Punjab

ਹੜ੍ਹ ਦੌਰਾਨ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਕਰਤੂਤ !

ਬਿਊਰੋ ਰਿਪੋਰਟ : ਪਟਿਆਲਾ ਵਿੱਚ ਹੜ੍ਹ ਨਾਲ ਲੋਕ ਪਰੇਸ਼ਾਨ ਹਨ ਤਾਂ ਸ਼ਹਿਰ ਦੇ ਪਾਤਰਾ ਖੇਤਰ ਵਿੱਚ ਇੱਕ ਨਾਬਾਲਿਗ ਕੁੜੀ ਦੇ ਨਾਲ ਪਹਿਲਾਂ ਜ਼ਬਰ ਜਨਾਹ ਕੀਤਾ ਗਿਆ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ । ਮ੍ਰਿਤਕ ਕੁੜੀ ਦੇ ਪਰਿਵਾਰ ਵਾਲਿਆਂ ਨੇ ਦਿੱਲੀ ਸੰਗਰੂਰ- NH ‘ਤੇ ਇਨਸਾਫ ਦੇ ਲਈ ਜਾਮ ਲਗਾਇਆ ਸੀ । ਜਿਸ ਦੇ ਬਾਅਦ ਮੌਕੇ ‘ਤੇ ਪਹੁੰਚੇ ਪਾਤੜਾ DSP ਨੇ ਪਰਿਵਾਰ ਵਾਲਿਆਂ ਨੂੰ ਸਮਝਾ ਕੇ ਜਾਮ ਖੁਲਵਾਇਆ । ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਜ਼ਬਰ ਜਨਾਹ ਅਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਜਿਕਰੇਖਾਸ ਹੈ ਕਿ ਪਾਤੜਾ ਖੇਤਰ ਵਿੱਚ 14 ਸਾਲ ਦੀ ਬੱਚੀ ਮੰਗਲਵਾਰ ਨੂੰ ਗਾਇਬ ਹੋਈ ਸੀ । ਰਾਤ ਕਰੀਬ 8 ਵਜੇ ਪਰਿਵਾਰ ਨੇ ਪੁਲਿਸ ਨੂੰ ਇਤਹਾਲ ਕੀਤੀ ਕਿ ਉਨ੍ਹਾਂ ਦੀ ਧੀ ਕੁਝ ਸਮੇਂ ਤੋਂ ਗਾਇਬ ਹੈ । ਇਤਲਾਹ ਤੋਂ ਬਾਅਦ ਮੌਕੇ ‘ਤੇ ਪਹੁੰਚੇ DSP ਗੁਰਦੀਪ ਸਿੰਘ ਅਤੇ ਥਾਣਾ ਮੁੱਖੀ ਹਮਨਪ੍ਰੀਤ ਸਿੰਘ ਚੀਮਾ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ।ਪੁਲਿਸ ਆਲੇ ਦੁਆਲੇ ਦੇ ਸੀਸੀਟੀਵੀ ਚੈੱਕ ਕਰ ਰਹੀ ਹੈ । ਜਿਸ ਵਿੱਚ ਇੱਕ ਨੌਜਵਾਨ ਦੇ ਨਾਲ ਕੁੜੀ ਜਾਂਦੀ ਹੋਈ ਨਜ਼ਰ ਆ ਰਹੀ ਹੈ। ਜਿਸ ਦੇ ਬਾਅਦ ਪੁਲਿਸ ਨੇ ਕੁੜੀ ਦੀ ਤਲਾਸ਼ ਸ਼ੁਰੂ ਕੀਤੀ ਤਾਂ ਸਰਕਾਰੀ ਐਲੀਮੈਂਟਰੀ ਸਕੂਲ ਦੀ ਬਿਲਡਿੰਗ ਦੇ ਪਿੱਛੇ ਸੁੰਨਸਾਨ ਥਾਂ ‘ਤੇ ਕੁੜੀ ਦੀ ਲਾਸ਼ ਬਰਾਮਦ ਹੋਈ ਹੈ । ਕੁੜੀ ਦੇ ਚਿਹਰੇ ਦੀ ਹਾਲਤ ਕਾਫੀ ਵਿਗੜੀ ਹੋਈ ਸੀ।

ਮੁਲਜ਼ਮ ਦੀ ਜਲਦ ਗ੍ਰਿਫਤਾਰੀ ਦਾ ਭਰੋਸਾ

ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਮ੍ਰਿਤਕ ਦੇਹ ਸੌਂਪ ਦਿੱਤੀ ਹੈ । ਕੁੜੀ ਦੇ ਕਤਲ ਬਾਅਦ ਪੂਰੇ ਇਲਾਕੇ ਵਿੱਚ ਮਾਹੌਲ ਗਰਮਾ ਗਿਆ ਹੈ। ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ । ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਉਹ ਜਲਦ ਕਾਤਲਾਂ ਨੂੰ ਫੜ ਲਏਗੀ ।