ਬਿਊਰੋ ਰਿਪੋਰਟ : ਇਲੈਕਟ੍ਰਿਕ ਕਾਰਾਂ ਨੂੰ ਭਵਿੱਖ ਦੇ ਫਿਊਲ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ ਪਰ ਕੁਝ ਕਾਰ ਕੰਪਨੀਆਂ ਨੇ ਇੱਕ ਕਦਮ ਅੱਗੇ ਵਧਾਇਆ ਹੈ। ਟੋਇਟਾ,MG ਸਮੇਤ ਕਈ ਕੰਪਨੀਆਂ ਨੇ ਹਾਈਡ੍ਰੋਜਨ ਨਾਲ ਚੱਲਣ ਵਾਲੀ ਗੱਡੀਆਂ ਲਿਆਉਣ ਦਾ ਦਾਅਵਾ ਕੀਤਾ ਹੈ। ਉਧਰ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜੁਕੀ ਨੇ ਇੱਕ ਕਦਮ ਅੱਗੇ ਵੱਧ ਦੇ ਹੋਏ ਗੋਬਰ ਨਾਲ ਕਾਰ ਚਲਾਉਣ ਦੀ ਗੱਲ ਕਹੀ ਹੈ । ਹਾਲ ਹੀ ਵਿੱਚ ਮਾਰੂਤੀ ਨੇ ਕਲੀਨਰ ਫਿਊਲ ਆਪਸ਼ਨ ‘ਤੇ ਫੋਕਸ ਕਰਨ ਦੀ ਗੱਲ ਕਹੀ ਹੈ । ਇਸ ਦੇ ਤਹਿਤ ਮਾਰੂਤੀ ਬਾਇਉ ਗੈਸ ਦਾ ਉਤਪਾਦਨ ਕਰਨ ਦੇ ਲਈ ਗੋਬਰ ਦੀ ਵਰਤੋਂ ਕਰੇਗਾ । ਜਿਸ ਦੀ ਵਰਤੋਂ ਭਵਿੱਖ ਵਿੱਚ CNG ਕਾਰਾਂ ਵਿੱਚ ਕੀਤੀ ਜਾਵੇਗੀ । ਮਾਰੂਤੀ ਦਾ ਭਾਰਤ ਵਿੱਚ ਸਭ ਤੋਂ ਵੱਡਾ CNG ਪ੍ਰੋਡਕਟ ਪੋਰਟ ਫੋਲਿਉ ਹੈ । ਕੰਪਨੀ ਆਪਣੀ ਕਾਰਾਂ ਨੂੰ ਚਲਾਉਣ ਦੇ ਲਈ ਆਪਸ਼ਨ ਫਿਊਲ ਤੇ ਵੱਡਾ ਦਾਅ ਖੇਡਣ ਜਾ ਰਹੀ ਹੈ।
ਕਾਰਬਨ ਨੂੰ ਘੱਟ ਦੇ ਲਈ ਮਾਰੂਤੀ ਬਾਇਉ ਗੈਸ ਨੂੰ ਵੱਡਾ ਬਦਲ ਮਨ ਦੀ ਹੈ । ਗਾਂ ਦੇ ਗੋਬਰ ਨਾਲ ਬਾਇਉ ਗੈਸ ਮਿਲੇਗੀ । ਇਸ ਬਾਇਉਗੈਸ ਨੂੰ ਮਾਰੂਤੀ CNG ਮਾਡਲ ਦੇ ਲਈ ਲਿਆਏਗੀ। ਜੋ ਭਾਰਤ ਵਿੱਚ CNG ਕਾਰ ਬਾਜ਼ਾਰ ਦਾ 70 ਫੀਸਦੀ ਹੈ । ਭਾਰਤ ਦੇ ਪਿੰਡਾਂ ਵਿੱਚ ਗਾਂ ਦਾ ਗੋਬਰ ਅਕਸਰ ਕੂੜੇ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ । ਮਾਰੂਤੀ ਦੀ ਇਸ ਯੋਜਨਾ ਦੇ ਬਾਅਦ ਗੋਬਰ ਨੂੰ ਖਰੀਦਿਆ ਜਾਵੇਗਾ ਅਤੇ ਵੇਚਿਆ ਜਾ ਸਕੇਗਾ। CNG ਆਟੋਮੋਟਿਵ ਸਲੂਸ਼ਨ ਨਾ ਸਿਰਫ਼ ਭਾਰਤੀ ਬਾਜ਼ਾਰ ਦੀ ਜ਼ਰੂਰਤ ਪੂਰੀ ਕਰੇਗਾ ਬਲਕਿ ਦੱਖਣੀ ਅਫਰੀਕਾ,ਆਸੀਆਨ,ਜਾਪਾਨ ਵਰਗੇ ਬਾਜ਼ਾਰਾਂ ਵਿੱਚ ਐਸਪੋਰਟ ਵੀ ਕੀਤਾ ਜਾਵੇਗਾ ।
ਸ਼ੁਰੂ ਹੋ ਰਹੀ ਹੈ ਤਿਆਰੀ
ਮਾਰੂਤੀ ਨੇ ਗੋਬਲ ਬਾਇਉ ਗੈਸ ਦੇ ਪ੍ਰੋਡਕਸ਼ਨ ਅਤੇ ਸਪਲਾਈ ਦੇ ਲਈ ਇੱਕ ਪਲਾਂਟ ਤਿਆਰ ਕੀਤਾ ਹੈ । ਇਸ ਦੇ ਲਈ ਕੰਪਨੀ ਨੇ ਨੈਸ਼ਨਲ ਡੇਅਰੀ ਡਵੈਲਪਮੈਂਟ ਬੋਰਡ ਅਤੇ ਬਨਾਰਸ ਡੇਅਰੀ ਸੰਗਠਨ ਦੇ ਨਾਲ ਪਾਰਟਨਰਸ਼ਿੱਪ ਵੀ ਕਰ ਲਈ ਹੈ । Suzuki ਨੇ ਜਾਪਾਨ ਵਿੱਚ Fujisan Asagiri Biomass ਵਿੱਚ ਵੀ ਨਿਵੇਸ਼ ਕੀਤਾ ਹੈ । ਜੋ ਬਿਜਲੀ ਪੈਦਾ ਕਰਨ ਦੇ ਲਈ ਬਾਇਉ ਗੈਸ ਦੀ ਵਰਤੋਂ ਕਰਦੇ ਹਨ ।
1 ਦਿਨ ਕਾਰ ਚਲਾਉਣ ਦੇ ਲਈ ਗੋਬਰ
ਮਾਰੂਤੀ ਦੇ ਮੁਤਾਬਿਕ 1 ਦਿਨ ਕਾਰ ਚਲਾਉਣ ਦੇ ਲਈ 10 ਗਾਵਾਂ ਤੋਂ ਗੋਬਰ ਲਿਆ ਜਾਵੇਗਾ। ਗਾਂ ਗੋਬਰ ਬਾਇਉ ਗੈਸ ਦੀ ਲਾਗਤ ,ਇੰਜਣ ‘ਤੇ ਇਸ ਦਾ ਕੀ ਪ੍ਰਭਾਵ ਪਵੇਗਾ ਫਿਲਹਾਲ ਇਸ ‘ਤੇ ਕੰਮ ਹੋ ਰਿਹਾ ਹੈ । ਮਾਰੂਤੀ ਨੇ 2024 ਵਿੱਚ ਗੋਬਰ ਨਾਲ ਬਾਈਉ ਗੈਸ ਪਲਾਂਟ ਦਾ ਉਤਪਾਦਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।