India

12 ਦਿਨ ਬਾਅਦ ਮਾਡਲ ਦਿਵਿਆ ਦੀ ਲਾਸ਼ ਮਿਲੀ ! ਪੰਜਾਬ ਦੇ ਇਸ ਸ਼ਖਸ ਦੀ ਗ੍ਰਿਫਤਾਰੀ ਤੋਂ ਬਾਅਦ ਕਾਮਯਾਬੀ ਮਿਲੀ

ਬਿਉਰੋ ਰਿਪੋਰਟ : ਹਰਿਆਣਾ ਦੇ ਗੈਂਗਸਟਰ ਸੰਦੀਪ ਗਾਡੌਲੀ ਦੀ ਦੋਸਤ ਰਹਿ ਚੁੱਕੀ ਮਾਡਲ ਦਿਵਿਆ ਪਾਹੁਜਾ ਦੀ ਲਾਸ਼ 12ਵੇਂ ਦਿਨ ਮਿਲ ਗਈ ਹੈ। ਹਰਿਆਣਾ ਪੁਲਿਸ ਨੇ ਫਤਿਹਾਬਾਦ ਦੇ ਜਾਖਲ ਦੀ ਭਾਖੜਾ ਨਹਿਰ ਤੋਂ ਇਸ ਨੂੰ ਬਰਾਮਦ ਕੀਤਾ ਹੈ। ਦਿਵਿਆ ਦੀ ਪਛਾਣ ਉਸ ਦੇ ਟੈਟੂ ਤੋਂ ਹੋਈ ਹੈ । ਪੁਲਿਸ ਨੇ ਦੱਸਿਆ ਦਿਵਿਆ ਦੀ ਲਾਸ਼ ਨੂੰ ਟਿਕਾਣੇ ਲਗਾਉਣ ਵਾਲੇ ਬਲਰਾਜ ਸਿੰਘ ਗਿੱਲ ਨੂੰ ਕੋਲਕਾਤਾ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੀ ਲਾਸ਼ ਦਾ ਸੁਰਾਗ ਮਿਲਿਆ ਹੈ। ਇਸ ਦੇ ਬਾਅਦ NDRF ਦੀ ਟੀਮਾਂ ਦੀ ਮਦਦ ਨਾਲ ਪਟਿਆਲਾ ਦੇ ਖਨੌਰੀ ਤੋਂ ਲਾਸ਼ ਦੀ ਤਲਾਸ਼ ਸ਼ੁਰੂ ਹੋਈ । ਲਾਸ਼ ਮਿਲਣ ਤੋਂ ਬਾਅਦ ਦਿਵਿਆ ਦੇ ਪਰਿਵਾਰ ਵਾਲਿਆਂ ਨੂੰ ਫੋਟੋ ਭੇਜ ਕੇ ਲਾਸ਼ ਦੀ ਪੱਛਾਣ ਕਰਵਾਈ ਗਈ ਹੈ । ਗੁਰੂਗਰਾਮ ਦੇ ACP ਨੇ ਇਸ ਦੀ ਪੁੱਸ਼ਟੀ ਕਰ ਦਿੱਤੀ ਹੈ ।

ਗੁਰੂਗਰਾਮ ਦੇ ਬਲਦੇਵ ਨਗਰ ਦੀ ਰਹਿਣ ਵਾਲੀ ਦਿਵਿਆ ਪਾਹੁਜਾ ਦਾ 2 ਜਨਵਰੀ ਨੂੰ ਹੋਟਲ ਸਿੱਟੀ ਪੁਆਇੰਟ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਕਤਲ ਹੋਟਲ ਮਾਲਿਕ ਅਭਿਜੀਤ ਸਿੰਘ ਨੇ ਕੀਤਾ ਸੀ । ਦਿਵਿਆ ਉਸ ਦੇ ਸਾਥੀ 3 ਮਹੀਨੇ ਤੋਂ ਲਿਵ-ਇਨ ਰੀਲੇਸ਼ਨਸ਼ਿੱਪ ਵਿੱਚ ਸਨ। ਕਤਲ ਦੇ ਇੱਕ ਦਿਨ ਪਹਿਲਾਂ 1 ਜਨਵਰੀ ਨੂੰ ਅਭਿਜੀਤ ਸਿੰਘ,ਦਿਵਿਆ ਪਾਹੂਜਾ ਅਤੇ ਬਲਰਾਜ ਗਿੱਲ ਤਿੰਨੋ ਹੋਟਲ ਸਿੱਟੀ ਪੁਆਇੰਟ ਪਹੁੰਚੇ ਸਨ। ਹੋਟਲ ਦੇ ਰੀਸੈਪਸ਼ਨ ‘ਤੇ ਲੱਗੇ ਸੀਸੀਟੀਵੀ ਵਿੱਚ ਤਿੰਨੋ ਨਜ਼ਰ ਆ ਰਹੇ ਸਨ।

ਵਾਰਦਾਤ ਦੇ ਬਾਅਦ ਅਭਿਜੀਤ ਸਿੰਘ ਨੇ ਆਪਣੇ ਦੋਸਤ ਬਲਰਾਜ ਸਿਘ ਅਤੇ ਰਵੀ ਬੰਗਾ ਨੂੰ ਲਾਸ਼ ਟਿਕਾਣੇ ਲਗਾਉਣ ਦੇ ਲਈ 10 ਰੁਪਏ ਦੇਕੇ BMW ਕਾਰ ਤੇ ਭੇਜਿਆ ਸੀ । ਕਾਰ ਨੂੰ ਪਟਿਆਲਾ ਦੇ ਬੱਸ ਅੱਡੇ ਤੋਂ ਬਰਾਮਦ ਕੀਤਾ ਗਿਆ ਸੀ। ਮੁਹਾਲੀ ਦੇ ਰਹਿਣ ਵਾਲੇ ਬਲਰਾਜ ਗਿੱਲ ਨੇ ਕਿਹਾ ਸੀ ਕਿ ਉਸ ਨੇ ਰਵੀ ਬੰਗਾ ਦੇ ਨਾਲ ਦਿਵਿਆ ਦੀ ਲਾਸ਼ ਨੂੰ ਪਟਿਆਲਾ ਦੇ ਕੋਲ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ ਸੀ। ਦਿਵਿਆ ਦੇ ਕਤਲਕਾਂਡ ਵਿੱਚ ਹੁਣ ਤੱਕ 5 ਲੋਕਾਂ ਨੂੰ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ। ਇਸ ਵਿੱਚ ਮੁਖ ਮੁਲਜ਼ਮ ਅਭਿਜੀਤ ਸਿੰਘ,ਹੋਟਰ ਦਾ ਨੌਕਰ ਓਮ ਪ੍ਰਕਾਸ਼,ਹੇਮਰਾਜ, ਤੋਂ ਇਲਾਵਾ ਅਭਿਜੀਤ ਸਿੰਘ ਦੀ ਦੂਜੀ ਗਰਲ ਫਰੈਂਡ ਅਤੇ ਦਿੱਲੀ ਦੀ ਨਜ਼ਫਗੜ੍ਹ ਦੀ ਮੇਘਾ ਸ਼ਾਮਲ ਹੈ । ਦੱਸਿਆ ਜਾ ਰਿਹਾ ਹੈ ਕਿ ਦਿਵਿਆ ਦੇ ਮੋਬਾਈਲ ਫੋਨ ਵਿੱਚ ਅਭਿਜੀਤ ਦੀਆਂ ਫੋਟੋਆਂ ਸਨ ਉਹ ਉਸ ਨੂੰ ਬਲੈਕ ਮੇਲ ਕਰ ਰਹੀਆਂ ਸਨ। ਜਦੋਂ ਅਭਿਜੀਤ ਨੇ ਦਿਵਿਆ ਤੋਂ ਮੋਬਾਈਲ ਦਾ ਪਾਸਵਰਡ ਮੰਗਿਆ ਤਾਂ ਉਸ ਨੇ ਨਹੀਂ ਦਿੱਤਾ । ਗੁੱਸੇ ਵਿੱਚ ਉਸ ਨੇ ਦਿਵਿਆ ਦਾ ਕਤਲ ਕਰ ਦਿੱਤਾ ਸੀ।