India Punjab

ਚੰਡੀਗੜ੍ਹ ਤੋਂ ਮਨਾਲੀ ਗਈ ਲਾਪਤਾ PRTC ਬੱਸ ਬਿਆਸ ਦਰਿਆ ’ਚੋਂ ਮਿਲੀ…

Missing bus of PRTC found stuck in Beas river, dead body found in the bus

ਚੰਡੀਗੜ੍ਹ : ਭਾਰੀ ਮੀਂਹ ਕਾਰਨ ਆਏ ਹੜ੍ਹ ਦਾ ਕਹਿਰ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਦੀ ਚੰਡੀਗੜ੍ਹ ਤੋਂ ਮਨਾਲੀ ਗਈ ਬੱਸ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ।

ਨਿਊਜ਼ 18 ਦੀ ਖ਼ਬਰ ਦੇ ਮੁਤਾਬਕ ਬਿਆਸ ਦਰਿਆ ਵਿਚ PRTC ਦੀ ਇਕ ਬੱਸ ਡੁੱਬਣ ਦੀ ਖ਼ਬਰ ਆਈ ਹੈ। ਇਹ ਬੱਸ ਚੰਡੀਗੜ੍ਹ ਤੋਂ ਮਨਾਲੀ ਰਵਾਨਾ ਹੋਈ ਸੀ। ਪੁਲਿਸ ਨੂੰ ਬੱਸ ਨੂੰ ਇੱਕ ਡੈਡ ਬਾਡੀ ਵੀ ਬਰਾਮਦ ਹੋਈ ਹੈ। ਇਹ ਡਰਾਈਵਰ ਦੀ ਲਾਸ਼ ਦੱਸੀ ਜਾ ਰਹੀ ਹੈ ਪਰ ਇਸ ਬਾਰੇ ਅਧਿਕਾਰਕ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਲਾਸ਼ ਕਿਸ ਦੀ ਹੈ।

ਲੰਘੇ ਕੱਲ੍ਹ ਇੱਕ ਖ਼ਬਰ ਆਈ ਸੀ ਕਿ ਪੰਜਾਬ ਰੋਡਵੇਜ਼ PRTC ਦੀ ਬੱਸ ਜੋ ਭਾਰੀ ਬਰਸਾਤ ਵਿੱਚ ਹਿਮਾਚਲ ‘ਚ ਹੀ ਲਾਪਤਾ ਹੋ ਗਈ ਸੀ। 4 ਦਿਨ ਬਾਅਦ ਵੀ ਬੱਸ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ।

ਇਸ ਦੀ ਜਾਣਕਾਰੀ ਪੰਜਾਬ ਰੋਡਵੇਜ਼ PRTC ਦੇ ਫੇਸਬੁੱਕ ਪੇਜ ‘ਤੇ ਦਿੱਤੀ ਗਈ ਸੀ। PRTC ਦੀ ਇੱਕ ਬੱਸ ਜਿਸ ਦਾ ਨੰਬਰ PB 65 BB 4893 ਹੈ ਇਹ ਬੱਸ ਐਤਵਾਰ 9 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ 43 ਵਾਲੇ ਬੱਸ ਸਟੈਂਡ ਤੋਂ ਮਨਾਲੀ ਲਈ ਨਿਕਲੀ ਸੀ ਪਰ ਹਾਲੇ ਤੱਕ ਵਾਪਸ ਨਹੀਂ ਆਈ। ਬੱਸ ਦੇ ਡਰਾਈਵਰ ਅਤੇ ਕੰਡਕਟਰ ਨਾਲ ਵੀ ਸੰਪਰਕ ਨਹੀਂ ਹੋ ਰਿਹਾ ਸੀ।

 

ਜਿਸ ਕਰਕੇ ਪੰਜਾਬ ਰੋਡਵੇਜ਼ PRTC ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ” ਜੇਕਰ ਕਿਸੇ ਵੀ ਵੀਰ ਨੇ ਮਨਾਲੀ ਰੋਡ ਉੱਤੇ ਪੀ. ਆਰ. ਟੀ. ਸੀ ਚੰਡੀਗੜ੍ਹ ਡਿਪੂ ਦੀ ਗੱਡੀ ( PB 65 BB 4893 ) ਦੇਖੀ ਹੋਵੇ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ. ਗੱਡੀ ਚੰਡੀਗੜ੍ਹ ਤੋਂ ਮਨਾਲੀ ਰੂਟ ਉੱਤੇ ਐਤਵਾਰ ਨੂੰ ਗਈ ਸੀ ਅਤੇ ਗੱਡੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਜੀ ਅਤੇ ਬੱਸ ਸਟਾਫ਼ ਦੇ ਮੋਬਾਈਲ ਫ਼ੋਨ ਬੰਦ ਆ ਰਹੇ ਨੇ ਜੀ , ਜੇਕਰ ਕਿਸੇ ਨੂੰ ਵੀ ਗੱਡੀ ਬਾਰੇ ਕੋਈ ਜਾਣਕਾਰੀ ਹੈ ਤਾਂ ਸਾਡੇ ਨਾਲ ਜ਼ਰੂਰ ਜਾਣਕਾਰੀ ਸਾਂਝੀ ਕਰਨਾ ਜੀ।