Punjab

ਬੱਚੇ ਨਾਲ ਮਾਂ ਦਾ ਮਾੜਾ ਵਤੀਰਾ ! ਬੱਚੇ ਨੂੰ ਦੁੱਧ ਪਿਲਾਉਣ ਦੇ ਲਈ ਮੰਗੇ 20 ਹਜ਼ਾਰ ! ਬੱਚੇ ਦੇ ਸ਼ਰੀਰ ਦਾ ਹੋਇਆ ਬੁਰਾ ਹਾਲ

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਨਸ਼ੇ ਦੀ ਆਦੀ ਮਾਂ ਦੀ ਕਰਤੂਤ ਸਾਹਮਣੇ ਆਈ ਹੈ ਉਸ ਨੇ ਆਪਣੇ ਬੱਚੇ ਨੂੰ ਦੱਧ ਪਿਲਾਉਣ ਦੇ ਪੈਸੇ ਮੰਗੇ ਅਤੇ ਉਸ ਦੀ ਬਿਲਕੁਲ ਵੀ ਕੇਅਰ ਨਹੀਂ ਕੀਤੀ ਜਿਸ ਦੀ ਵਜ੍ਹਾ ਕਰਕੇ 3 ਮਹੀਨੇ ਦੇ ਬੱਚੇ ਨੂੰ ਕੀੜੇ ਪੈ ਗਏ । ਇਸ ਗੱਲ ਦਾ ਪਤਾ ਜਦੋਂ ਸਮਾਜ ਸੇਵਕ ਅਨਮੋਲ ਕਵਾਤਰਾ ਨੂੰ ਚੱਲਿਆ ਤਾਂ ਉਨ੍ਹਾਂ ਨੇ ਬੱਚੇ ਦਾ ਰੈਸਕਿਉ ਕਰਕੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ । ਇਸ ਦੌਰਾਨ ਹਸਪਤਾਲ ਵਿੱਚ ਮਹਿਲਾ ਦੇ ਦਿਉਰ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਭਾਬੀ ਦੁੱਧ ਪਿਲਾਉਣ ਦੇ ਲਈ ਪਿਤਾ ਤੋਂ 20 ਹਜ਼ਾਰ ਮੰਗ ਰਹੀ ਸੀ । ਇਸ ਪੈਸੇ ਦੇ ਨਾਲ ਉਸ ਨੇ ਚਿੱਟਾ ਖਰੀਦਨ ਦੀ ਮੰਗ ਕਰ ਰਹੀ ਸੀ । ਉਹ ਆਪ ਚਿੱਟੇ ਦੀ ਆਦੀ ਹੈ ।

CMC ਵਿੱਚ ਹੋਵੇਗਾ ਇਲਾਜ

ਬੱਚੇ ਦਾ ਡਾਕਟਰ ਇਲਾਜ ਕਰ ਰਹੇ ਹਨ । ਹਾਲਤ ਕਾਫੀ ਨਾਜ਼ੁਕ ਹੋਣ ਦੀ ਵਜ੍ਹਾ ਕਰਕੇ CMC ਹਸਪਤਾਲ ਦਾਖਿਲ ਕਰਵਾਇਆ ਗਿਆ ਹੈ । ਪਰਿਵਾਰ ਦੀ ਹਾਲਤ ਇਹ ਹੈ ਕਿ ਹਸਪਤਾਲ ਵਿੱਚ ਬੱਚੇ ਦੇ ਕੋਲ ਉਸ ਦੇ ਪਿਤਾ ਜਾਂ ਫਿਰ ਚਾਚੇ ਨੂੰ ਬਿਠਾਉਣ ਦੇ ਲਈ ਪੁਲਿਸ ਨੂੰ ਡਿਉਟੀ ਲਗਾਉਣੀ ਪਈ ।

ਪਤੀ-ਪਤਨੀ ਦੋਵੇ ਨਸ਼ੇ ਦੇ ਆਦੀ

ਦਿਉਰ ਨੇ ਖੁਲਾਸਾ ਕੀਤਾ ਕਿ ਜਵਾਹਰ ਨਗਰ ਕੈਂਪ ਅਤੇ ਘੋੜਾਛਾਪ ਕਾਲੋਨੀ ਵਿੱਚ ਚਿੱਟਾ ਮਿਲ ਦਾ ਹੈ । ਪਰ ਪੁਲਿਸ ਵਾਲੇ ਅੱਖਾਂ ਬੰਦ ਕਰਕੇ ਬੈਠੇ ਹਨ । ਜਵਾਹਰ ਨਗਰ ਕੈਂਪ ਵਿੱਚ ਕਾਫੀ ਹੋਟਲ ਹਨ ਜਿਸ ਦੇ ਨਜ਼ਦੀਕ ਕਾਫੀ ਚਿੱਟਾ ਵਿਕ ਦਾ ਹੈ । ਜਾਣਕਾਰੀ ਦੇ ਮੁਤਾਬਿਕ ਮਹਿਲਾ ਜਵਾਹਰ ਨਗਰ ਕੈਂਪ ਵਿੱਚ ਆਪਣੇ ਪਤੀ ਨੀਰਜ ਨਾਲ ਰਹਿੰਦੀ ਹੈ । ਪਤੀ-ਪਤਨੀ ਦੋਵੇ ਹੀ ਚਿੱਟੇ ਵਿੱਚ ਫਸੇ ਹੋਏ ਹਨ । ਡਰੱਗ ਨਾਲ ਪੀੜਤ ਪਰਿਵਾਰ ਦੀ ਇਹ ਹਾਲਤ ਹੋ ਗਈ ਹੈ ਕਿ ਬੱਚਾ ਭੁੱਖ ਨਾਲ ਤੜਪ ਰਿਹਾ ਹੈ । ਪਰ ਉਸ ਦੇ ਰੋਣ ਦੀ ਆਵਾਜ਼ ਨਸ਼ੇੜੀ ਮਾਪਿਆਂ ਨੂੰ ਸੁਣਾਈ ਨਹੀਂ ਦੇ ਰਹੀ ਹੈ । ਬੱਚੇ ਨੂੰ ਪਿਛਲੇ ਕਈ ਦਿਨਾਂ ਤੋਂ ਕੁਝ ਨਹੀਂ ਖਾਣ ਲਈ ਦਿੱਤਾ ਗਿਆ ਹੈ ।

ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਮਹਿਲਾ ਬੱਚੇ ਨੂੰ ਛੱਡ ਕੇ ਚੱਲੀ ਗਈ । ਬੱਚਾ ਕੁ-ਪੋਸ਼ਣ ਦਾ ਸ਼ਿਕਾਰ ਹੋ ਚੁੱਕਾ ਹੈ । ਬੱਚੇ ਦੀ ਡਾਇਟ ਅਤੇ ਦਵਾਈ ਸਹੀ ਤਰੀਕੇ ਨਾਲ ਨਹੀਂ ਮਿਲੀ। ਜਿਸ ਕਾਰਨ ਹੁਣ ਉਹ ਜ਼ਿੰਦਾ ਰਹਿੰਦੇ ਹੋਏ ਨਰਕ ਦੀ ਜ਼ਿੰਦਗੀ ਜੀਉਣ ਨੂੰ ਮਜ਼ਬੂਰ ਹੈ ।

ਦਰਦ ਨਾਲ ਚਿਲਾਉਂਦਾ ਹੈ ਮਾਸੂਮ

ਸਮਾਜ ਸੇਵਕ ਅਨਮੋਲ ਕਵਾਤਰਾ ਨੇ ਦੱਸਿਆ ਕਿ ਬੱਚੇ ਦੇ ਸ਼ਰੀਰ ਵਿੱਚ ਕੀੜੇ ਪੈ ਚੁੱਕੇ ਹਨ । ਉਹ ਦਰਦ ਨਾਲ ਚੀਕਾਂ ਮਾਰਦਾ ਹੈ । ਮਾਸੂਮ ਦਾ ਦਰਦ ਵੇਖਦੇ ਹੀ ਮਨ ਭਰ ਆਏਗਾ। ਪੂਰਾ ਪਰਿਵਾਰ ਚਿੱਟੇ ਦਾ ਆਦੀ ਹੈ । ਇਸ ਪਰਿਵਾਰ ਦੇ ਮੈਂਬਰ ਕਈ ਵਾਰ ਨਸ਼ਾ ਛਡਾਉ ਕੇਂਦਰ ਵਿੱਚ ਜਾ ਚੁੱਕੇ ਹਨ । ਪਰ ਹਾਲਤ ਠੀਕ ਨਹੀਂ ਹੋ ਰਹੀ ਹੈ । ਬੱਚੇ ਦੀ ਜਾਨ ਬਚਾਉਣ ਦੇ ਲਈ ਪੁਲਿਸ ਹਰ ਕੋਸ਼ਿਸ਼ ਕਰ ਰਹੀ ਹੈ । ਮਾਂ ਦਾ ਦੁੱਧ ਸਹੀ ਤਰੀਕੇ ਨਾਲ ਨਾ ਮਿਲਣ ਦੇ ਕਾਰਨ ਹੁਣ ਇਹ ਹਾਲਾਤ ਹੋ ਚੁੱਕੇ ਹਨ ਕਿ ਬੱਚੇ ਦੇ ਸਾਰੇ ਟੈਸਟ ਕਰਵਾਏ ਜਾ ਰਹੇ ਹਨ ਤਾਂਕਿ ਉਸ ਦਾ ਸਹੀ ਤਰੀਕੇ ਨਾਲ ਇਲਾਜ ਹੋ ਸਕੇ। ਬੱਚੇ ਦੇ ਸਿਹਤ ਮੰਦ ਹੋਣ ਤੋਂ ਬਾਅਦ CWC ਦੇ ਜ਼ਰੀਏ ਉਸ ਨੂੰ ਬਾਲ ਆਸ਼ਰਮ ਭੇਜਿਆ ਜਾਵੇਗਾ।