱਕ ਸ਼ਖ਼ਸ ਨੂੰ ਆਦਮਖੋਰ ਬਣਾ ਦਿੱਤਾ । ਮੱਧ ਪ੍ਰਦੇਸ਼ ਦੇ ਛੱਤਰਪੁਰ ਵਿੱਚ ਇੱਕ ਸ਼ਖ਼ਸ ਨੇ ਜ਼ਮੀਨ ਦੀ ਲੜਾਈ ਵਿੱਚ ਦੂਜੇ ਸਖ਼ਸ ਦਾ ਨੱਕ ਵੱਢ ਦਿੱਤਾ ਅਤੇ ਫਿਰ ਕੰਨ ਵੀ ਚਬਾਉਣਾ ਚਾਉਂਦਾ ਸੀ । ਜ਼ਮੀਨ ਵਿਵਾਦ ਨੂੰ ਲੈਕੇ ਦੋਵਾਂ ਦੇ ਵਿਚਾਲੇ ਰੰਜਿਸ਼ ਸੀ । ਪੀੜਤ ਨੂੰ ਬੁਰੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਡਾਕਟਰ ਉਸ ਦੇ ਨੱਕ ਦਾ ਇਲਾਜ ਕਰਨ ਵਿੱਚ ਜੁੱਟੇ ਹਨ ਪਰ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ ।

32 ਸਾਲ ਦੇ ਮਾਨਿਕਲਾਲ ਦੇ ਪਿਤਾ ਰੰਜੀਤ ਅਹਿਰਵਾਲ ਦਾ ਇਲਜ਼ਾਮ ਸੀ ਕਿ ਘਸੀਟਾ ਅਹਿਰਵਾਲ ਉਨ੍ਹਾਂ ਦੀ ਜਮੀਨ ‘ਤੇ ਕਬਜ਼ਾ ਕਰਨਾ ਚਾਉਂਦਾ ਸੀ । ਇਸ ਦੀ ਸ਼ਿਕਾਇਤ ਉਨ੍ਹਾਂ ਨੇ ਥਾਣੇ ਵਿੱਚ ਵੀ ਕੀਤੀ ਸੀ । ਜਿਸ ਦੀ ਵਜ੍ਹਾ ਕਰਕੇ ਘਸੀਟਾ ਉਨ੍ਹਾਂ ਤੋਂ ਬਦਲਾ ਲੈਣਾ ਚਾਉਂਦਾ ਸੀ । ਉਸ ਨੇ ਧਮਕੀ ਵੀ ਦਿੱਤੀ ਸੀ ਕਿ ਤੇਰੇ ਨੱਕ ਅਤੇ ਕੰਨ ਵੱਢ ਦੇਵਾਂਗਾ । ਉਸ ਨੇ ਕਰਕੇ ਵੀ ਵਿਖਾਇਆ ।

ਦੰਦਾਂ ਨਾਲ ਨੱਕ ਵੱਢਣ ਤੋਂ ਬਾਅਦ ਘਸੀਟਾ ਨੇ ਮਾਨਿਕਲਾਲ ਦੀ ਨੱਕ ਸੁੱਟ ਦਿੱਤੀ । ਮਾਨਿਕਲਾਲ ਨੱਕ ਨੂੰ ਲੈਕੇ ਡਾਕਟਰਾਂ ਕੋਲ ਪਹੁੰਚਿਆ ਅਤੇ ਉਸ ਨੇ ਆਪਣੇ ਰਿਸਕ ‘ਤੇ ਨੱਕ ਜੁੜਵਾਂ ਲਈ ਹੈ ਪਰ ਡਾਕਟਰਾਂ ਨੂੰ ਉਮੀਦ ਨਹੀਂ ਹੈ ਕਿ ਉਸ ਦੀ ਨੱਕ ਮੁੜ ਤੋਂ ਜੁੜ ਸਕੇਗੀ । ਜ਼ਿਲ੍ਹਾਂ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਮਾਨਕ ਦੀ ਨੱਕ ਦੀ ਹੱਡੀ ਕਾਟਿਲੇਜ ਤੋਂ ਕੱਟੀ ਹੈ । ਅਸੀਂ ਉਸ ਨੂੰ ਸਰਜਰੀ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਹੋ ਸਕਦਾ ਹੈ ਬਲਡ ਸਪਲਾਈ ਚਾਲੂ ਹੋ ਜਾਵੇ ਅਤੇ ਨੱਕ ਠੀਕ ਹੋ ਜਾਏ। ਨੱਕ ਦੇ ਕਾਲਾ ਪੈਣ ਦਾ ਵੀ ਸ਼ੱਕ ਹੈ । ਬਾਅਦ ਵਿੱਚੋਂ ਉਸ ਦਾ ਪਲਾਸਟਿਕ ਸਰਜਰੀ ਕਰਕੇ ਆਪਰੇਸ਼ਨ ਵੀ ਕਰਨਾ ਪੈ ਸਕਦਾ ਹੈ। ਡਾਕਟਰ ਮੁਤਾਬਿਕ ਜੇਕਰ ਕਿਸੇ ਵਿਅਕਤੀ ਦੇ ਸਰੀਰ ਦਾ ਕੋਈ ਅੰਗ ਕੱਟ ਜਾਂਦਾ ਹੈ ਤਾਂ ਜਲਦ ਤੋਂ ਜਲਦ ਹਸਪਤਾਲ ਲੈਕੇ ਆਉਣਾ ਹੁੰਦਾ ਹੈ ਤਾਂ ਜੁੜਨ ਦੀ ਸੰਭਾਵਨਾ ਰਹਿੰਦੀ ਹੈ । ਉਸ ਵਿੱਚ ਬਲਡ ਸਰਕੂਲੇਸ਼ਨ ਬਣਿਆ ਰਹਿੰਦਾ ਹੈ। 6 ਘੰਟੇ ਤੱਕ ਕੋਸ਼ਿਸ਼ਾ ਜ਼ਿੰਦਾ ਰਹਿੰਦੀਆਂ ਹਨ । ਉਸ ਨੂੰ ਚਿਪਕਾਉਣ ਜਾਂ ਫਿਰ ਜੋੜਨ ਨਾਲ ਖੂਨ ਦਾ ਸੰਚਾਰ ਵਾਪਸ ਚਾਲੂ ਹੋ ਜਾਂਦਾ ਹੈ । ਲੇਟ ਆਉਣ ਨਾਲ ਜ਼ਿਆਦਾ ਰਿਸਕ ਹੁੰਦਾ ਹੈ ।

ਮੁਲਜ਼ਮ ਨੇ ਕਿਹਾ ਜ਼ਿੰਦਗੀ ਭਰ ਦੇ ਲਈ ਨੱਕ ਵੱਢ ਦਿੱਤੀ

ਪੀੜਤ ਮਾਨਿਕਲਾਲ ਨੇ ਦੱਸਿਆ ਕਿ ਉਹ ਆਪਣੇ ਘਰ ਦੀ ਲਾਈਟ ਠੀਕ ਕਰ ਰਿਹਾ ਸੀ । ਉਸੇ ਦੌਰਾਨ ਘਸੀਟਾ ਆਇਆ ਅਤੇ ਉਸ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ । ਉਸ ਨੇ ਵਿਰੋਧ ਕੀਤਾ ਤਾਂ ਘਸੀਟਾ ਆਪਣੇ ਦੰਦਾਂ ਦੇ ਨਾਲ ਨੱਕ ਨੂੰ ਖਾ ਗਿਆ ਅਤੇ ਫਿਰ ਉਸ ਦੇ ਹੱਥ ਵਿੱਚ ਨੱਕ ਦੇ ਦਿੱਤਾ ਫਿਰ ਕੰਨ ਨੂੰ ਵੀ ਚਬਾਉਣ ਲੱਗਿਆ ਤਾਂ ਉਸ ਨੇ ਪਿੱਛੇ ਕੀਤਾ । ਘਸੀਟਾ ਨੇ ਧਮਕੀ ਦਿੱਤੀ ਜਿਸ ਨੂੰ ਮਰਜ਼ੀ ਸਿਕਾਇਤ ਕਰੇ । ਉਧਰ ਮਾਨਿਕ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਮੁਲਜ਼ਮ ਦੇ ਖਿਲਾਫ਼ ਕਰੜੀ ਕਾਰਵਾਈ ਦੀ ਮੰਗ ਕੀਤੀ ਹੈ । ਫਿਲਹਾਲ ਮੁਲਜ਼ਮ ਘਸੀਟਾ ਫਰਾਰ ਚੱਲ ਰਿਹਾ ਹੈ ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ।