International

ਮਾਪਿਆਂ ਨਾਲ ਪੁੱਤ ਨੇ ਕੀਤਾ ਅਜਿਹਾ ਸਲੂਕ !ਅਦਾਲਤ ਨੇ ਦਿੱਤੀ 36 ਸਾਲ ਦੀ ਸਜ਼ਾ ! ਪੁੱਤ ਦੇ ਬਚਾਅ ‘ਚ ਉਤਰੀਆਂ ਏਜੰਸੀਆਂ

ਬਿਉਰੋ ਰਿਪੋਰਟ : ਇੰਗਲੈਂਡ ਵਿੱਚ ਇੱਕ ਪੁੱਤਰ ਵੱਲੋਂ ਮਾਪਿਆਂ ਦਾ ਬੜੀ ਹੀ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਦੋਵਾਂ ‘ਤੇ ਪੁੱਤ ਨੇ ਘਰ ਵਿੱਚ ਚਾਕੂਆਂ ਨਾਲ ਤਾਂ ਤੱਕ ਵਾਰ ਕੀਤਾ ਜਦੋਂ ਤੱਕ ਉਨ੍ਹਾਂ ਦੇ ਸਾਹ ਨਹੀਂ ਮੁੱਕ ਗਏ । ਫਿਰ ਕਤਲ ਨੂੰ ਅਜਾਮ ਦੇਣ ਤੋਂ ਬਾਅਦ ਉਹ ਘਰ ਦਾ ਸਮਾਨ ਚੋਰੀ ਕਰਕੇ ਪੱਬ ਚੱਲਾ ਗਿਆ ਅਤੇ ਦੇਸ਼ ਤੋਂ ਭੱਜਣ ਦੀ ਪਲਾਨਿੰਗ ਤਿਆਰ ਕੀਤੀ । ਪਰ ਉਹ ਫੜਿਆ ਗਿਆ।

ਲੰਡਨ ਦੇ ਓਲਡਬਨੀ ਦੇ ਵੈਸਟ ਮਿਡਲੈਂਡਰ ਵਿੱਚ 52 ਸਾਲ ਦੀ ਜਸਬੀਰ ਕੌਰ ਅਤੇ ਉਨ੍ਹਾਂ ਦੇ ਪਤੀ 51 ਸਾਲ ਦੇ ਰੁਪਿੰਦਰ ਸਿੰਘ ਬਸਨ ਰਹਿੰਦੇ ਸਨ । ਦੋਵਾਂ ਪਤੀ ਪਤਨੀ ਦੇ ਨਾਲ 25 ਸਾਲ ਪੁੱਤਰ ਅਨਮੋਲ ਚਾਨਾ ਵੀ ਰਹਿੰਦਾ ਸੀ । ਇੱਕ ਦਿਨ ਉਹ ਕਿਸੇ ਚੀਜ਼ ਨੂੰ ਲੈਕੇ ਜ਼ਿਆਦਾ ਗੁੱਸੇ ਵਿੱਚ ਆ ਗਿਆ ਕੀ ਉਸ ਨੇ ਚਾਕੂ ਹੱਥ ਵਿੱਚ ਫੜਿਆ ਅਤੇ ਮਾਪਿਆਂ ‘ਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦਾ ਕਤਲ ਕਰ ਦਿੱਤਾ । ਇਸ ਮਾਮਲੇ ਵਿੱਚ ਪੁੱਤਰ ਅਨਮੋਲ ਚਾਨਾ ਨੂੰ ਅਦਾਲਤ ਨੇ 36 ਸਾਲ ਦੀ ਸਜ਼ਾ ਸੁਣਾਈ ਸੀ । ਪਰ ਹੁਣ ਕਾਤਲ ਪੁੱਤਰ ਅਨਮੋਲ ਚਾਨਾ ਨੂੰ ਛਡਾਉਣ ਦੇ ਲਈ ਕਾਫੀ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ । ਉਸ ਦੀ ਦਿਮਾਗੀ ਹਾਲਤ ਬਾਰੇ ਤਰਕ ਦਿੱਤੇ ਜਾ ਰਹੇ ਹਨ।

ਅਨਮੋਲ ਚਾਨਾ ਦੇ ਪੱਖ ਵਿੱਚ ਦਲੀਲਾਂ

ਅਨਮੋਲ ਚਾਨਾ ਦੇ ਪੱਖ ਵਿੱਚ ਸੈਫਰ ਸੈਂਡਵੈਲ ਪਾਰਟਨਰਸ਼ਿੱਪ ਲੋਕਲ ਪੁਲਿਸ ਅਤੇ ਕਰਾਈਮ ਬੋਰਡ ਨੇ ਮਿਲ ਕੇ ਇੱਕ ਰਿਪੋਰਟ ਤਿਆਰ ਕੀਤੀ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕੀ ਕਿਸੇ ਬੱਚੇ ਵੱਲੋਂ ਅਜਿਹਾ ਅਪਰਾਧ ਘੱਟ ਹੀ ਵੇਖਣ ਨੂੰ ਮਿਲ ਦਾ ਹੈ । ਇਸ ਦੇ ਪਿੱਛੇ ਵੱਡਾ ਕਾਰਨ ਸੀ ਉਸ ਦੇ ਦਿਮਾਗੀ ਤੌਰ ‘ਤੇ ਠੀਕ ਨਾ ਹੋਣਾ । ਰਿਪੋਰਟ ਵਿੱਚ ਕਿਹਾ ਗਿਆ ਹੈ ਕੀ ਮਾਪਿਆਂ ਨੇ ਉਸ ਦੇ ਮਾਨਸਿਕ ਵਤੀਰੇ ਨੂੰ ਸਹੀ ਤਰ੍ਹਾਂ ਨਾਲ ਨਹੀਂ ਸਮਝਿਆ ਜਿਸ ਦੀ ਵਜ੍ਹਾ ਕਰਕੇ ਪੁੱਤਰ ਨੇ ਇਸ ਖਤਰਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਹੈ । ਅਨਮੋਲ ਚਾਨਾ ਨੂੰ ਬਚਾਉਣ ਦੇ ਲਈ ਇਹ ਵੀ ਤਰਕ ਦਿੱਤੇ ਜਾ ਰਹੇ ਹਨ ਕੀ ਉਸ ਦੇ ਪਰਿਵਾਰ ਨੂੰ ਪੁੱਤਰ ਦੀ ਖਰਾਬ ਹੋ ਰਹੀ ਮਾਨਸਿਕ ਸਥਿਤੀ ਦੇ ਬਾਰੇ ਪਤਾ ਚੱਲ ਗਿਆ ਸੀ ।

ਸਮੀਖਿਆ ਰਿਪੋਰਟ ਵਿੱਚ 2002 ਤੋਂ ਲੈ ਕੇ ਫਰਵਰੀ 2020 ਤੱਕ ਦਾ ਜ਼ਿਕਰ ਕੀਤਾ ਗਿਆ ਹੈ ਜਦੋਂ ਉਸ ਨੇ ਮਾਪਿਆਂ ਦਾ ਕਤਲ ਕੀਤਾ ਸੀ। ਜਿਸ ਵਿੱਚ ਕਿਹਾ ਗਿਆ ਹੈ ਕੀ ਅਨਮੋਲ ਚਾਨਾ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਉਹ ਆਪਣੀ ਮਾਂ ਨੂੰ ਧਮਕੀਆਂ ਦਿੰਦਾ ਸੀ । ਉਸ ਵੇਲੇ ਜੇਕਰ ਇਹ ਸਮਝਿਆ ਹੁੰਦਾ ਤਾਂ ਸ਼ਾਇਦ ਚਾਨਾ ਵੱਲੋਂ ਮਾਪਿਆਂ ਖਿਲਾਫ਼ ਇਹ ਕਦਮ ਨਹੀਂ ਚੁਕਿਆ ਜਾਂਦਾ।