Punjab

ਖਹਿਰਾ ਦੇ ਮਾਨ-ਕੇਜਰੀਵਾਲ ਨੂੰ ਤਿੱਖੇ ਸਵਾਲ,ਕਿਹਾ ਕੋਈ ਅਦਾਲਤ ਜਾਂਚ ਵਿੱਚ ਦਖਲ ਨਹੀਂ ਦਿੰਦੀ ਤਾਂ ‘ਆਪ’ ਆਗੂ ਕਿਉਂ ਰੋ ਰਹੇ ਹਨ?

ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਕ ਵਾਰ ਫਿਰ ਤੋਂ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਨਿਸ਼ਾਨੇ ‘ਤੇ ਲਿਆ ਹੈ। ਆਪਣੇ ਟਵੀਟ ਵਿੱਚ ਉਹਨਾਂ ਮੁੱਖ ਮੰਤਰੀ ਦਿੱਲੀ ਦੇ ਉਸ ਬਿਆਨ ਦਾ ਜ਼ਿਕਰ ਕੀਤਾ ਹੈ ,ਜਿਸ ਵਿੱਚ ਉਹਨਾਂ ਕਿਹਾ ਸੀ ਕਿ ਜੇਕਰ ਉਹ ਬੇਈਮਾਨ ਹੈ ਤਾਂ ਭਾਰਤ ਵਿੱਚ ਕੋਈ ਵੀ ਇਮਾਨਦਾਰ ਵਿਅਕਤੀ ਨਹੀਂ ਹੈ,ਕੇਜਰੀਵਾਲ ਦੇ ਇਸ ਬਿਆਨ ਨੂੰ ਖਹਿਰਾ ਨੇ  ਬੇਸ਼ਰਮੀ ਭਰਿਆ ਅਤੇ ਸਵੈ-ਜਨੂੰਨ ਵਾਲਾ ਦੱਸਿਆ ਹੈ।

ਖਹਿਰਾ ਨੇ ਉਹਨਾਂ ਨੂੰ ਸਵਾਲ ਕੀਤਾ ਹੈ ਕਿ ਕੀ ਉਹ ਕਾਨੂੰਨ ਤੋਂ ਉੱਪਰ ਹੈ? ਕੀ ਉਹਨਾਂ ਤੋਂ ਕੋਈ ਅਧਿਕਾਰੀ ਪੁੱਛਗਿੱਛ ਨਹੀਂ ਕਰ  ਸਕਦਾ? ਇਹ ਇੱਕ ਨਿਰਧਾਰਤ ਕਾਨੂੰਨ ਹੈ ਕਿ ਕੋਈ ਅਦਾਲਤ ਜਾਂਚ ਵਿੱਚ ਦਖਲ ਨਹੀਂ ਦਿੰਦੀ ਤਾਂ ‘ਆਪ’ ਆਗੂ ਕਿਉਂ ਰੋ ਰਹੇ ਹਨ?

ਇਥੇ ਹੀ ਬਸ ਨਹੀਂ ,ਆਪਣੇ ਇੱਕ ਹੋਰ ਟਵੀਟ ਵਿੱਚ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਵੀ ਤਿੱਖੇ ਸਵਾਲ ਕੀਤੇ ਹਨ ਤੇ ਉਹਨਾਂ ਨੂੰ ਪੁੱਛਿਆ ਹੈ ਕਿ ਹਾਈਕੋਰਟ ਵੱਲੋਂ ਕਾਰਵਾਈ ਲਈ ਉਹਨਾਂ ਨੂੰ ਸੌਂਪੀਆਂ 3 ਐਸਆਈਟੀ ਰਿਪੋਰਟਾਂ ‘ਤੇ ਉਹਨਾਂ ਹਾਲੇ ਤੱਕ ਚੁੱਪ ਕਿਉਂ ਹੋ?

ਉਹਨਾਂ ਇਹ ਵੀ ਸਵਾਲ ਮੁੱਖ ਮੰਤਰੀ ਨੂੰ ਕੀਤੇ ਹਨ ਕਿ ਕੀ ਜਲੰਧਰ ਲੋਕ ਸਭਾ ਚੋਣਾਂ ਤੇ ਅਰਵਿੰਦ ਕੇਜਰੀਵਾਲ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਬਚਾਅ ਕਰਨਾ ਜਿਆਦਾ ਜਰੂਰੀ ਹੈ ਜਾ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ?

ਜ਼ਿਕਰਯੋਗ ਹੈ ਕਿ ਕੱਲ ਸੀਬੀਆਈ ਅੱਗੇ ਪੇਸ਼ੀ ਦੇ ਦੌਰਾਨ ਆਪ ਆਗੂਆਂ ਨੇ ਸੀਬੀਆਈ ਦਫਤਰ ਦੇ ਬਾਹਰ ਧਰਨਾ ਲਾਇਆ ਸੀ,ਜਿਸ ਮਗਰੋਂ ਕਈ ਆਗੂ ਤਚੇ ਵਲੰਟੀਅਰ ਪੁਲਿਸ ਨੇ ਹਿਰਾਸਤ ਵਿੱਚ ਲੈ ਲਏ ਸਨ। ਇਹਨਾਂ ਵਿੱਚ ਪੰਜਾਬ ਸਰਕਾਰ ਦੇ ਵੀ ਕਈ ਆਗੂ ਸ਼ਾਮਲ ਸਨ।