Punjab

ਹੌਸਲੇ ਤੇ ਜਜ਼ਬੇ ਦੀ ਜਿੱਤ ! ਚਾਰੋ ਪਾਸੇ ਪਾਣੀ !ਹਨੇਰੇ ‘ਚ ਬਜ਼ੁਰਗ ਟਾਹਲੀ ਦੇ ਸਹਾਰੇ ਖੜਾ ਸੀ !

ਬਿਊਰੋ ਰਿਪੋਰਟ : ਪੰਜਾਬ ਵਿੱਚ ਹੜ੍ਹ ਦੇ ਨਾਲ ਹੋਈ ਬਰਬਾਦੀ ਦੀ ਤਸਵੀਰਾਂ ਵਿੱਚੋਂ ਜਾਹਬਾਜ਼ੀ ਦੇ ਕੁਝ ਅਜਿਹੇ ਵੀਡੀਓ ਵੀ ਸਾਹਮਣੇ ਆ ਰਹੇ ਹਨ ਜਿਸ ਨੂੰ ਵੇਖ ਕੇ ਤੁਸੀਂ ਸਿਰ ਝੁਕਾਏ ਬਿਨਾਂ ਨਹੀਂ ਰਹਿ ਸਕੋਗੇ । ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ । ਪਟਿਆਲਾ ਦੇ ਮਲਕਾਨ ਰੁਦੀਕੇ ਵਿੱਚੋ ਇੱਕ ਬਜ਼ੁਰਗ ਕਈ ਘੰਟਿਆਂ ਤੱਕ ਗਹਿਰੇ ਪਾਣੀ ਵਿੱਚ ਫਸ ਗਿਆ ਸੀ । ਟਾਹਲੀ ਨੂੰ ਫੜ ਕੇ ਉਹ ਮਦਦ ਦੀ ਉਡੀਕ ਕਰ ਰਿਹਾ ਸੀ । ਪਾਣੀ ਉਸ ਦੀ ਗਰਦਨ ਤੱਕ ਸੀ । ਪਰ ਉਸ ਨੇ ਉਮੀਦ ਨਹੀਂ ਛੱਡੀ ਸੀ । ਚਾਰੋ ਪਾਸੇ ਸਿਰਫ਼ ‘ਤੇ ਸਿਰਫ ਪਾਣੀ ਅਤੇ ਹਨੇਰਾ । ਫਿਰ ਥੋੜ੍ਹੀ ਦੇਰ ਬਾਅਦ ਉਸ ਨੂੰ ਇੱਕ ਰੋਸ਼ਨੀ ਨਜ਼ਰ ਆਈ । ਭਾਰਤੀ ਫੌਜ ਦੇ ਜਵਾਨ ਬੋਟ ਲੈਕੇ ਰੈਸਕਿਊ ਆਪਰੇਸ਼ਨ ਵਿੱਚ ਲੱਗੇ ਸਨ। ਬਜ਼ੁਰਗ ਨੇ ਉਨ੍ਹਾਂ ਨੂੰ ਆਵਾਜ਼ ਮਾਰੀ ਅਤੇ ਫਿਰ ਫੌਰਨ ਫੌਜ ਦੇ ਜਵਾਨ ਆਵਾਜ਼ ਦੀ ਤਲਾਸ਼ ਵਿੱਚ ਟਾਰਚ ਇੱਥੇ ਉੱਥੇ ਮਾਰਨ ਲੱਗੇ । ਉਨ੍ਹਾਂ ਨੂੰ ਇੱਕ ਬਜ਼ੁਰਗ ਟਾਹਲੀ ਨਾਲ ਖੜਾ ਮਿਲਿਆ। ਗਰਦਨ ਤੱਕ ਪਾਣੀ ਸੀ । ਉਨ੍ਹਾਂ ਨੇ ਫੌਰਨ ਸਭ ਤੋਂ ਪਹਿਲਾਂ ਰਸੀ ਬਜ਼ੁਰਗ ਵੱਲ ਸੁਟੀ ਅਤੇ ਉਸ ਨੇ ਵੀ ਫੌਰਨ ਰਸੀ ਨੂੰ ਫੜ ਲਿਆ ਅਤੇ ਫਿਰ ਉਸ ਨੂੰ ਜਵਾਨਾਂ ਨੇ ਚੁੱਕ ਕੇ ਬੋਟ ਵਿੱਚ ਫਸਾ ਲਿਆ ।

ਜਵਾਨਾਂ ਅਤੇ ਬਜ਼ੁਰਗ ਦੇ ਹੌਸਲੇ ਅਤੇ ਜਜ਼ਬੇ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜੋ ਵੀ ਇਸ ਵੀਡੀਓ ਨੂੰ ਵੇਖ ਰਿਹਾ ਹੈ ਉਹ ਬਜ਼ੁਰਗ ਦੇ ਹੌਸਲੇ ਅਤੇ ਫੌਜ ਦੀ ਜਜ਼ਬੇ ਨੂੰ ਸਲਾਮ ਨੂੰ ਸਲਾਮ ਕਰ ਰਿਹਾ ਹੈ । ਅਜਿਹੀ ਹੀ ਜਜ਼ਬੇ ਵਾਲਾ ਵੀਡੀਓ SDM ਖਮਾਨੋ ਦੇ ਸੰਜੀਵ ਕੁਮਾਰ ਦਾ ਆਇਆ ਹੈ ਜਿਸ ਨੂੰ ਫਤਿਹਗੜ੍ਹ ਸਾਹਿਬ ਦੀ DC ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ।

ਬਹਾਦਰ SDM ਦਾ ਕਾਰਨਾਮਾ

SDM ਖਮਾਨੋ ਦੇ ਸੰਜੀਵ ਕੁਮਾਰ ਦਾ ਇੱਕ ਬਹਾਦੁਰੀ ਵਾਲਾ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਉਨ੍ਹਾਂ ਨੇ ਗਹਿਰੇ ਪਾਣੀ ਦੀ ਪਰਵਾ ਕੀਤੇ ਬਗੈਰ ਛਾਲ ਮਾਰੀ ਅਤੇ ਇੱਕ ਸ਼ਖਸ ਦੀ ਜਾਨ ਬਚਾਈ। SDM ਸਾਹਬ 400 ਮੀਟਰ ਤੱਕ ਤੈਰ ਦੇ ਹੋਏ 6 ਘੰਟੇ ਤੋਂ ਫਸੇ ਨੌਜਵਾਨ ਤੱਕ ਪਹੁੰਚੇ ਅਤੇ ਉਸ ਨੂੰ ਸੁਰੱਖਿਅਤ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਜਿਸ ਹੜ੍ਹ ਦੇ ਪਾਣੀ ਵਿੱਚ SDM ਸੰਜੀਵ ਕੁਮਾਰ ਨੇ ਛਾਲ ਮਾਰੀ ਉਹ 15 ਫੁੱਟ ਡੂੰਗਾ ਸੀ ।

 

View this post on Instagram

 

A post shared by Patiala Politics (@patialapolitics)


NDRF ਦੀ ਟੀਮ ਨੂੰ ਪਹੁੰਚਣ ਵਿੱਚ ਸਮਾਂ ਲੱਗਣਾ ਸੀ

SDM ਨੇ ਉਸ ਵੇਲੇ ਛਾਲ ਮਾਰ ਕੇ ਨੌਜਵਾਨ ਦੀ ਜਾਨ ਬਚਾਈ ਜਦੋਂ ਸੋਮਵਾਰ ਨੂੰ ਇੱਕ ਦਮ ਤੇਜ਼ ਹੜ੍ਹ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਸੀ। ਬੀਬਨਗੜ੍ਹ ਗੁਰਦੁਆਰਾ ਹੜ੍ਹ ਦੇ ਪਾਣੀ ਨਾਲ ਭਰ ਗਿਆ ਸੀ । NDRF ਦੀ ਟੀਮ ਨੂੰ ਪਹੁੰਚਣ ਵਿੱਚ ਸਮਾਂ ਲੱਗਣਾ ਸੀ ਪਰ ਪਾਣੀ ਦੇ ਨੌਜਵਾਨ ਦੀ ਗਰਦਨ ਤੱਕ ਪਹੁੰਚਣ ਦੀ ਵਜ੍ਹਾਂ ਕਰਕੇ ਉਹ ਪੂਰੀ ਤਰ੍ਹਾਂ ਨਾਲ ਡਰ ਗਿਆ ਸੀ । ਜਿਸ ਤੋਂ ਬਾਅਦ SDM ਸੰਜੀਵ ਕੁਮਾਰ ਨੇ ਆਪ ਹੜ੍ਹ ਵਾਲੇ ਪਾਣੀ ਵਿੱਚ ਲਾਈਫ ਜੈਕਟ ਦੇ ਜ਼ਰੀਏ ਛਾਲ ਮਾਰੀ ਅਤੇ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ।

ਫਤਿਹਗੜ੍ਹ ਸਾਹਿਬ ਮੀਟਿੰਗ ਲਈ ਪਹੁੰਚੇ ਸਨ SDM

ਸੰਜੀਵ ਕੁਮਾਰ ਖਮਾਨੋ ਦੇ SDM ਹਨ ਪਰ ਸੋਮਵਾਰ ਨੂੰ ਉਹ ਫਤਿਹਗੜ੍ਹ ਸਾਹਿਬ ਡਿਪਟੀ ਕਮਿਸ਼ਨਰ ਦੇ ਬੁਲਾਉਣ ‘ਤੇ ਹੜ੍ਹ ਦੇ ਹਾਲਾਤ ਬਾਰੇ ਮੀਟਿੰਗ ਕਰਨ ਦੇ ਲਈ ਆਏ ਸਨ । ਉਨ੍ਹਾਂ ਦੱਸਿਆ ਕਿ ਮੈਂ ਪਹਿਲਾਂ ਫਤਿਹਗੜ੍ਹ ਸਾਹਿਬ ਕੰਮ ਕਰ ਚੁੱਕਾ ਹਾਂ। ਡਿਪਟੀ ਕਮਿਸ਼ਨਰ ਪਰਨੀਤ ਕੌਰ ਸ਼ੇਰਗਿੱਲ ਨੇ ਦੱਸਿਆ ਕਿ ਉਹ ਅਤੇ SDM ਸੰਜੀਪ ਕੁਮਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਬਾਰੇ ਰਣਨੀਤੀ ਬਣਾ ਰਹੇ ਸਨ । ਕਿ ਅਚਾਨਕ ਕੁਝ ਲੋਕ ਆਏ ਅਤੇ ਉਨ੍ਹਾਂ ਨੇ ਦੱਸਿਆ ਕਿ 2 ਲੋਕ ਹੜ੍ਹ ਦੇ ਪਾਣੀ ਵਿੱਚ ਫਸ ਗਏ ਹਨ। ਉਨ੍ਹਾਂ ਦੀ ਉਮਰ 20 ਸਾਲ ਦੇ ਕਰੀਬ ਸੀ ।