Punjab

ਮਿੰਨੀ ਬੱਸ ਨਹਿਰ ‘ਚ ਡਿੱਗੀ ! ਸਵਾਰੀਆਂ ਨੇ ਚੀਕਾਂ ਮਾਰ ਕੇ ਲੋਕਾਂ ਤੋਂ ਮੰਗੀ ਮਦਦ !

ਬਠਿੰਡਾ : ਬਠਿੰਡਾ ਦੇ ਪਿੰਡ ਗੋਵਿੰਦਪੁਰ ਵਿੱਚ ਸ਼ੁੱਕਰਵਾਰ ਇੱਕ ਮਿੰਨੀ ਬੱਸ ਨਹਿਰ ਵਿੱਚ ਡਿੱਗ ਗਈ ਹੈ, ਬੱਸ ਦੇ ਡਰਾਈਵਰ ਅਤੇ ਕੰਡਕਟਰ ਸਮੇਤ ਇਸ ਵਿੱਚ 8 ਸਵਾਰੀਆਂ ਸਨ। ਜਿੰਨਾਂ ਨੂੰ ਬਹੁਤ ਹੀ ਮੁਸ਼ਕਲ ਦੇ ਨਾਲ ਪਿੰਡ ਦੇ ਲੋਕਾਂ ਨੇ ਕੱਢਿਆ। ਹਾਦਸਾ ਹੋਣ ਦੀ ਜਾਣਕਾਰੀ ਮਿਲ ਦੇ ਹੀ ਨੌਜਵਾਨ ਵੈਲਫੇਅਰ ਸੁਸਾਇਡੀ ਦੇ ਵਰਕਰ ਮੌਕੇ ‘ਤੇ ਪਹੁੰਚੇ, ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਪੁਲਿਸ ਹਾਦਸੇ ਦੀ ਜਾਂਚ ਵਿੱਚ ਜੁਟੀ

ਪੁਲਿਸ ਨੂੰ ਵੀ ਹਾਦਸੇ ਦੀ ਇਤਲਾਹ ਦਿੱਤੀ ਗਈ ਸੀ, ਉਧਰ ਲੋਕਾਂ ਅਤੇ ਸੁਸਾਇਟੀ ਨੇ ਮਿੰਨੀ ਬੱਸ ਵਿੱਚ ਸਵਾਲ ਲੋਕਾਂ ਨੂੰ ਨਹਿਰ ਤੋਂ ਕੱਢ ਕੇ ਹਸਪਤਾਲ ਪਹੁੰਚਾਇਆ ਹੈ । ਸਾਰੀਆਂ ਸਵਾਰੀਆਂ ਸੁਰੱਖਿਅਤ ਹਨ ਅਤੇ ਖਤਰੇ ਤੋਂ ਬਾਹਰ ਹਨ। ਪੁਲਿਸ ਨੇ ਹਾਦਸੇ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗੀ ਬੱਸ

ਮਿੰਨੀ ਬਠਿੰਡਾ ਤੋਂ ਰਾਮਪੁਰਾ ਜਾ ਰਹੀ ਸੀ । ਜਿਸ ਵਿੱਚ ਡਰਾਈਵਰ-ਕੰਡਕਟਰ ਸਮੇਤ 8 ਸਵਾਰੀਆਂ ਸਨ । ਜਿਵੇਂ ਹੀ ਬੱਸ ਪਿੰਡ ਗੋਵਿੰਦਪੁਰਾ ਦੇ ਕੋਲ ਪਹੁੰਚੀ ਬੱਸ ਦਾ ਸਟੇਰਿੰਗ ਅਚਾਨਕ ਫਰੀਜ਼ ਹੋ ਗਿਆ ਅਤੇ ਬੱਸ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਈ ।

ਇੱਕ ਮਹਿਲਾ ਦੀ ਬਾਂਹ ਵੀ ਟੁੱਟੀ

ਰਾਹਗੀਰ ਨੇ ਮਿੰਨੀ ਬੱਸ ਨੂੰ ਨਹਿਰ ਵਿੱਚ ਡਿੱਗ ਦੇ ਹੋਏ ਵੇਖਿਆ ਜਿਵੇਂ ਹੀ ਬੱਸ ਡਿੱਗੀ ਲੋਕਾ ਡਰ ਗਏ । ਪਿੰਡ ਨੇ ਫੌਰਨ ਬਚਾਅ ਕਾਰਜ ਚਲਾਉਂਦੇ ਹੋਏ ਬੱਸ ਸਵਾਰ ਲੋਕਾਂ ਨੂੰ ਨਹਿਰ ਤੋਂ ਬਾਹਰ ਕੱਢਿਆ, ਸਵਾਰੀਆਂ ਵਿੱਚ ਸ਼ਾਮਲ ਇੱਕ ਮਹਿਲਾ ਦੀ ਬਾਂਹ ਟੁੱਟ ਗਈ । ਪਰ ਉਸ ਨੂੰ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ।