Punjab

ਲੁਧਿਆਣਾ ਦੀ ਸਮਰਪ੍ਰੀਤ ਕੌਰ ਨੇ ਕਰ ਦਿੱਤਾ ਕਮਾਲ ! ਮਾਪਿਆਂ ਦਾ ਕਰ ਦਿੱਤਾ ਨਾਂ ਰੋਸ਼ਨ ! ਸਕੂਲ ਦਾ ਵੀ ਮਾਣ ਵਧਾਇਆ

 

ਬਿਉਰੋ ਰਿਪੋਰਟ : ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਦੇ ਬੋਰਡ ਦੇ ਨਤੀਜਿਆਂ ਵਿੱਚ ਲੁਧਿਆਣਾ ਦੀ ਸਮਰਪ੍ਰੀਤ ਕੌਰ ਨੇ ਕਮਾਲ ਕਰ ਦਿੱਤਾ ਹੈ। ਉਸ ਨੇ 600 ਵਿੱਚ 598 ਅੰਕ ਹਾਸਲ ਕਰਕੇ ਨਾ ਸਿਰਫ਼ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ ਬਲਕਿ ਸਕੂਲ ਦੇ ਅਧਿਆਪਕਾਂ ਦਾ ਵੀ ਮਾਣ ਵਧਾਇਆ ਹੈ । ਲੁਧਿਆਣਾ ਦੇ ਗੁਰੂ ਨਾਨਕ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਦੀ ਸਮਰਪ੍ਰੀਤ ਕੌਰ ਨੇ 99.67 ਫੀਸਦੀ ਅੰਕ ਹਾਸਲ ਕੀਤੇ ਹਨ । ਸਕੂਲ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਸਮਰਪ੍ਰੀਤ ਕੌਰ ਸ਼ੁਰੂ ਤੋਂ ਹੀ ਹੁਸ਼ਿਆਰ ਸੀ ਅਤੇ ਉਨ੍ਹਾਂ ਨੂੰ ਵੀ ਪੂਰੀ ਉਮੀਦ ਸੀ ਕਿ ਉਹ ਸੂਬੇ ਵਿੱਚ ਪੋਜ਼ੀਸ਼ਨ ਹਾਸਲ ਕਰੇਗੀ ।

ਉਧਰ ਪਰਿਵਾਰ ਧੀ ਦੀ ਇਸ ਕਾਮਯਾਬੀ ਤੋਂ ਖੁਸ਼ ਹਨ,ਉਨ੍ਹਾਂ ਦਾ ਕਹਿਣਾ ਹੈ ਕਿ ਸਮਰਪ੍ਰੀਤ ਦੀ ਵਜ੍ਹਾ ਕਰਕੇ ਲੋਕ ਹੁਣ ਉਨ੍ਹਾਂ ਨੂੰ ਪਛਾਣ ਰਹੇ ਹਨ । ਲੋਕ ਉਨ੍ਹਾਂ ਦੇ ਘਰ ਵਧਾਈ ਦੇਣ ਆ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਸਮਰਪ੍ਰੀਤ ਕੌਰ ਆਪਣੇ ਅਤੇ ਘਰ ਦੇ ਸੁਪਣਿਆਂ ਨੂ ਜ਼ਰੂਰ ਪੂਰਾ ਕਰੇਗੀ । ਪਰਿਵਾਰ ਮੁਤਾਬਿਕ ਸਮਰਪ੍ਰੀਤ ਦਾ ਧਿਆਨ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਸੀ । ਇਸੇ ਦਾ ਨਤੀਜਾ ਹੈ ਕਿ ਉਸ ਨੇ 8ਵੀਂ ਕਲਾਸ ਵਿੱਚ ਤੀਜਾ ਥਾਂ ਹਾਸਲ ਕੀਤਾ ਹੈ ।

ਬਰਾਬਰ ਨੰਬਰ ਹੋਣ ਦੇ ਬਾਵਜੂਦ ਕਿਉਂ ਲਵਪ੍ਰੀਤ ਨੂੰ ਟਾਪਲ ਐਲਾਨਿਆ ?

8ਵੀਂ ਦੇ ਬੋਰਡ ਨਤੀਜਿਆਂ ਵਿੱਚ ਪਹਿਲੇ 2 ਨੰਬਰਾਂ ‘ਤੇ ਲਵਪ੍ਰੀਤ ਅਤੇ ਗੁਰਅੰਕਿਤ ਕੌਰ ਰਹੀ ਹੈ ਦੋਵੇ ਮਾਨਸਾ ਦੇ ਸਰਕਾਰੀ ਸਕੂਲ ਬੁਢਲਾਡਾ ਦੀ ਵਿਦਿਆਰਥਣਾ ਹਨ । ਦੋਵਾਂ ਨੇ 100 ਫੀਸਦੀ ਅੰਕ ਹਾਸਲ ਕੀਤੇ ਹਨ ਪਰ ਇਸ ਦੇ ਬਾਵਜੂਦ ਲਵਪ੍ਰੀਤ ਨੂੰ ਟਾਪਲ ਐਲਾਨਿਆ ਗਿਆ ਹੈ ਕਿਉਂਕਿ ਉਸ ਦੀ ਉਮਰ ਗੁਰਅੰਕਿਤ ਕੌਰ ਤੋਂ ਘੱਟ ਸੀ ।

ਕੁੱਲ ਪਾਸ ਫੀਸਦ ਵਿੱਚ ਵੀ ਕੁੜੀਆਂ ਨੇ ਬਾਜ਼ੀ ਮਾਰੀ

ਕੁੱਲ ਪਾਸ ਫੀਸਦ ਵਿੱਚ ਵੀ ਕੁੜੀਆਂ ਮੁੰਡਿਆ ਤੋਂ ਅੱਵਲ ਰਹੀਆਂ, 98.68 ਫੀਸਦੀ ਕੁੜੀਆਂ ਪਾਸ ਹੋਇਆ ਜਦਕਿ 97.41 ਫੀਸਦੀ ਮੁੰਡੇ ਪਾਸ ਹੋਏ । ਕੁੱਲ ਪਾਸ ਫੀਸਦ 98.01 ਰਿਹਾ । ਸਰਕਾਰੀ ਸਕੂਲਾਂ ਦਾ ਪਾਸ ਫੀਸਦ 97.88 ਰਿਹਾ, ਗੈਰ ਸਰਕਾਰੀ ਸਕੂਲਾਂ ਦੇ 99.12 ਫੀਸਦੀ ਬੱਚੇ ਪਾਸ ਹੋਏ ਜਦਕਿ ਸਰਕਾਰੀ ਸਹਾਇਤਾ ਨਾਲ ਚੱਲ ਰਹੇ ਏਡਿਡ ਸਕੂਲਾਂ ਦਾ ਪਾਸ ਫੀਸਦ 94.44 ਰਿਹਾ ।

ਇਸ ਸਾਲ ਪਾਸ ਫੀਸਦੀ ਵਿੱਚ ਕਮੀ ਆਈ

ਪੰਜਾਬ ਸਕੂਲ ਸਿੱਖਆ ਬੋਰਡ ਮੁਤਾਬਿਕ 2 ਲੱਖ 98 ਹਜ਼ਾਰ127 ਵਿਦਿਆਰਥੀਆਂ ਨੇ 8ਵੀਂ ਦਾ ਇਮਤਿਹਾਨ ਦਿੱਤਾ ਸੀ, 2 ਲੱਖ 92 ਹਜ਼ਾਰ 206 ਵਿਦਿਆਰਥੀ ਪਾਸ ਹੋਏ ਜੋਕਿ 98.01 ਪਾਸ ਫੀਸਦ ਹੈ । 2021 ਅਤੇ 2022 ਦੇ ਮੁਕਾਬਲੇ ਇਹ ਕੁਝ ਘਟਿਆ ਹੈ । 2021 ਵਿੱਚ 99.88 ਫੀਸਦੀ ਬੱਚੇ ਪਾਸ ਹੋਏ ਸਨ ਜਦਕਿ 2022 ਵਿੱਚ 98.25 ਫੀਸਦੀ ਬੱਚੇ ਪਾਸ ਹੋਏ ਸਨ ।

ਜਿਲ੍ਹੇ ਪੱਧਰ ‘ਤੇ ਪਾਸ ਫੀਸਦ

8ਵੀਂ ਦੇ ਬੋਰਡ ਦੇ ਇਮਤਿਹਾਨਾਂ ਦੇ ਨਤੀਜੇ ਵਿੱਚ ਜ਼ਿਲ੍ਹਾ ਪੱਧਰ ‘ਤੇ ਪਠਾਨਕੋਟ ਨੇ ਬਾਜ਼ੀ ਮਾਰੀ ਹੈ ਇੱਥੇ 99.33 ਫੀਸਦੀ ਵਿਦਿਆਰਥੀ ਪਾਸ ਹੋਏ ਹਨ । ਇਸ ਤੋਂ ਬਾਅਦ ਕਪੂਰਥਲਾ 99.10 ਫੀਸਦੀ ਨਾਲ ਦੂਜੇ ਨੰਬਰ ‘ਤੇ ਰਿਹਾ। 99.08 ਫੀਸਦੀ ਵਿਦਿਆਰਥੀਆਂ ਦੇ ਨਾਲ ਗੁਰਦਾਸਪੁਰ ਜ਼ਿਲ੍ਹੇ ਨੇ ਤੀਜਾ ਥਾਂ ਹਾਸਲ ਕੀਤਾ । ਫਿਰੋਜ਼ਪੁਰ 98.91 ਫੀਸਦੀ ਵਿਦਿਆਰਥੀ ਪਾਸ ਹੋਏ ਉਹ ਚੌਥੇ ਨੰਬਰ ‘ਤੇ ਰਹੇ । ਜਦਕਿ ਅੰਮ੍ਰਿਤਸਰ ਨੇ 98.88 ਫੀਸਦੀ ਨਾਲ ਪੰਜਵਾਂ ਨੰਬਰ ਹਾਸਿਲ ਕੀਤਾ। ਪੂਰੇ ਪੰਜਾਬ ਵਿੱਚ ਟਾਪ ਕਰਨ ਵਾਲੇ ਪਹਿਲੇ 2 ਵਿਦਿਆਰਥੀਆਂ ਦਾ ਮਾਨਸਾ ਜ਼ਿਲ੍ਹਾ 97.62 ਫੀਸਦ ਦੇ ਨਾਲ 16ਵੇਂ ਨੰਬਰ ‘ਤੇ ਰਿਹਾ ਹੈ।