Khaas Lekh Punjab

ਪੰਜਾਬ ਦਾ ਉਹ ਰਾਜਾ ਜਿਸ ਨੇ ਸਿੱਖੀ ਲਈ ਤਖ਼ਤ ਕੁਰਬਾਨ ਕੀਤੀ !

ਬਿਉਰੋ ਰਿਪੋਰਟ : 1947 ਅਜ਼ਾਦੀ ਵੇਲੇ ਪੰਜਾਬ ਵਿੱਚ 7 ਰਿਆਸਤਾਂ ਸਨ ਜਿੱਥੇ ਰਾਜੇ, ਮਹਾਰਾਜਿਆਂ ਦਾ ਰਾਜ ਸੀ । ਇਨ੍ਹਾਂ ਵਿੱਚੋ ਕਈ ਰਾਜਿਆਂ ‘ਤੇ ਬ੍ਰਿੂਟਿਸ਼ ਸਮਰਾਜ ਦਾ ਪਿੱਠੂ ਹੋਣ ਦਾ ਵੀ ਦਾਗ਼ ਲੱਗਿਆ । ਪਰ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਅਜਿਹੇ ਮਹਾਰਾਜਾ ਸਨ ਜਿੰਨਾਂ ਨੇ ਕਦੇ ਵੀ ਬ੍ਰਿਟਿਸ਼ ਹਕੂਮਤ ਦੇ ਸਾਹਮਣੇ ਸਿਰ ਨਹੀਂ ਝੁਕਾਇਆ । ਸਿਰਫ਼ ਇਨ੍ਹਾਂ ਹੀ ਨਹੀਂ ਉਨ੍ਹਾਂ ਦੇ ਹਮੇਸ਼ਾਂ ਸਿੱਖਾਂ ਦੀ ਬੋਖੌਫ ਹੋਕੇ ਮਦਦ ਕੀਤੀ । ਸ੍ਰੋਮਣੀ ਕਮੇਟੀ ਦੀ ਹੋਂਦ ਤੋਂ ਲੈਕੇ ਅਕਾਲੀ ਲਹਿਰ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਹੈ । ਹਾਲਾਂਕਿ ਇਸ ਦੇ ਲਈ ਉਨ੍ਹਾ ਨੂੰ ਵੱਡਾ ਖਾਮਿਆਜ਼ਾ ਭੁਗਤਨਾ ਪਿਆ,ਅੰਗਰੇਜ਼ਾ ਨੇ ਉਨ੍ਹਾਂ ਨੂੰ ਗੱਦੀ ਤੋਂ ਲਾ ਦਿੱਤਾ ਅਤੇ ਪਰਿਵਾਰ ਵਿਛੋੜਾ ਵੀ ਦਿੱਤਾ ਪਰ ਡੋਲੇ ਨਹੀਂ ਅਖੀਰਲੇ ਸਮੇਂ ਤੱਕ ਸਿੱਖੀ ‘ਤੇ ਪਹਿਰਾ ਦਿੱਤਾ । ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਦੇ ਇਸ ਜਜ਼ਬੇ ਨੂੰ ਸਿੱਖਾਂ ਨੇ ਕਦੇ ਨਹੀਂ ਭੁਲਾਇਆ,ਜੈਤੋਂ ਦੇ ਮੋਰਚਾ ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ । 9 ਸਤੰਬਰ ਨੂੰ SGPC ਨੇ ਨਾਭਾ ਦਿਵਸ ਦਾ ਸ਼ਤਾਬਦੀ ਸਮਾਗਮ ਬਣਾਇਆ । ਇਸ ਦੌਰਾਨ ਅਸੀਂ ਕੋਸ਼ਿਸ਼ ਕਰਾਂਗੇ ਮਹਾਰਾਜਾ ਰਿਪੁਦਮਨ ਸਿੰਘ ਦੇ ਇਤਿਹਾਸ ਦੇ ਉਨ੍ਹਾਂ ਸਫਿਆ ਨੂੰ ਫਰੋਲਨ ਦੀ ਜੋ ਕੁਰਸੀ ਦੇ ਲਾਲਚ ਤੋਂ ਉੱਚਾ ਉੱਠ ਕੇ ਸੱਚ ਦੇ ਪਹਿਰਾ ਦੇਣ ਦਾ ਸਬਕ ਸਿਖਾਉਂਦੇ ਹਨ ।

ਪਟਿਆਲਾ ਤੋਂ ਤਕਰੀਬਨ 26 ਕਿਲੋਮੀਟਰ ਦੀ ਦੂਰੀ ‘ਤੇ ਹੈ ਨਾਭਾ ਰਿਹਾਸਤ । ਕਹਿੰਦੇ ਹਨ ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਦੇ ਜ਼ਿਕਰ ਤੋਂ ਬਿਨਾਂ ਸਿੱਖ ਰਾਜ ਦੀ ਗੱਲ ਪੂਰੀ ਨਹੀਂ ਹੋ ਸਕਦੀ ਹੈ । ਨਾਭਾ ਰਿਹਾਸਤ ਫੂਲਕੀਆਂ ਮਿਸਲ ਦੀਆਂ ਤਿੰਨ ਰਿਆਸਤਾਂ ਵਿੱਚ ਇੱਕ ਸੀ । ਜਦਕਿ ਪਟਿਆਲਾ ਅਤੇ ਜੀਂਦ ਰਿਆਸਤ ਫੂਲਕੀਆਂ ਮਿਸਲ ਦਾ ਹਿੱਸਾ ਸੀ ।

ਇਤਿਹਾਹਾਸ ਗਵਾ ਹੈ ਕਿ ਨਾਭਾ ਰਿਆਸਤ ਅੰਗਰੇਜ਼ਾਂ ਖਿਲਾਫ ਖੜੇ ਹੋਣ ਦੀ ਵਜ੍ਹਾ ਕਰਕੇ ਬਾਕੀਆਂ ਤੋਂ ਵੱਖ ਸੀ । ਨਾਭਾ ਨੂੰ ਫੂਲਕੀਆਂ ਰਿਆਸਤਾਂ ਦੀ ਰਾਜਧਾਨੀ ਵੀ ਕਿਹਾ ਜਾਂਦਾ ਸੀ । ਪਰ ਬਰਤਾਨਵੀ ਸਰਕਾਰ ਨੇ 1923 ਵਿੱਚ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਲਾ ਦਿੱਤਾ ਸੀ । ਮਹਾਰਾਜਾ ਰਿਪੁਦਮਨ ਸਿੰਘ ਦਾ ਜਨਮ 4 ਮਾਰਚ 1883 ਨੂੰ ਹੋਈਆਂ ਸੀ ਉਨ੍ਹਾਂ ਦੇ ਪਿਤਾ ਮਹਾਰਾਜਾ ਹੀਰਾ ਸਿੰਘ ਸਨ ਅਤੇ ਮਾਤਾ ਦਾ ਨਾਂ ਜਸਮੇਰ ਕੌਰ ਸੀ । ਰਿਪੁਦਮਨ ਸਿੰਘ ਦੇ ਅੰਦਰ ਸਮਾਜ ਦੇ ਲਈ ਕੁਝ ਕਰਨ ਦੀ ਸੋਚ ਉਨ੍ਹਾਂ ਦੇ ਪਿਤਾ ਤੋਂ ਆਈ ਸੀ । ਉਨ੍ਹਾਂ ਦੇ ਪਿਤਾ ਮਹਾਰਾਜਾ ਹੀਰਾ ਸਿੰਘ ਨੇ ਉਸ ਵੇਲੇ ਮੁੰਡਿਆਂ ਅਤੇ ਕੁੜੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਰਵਾਇਤ ਸ਼ੁਰੂ ਕੀਤੀ ਸੀ । ਉਨ੍ਹਾਂ ਨੇ ਪੜ੍ਹਾਈ ਨੂੰ ਅਹਿਮੀਅਤ ਦਿੱਤੀ। ਰਿਆਸਤ ਵਿੱਚ ਸਕੂਲ ਖੋਲੇ,ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਵਜ਼ੀਫੇ ਦੇਣੇ ਸ਼ੁਰੂ ਕੀਤੇ । ਕਿਸੇ ਵੀ ਵਿਦਿਆਰਥੀ ਤੋਂ ਕੋਈ ਵੀ ਫੀਸ ਨਹੀਂ ਲਈ ਜਾਂਦੀ ਸੀ । ਮਹਾਰਾਜਾ ਹੀਰਾ ਸਿੰਘ ਨੇ ਖੇਤੀਬਾੜੀ ਦੀ ਪੜ੍ਹਾਈ ਲਈ ਵੀ ਸਕੂਲ ਖੋਲੇ ਜਿੰਨਾਂ ਨੂੰ ਜ਼ਮੀਨਦਾਰੀ ਸਕੂਲ ਕਿਹਾ ਜਾਂਦਾ ਸੀ । ਸਿਰਫ ਇਨ੍ਹਾਂ ਹੀ ਨਹੀਂ ਕੁੜੀਆਂ ਦੀ ਪੜ੍ਹਾਈ ਦੇ ਲਈ ਉਨ੍ਹਾਂ ਨੇ ਸਕੂਲ ਵਿੱਚ ਔਰਤ ਅਧਿਆਪਕ ਰੱਖੀ ਤਾਂਕੀ ਕੁੜੀਆਂ ਬੇਖੌਫ ਹੋਕ ਪੜ੍ਹ ਲਿਖ ਸਕਣ।

25 ਦਸੰਬਰ 1911 ਨੂੰ ਮਹਾਰਾਜਾ ਹਰੀ ਸਿੰਘ ਦਾ ਦੇਹਾਂਤ ਹੋ ਗਿਆ ਪਿਤਾ ਦੀ ਮੌਤ ਤੋਂ ਬਾਅਦ ਮਹਾਰਾਜਾ ਰਿਪੁਦਮਨ ਸਿੰਘ ਨੇ 28 ਸਾਲ ਦੀ ਉਮਰ ਵਿੱਚ 24 ਜਨਵਰੀ 1912 ਨੂੰ ਰਾਜ ਗੱਦੀ ਉੱਤੇ ਬੈਠੇ ਸਨ । ਰਿਪੁਦਮਨ ਸਿੰਘ ਨੇ ਆਪਣੀ ਤਾਜਪੋਸ਼ੀ ਲ਼ਈ ਅੰਗਰੇਜ਼ ਸਰਕਾਰ ਦੇ ਅਧਿਕਾਰੀਆਂ ਨੂੰ ਨਹੀਂ ਚੁਣਿਆ ਬਲਿਕ ਸਿੱਖ ਰਹਿਤ ਮਰਿਆਦਾ ਮੁਤਾਬਿਕ ਰਾਜ ਸੰਭਾਲਿਆ । ਰਿਪੁਦਮਨ ਸਿੰਘ ਦਾ ਅੰਗਰੇਜ਼ਾ ਨੂੰ ਇਹ ਪਹਿਲਾਂ ਸੁਨੇਹਾ ਸੀ ਕਿ ਉਹ ਬ੍ਰਿਟਿਸ਼ ਹਕੂਮਤ ਮੁਤਾਬਿਕ ਨਹੀਂ ਚੱਲਣਗੇ । ਨਾਭੇ ਦੇ ਨਵੇਂ ਮਹਾਰਾਜ ਅਜ਼ਾਦ ਸੋਚ ਆਤਮ ਨਿਭਰ ਅਤੇ ਸਮਾਜਿਕ ਬਰਾਬਰਤਾ ਦੇ ਹਾਮੀ ਸਨ ਬਿਲਕੁਲ ਆਪਣੇ ਪਿਤਾ ਵਾਂਗ।

ਦੱਸਿਆ ਜਾਂਦਾ ਹੈ 1906 ਤੋਂ 1908 ਤੱਕ ਉਨ੍ਹਾਂ ਨੇ ਭਾਰਤ ਦੇ ਗਵਰਨਰ ਜਨਰਲ ਦੀ ਕੌਂਸਲ ਦੇ ਐਡੀਸ਼ਨਲ ਮੈਂਬਰ ਸਮੇਂ ਅਜ਼ਾਦੀ ਦੀ ਲੜਾਈ ਦੇ ਮੰਨੇ-ਪਰਮੰਨੇ ਅਜ਼ਾਦੀ ਗੁਲਾਟੀਏ ਮਦਨ ਮੋਹਨ ਮਾਲਵੀਆ ਅਤੇ ਕ੍ਰਿਸਨ ਗੋਪਾਲ ਗੋਖਲੇ ਵਰਗੇ ਆਗੂਆਂ ਨਾਲ ਮਿਲਕੇ ਭਾਰਤੀ ਪ੍ਰੈਸ ਬਿੱਲ ਦਾ ਵਿਰੋਧ ਕੀਤਾ । ਸਿਰਫ਼ ਇਨ੍ਹਾਂ ਹੀ ਨਹੀਂ ਮਹਾਰਾਜਾ ਰਿਪੁਦਮਨ ਸਿੰਘ ਨੇ ਅਕਾਲੀਆਂ ਵੱਲੋਂ ਚਲਾਈ ਜਾ ਰਹੀ ਗੁਰਦੁਆਰਾ ਸੁਧਾਰ ਲਹਿਰ ਦੀ ਹਮਾਇਤ ਕੀਤੀ। ਉਨ੍ਹਾਂ ਨੇ ਗੁਰੂ ਕਾ ਬਾਗ ਮੋਰਚੇ ਦੀ ਹਮਾਇਤ ਕੀਤੀ ਅਤੇ ਅੰਗਰੇਜ਼ ਸਰਕਾਰ ਦੀਆਂ ਨੀਤੀਆਂ ਅਤੇ ਨਨਕਾਣਾ ਸਾਹਿਬ ਸਾਕੇ ਖਿਲਾਫ ਗੁੱਸਾ ਵਿਖਾਉਂਦੇ ਹੋਏ ਕਾਲੀ ਪੱਘ ਬੰਨਣੀ ਸ਼ੁਰੂ ਕਰ ਦਿੱਤੀ ਸੀ ।

1922 ਵਿੱਚ ਜਦੋਂ ਬ੍ਰਿਟਿਸ਼ ਸਰਕਾਰ ਨੇ 1700 ਅਕਾਲੀਆਂ ਨੂੰ ਗ੍ਰਿਫਤਾਰ ਕੀਤਾ । ਮਹਾਰਾਜਾ ਰਿਪੁਦਮਨ ਸਿੰਘ ਨੂੰ ਵੀ ਅੰਗਰੇਜ਼ੀ ਹਕੂਮਤ ਨੇ ਅਕਾਲੀਆਂ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ । ਅੰਗਰੇਜ਼ਾਂ ਨੂੰ ਮਹਾਰਾਜਾ ਰਿਪੁਦਮਨ ਸਿੰਘ ਖਿਲਾਫ ਕਾਰਵਾਈ ਦਾ ਮੌਕਾ ਮਿਲ ਗਿਆ ਅਤੇ ਉਨ੍ਹਾਂ ਦੇ ਖਿਲਾਫ 6 ਮੁੱਕਦਮੇ ਦਰਜ ਕਰ ਲਏ ਗਏ । ਇਲਹਾਬਾਦ ਹਾਈਕੋਟ ਵਿੱਚ ਮਹਾਰਾਜਾ ਰਿਪੁਦਮਨ ਸਿਘ ਖਿਲਾਫ ਤਿੰਨ ਇਲਜ਼ਾਮ ਲਗਾਏ ਗਏ । ਉਨ੍ਹਾਂ ਨੇ ਨਾਭਾ ਰਿਆਸਤ ਦੀ ਭਲਾਈ ਦੇ ਲਈ ਕੋਈ ਕੰਮ ਨਹੀਂ ਕੀਤਾ । ਉਨ੍ਹਾਂ ਨੇ ਰਿਆਸਤ ਦੇ ਲੋਕਾਂ ਦੀਆਂ ਦੁੱਖ ਤਕਲੀਫਾ ਨਹੀਂ ਸੁਣੀਆਂ। ਉਹ ਬ੍ਰਿਟਿਸ਼ ਹਕੂਮਤ ਦੇ ਪ੍ਰਤੀ ਵਫਾਦਾਰ ਨਹੀਂ ਸਨ । ਇਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ 9 ਜੁਲਾਈ 1923 ਨੂੰ ਮਹਾਰਾਜਾ ਰਿਪੁਦਮਨ ਸਿੰਘ ਨੂੰ ਜ਼ਬਰਦਸਤੀ ਹਟਾ ਦਿੱਤਾ ਅਤੇ ਦੇਹਰਾਦੂਨ ਭੇਜ ਦਿੱਤਾ ਅਤੇ ਆਪਣੇ ਵਫਦਾਰ ਅੰਗਰੇਜ਼ ਅਫਸਰ ਜਾਨਸਟਨ ਦੇ ਹਵਾਲੇ ਨਾਭਾ ਰਿਆਸਤ ਕਰ ਦਿੱਤੀ ਗਈ। ਮਾਹਾਰਾਜਾ ਰਿਪੁਦਮਨ ਦੇ ਸਕੱਤਰ ਨੂੰ ਰਿਆਸਤ ਦਾ ਪ੍ਰਬੰਧਕ ਲਗਾ ਦਿੱਤਾ ਗਿਆ ।

ਰਿਪੁਦਮਨ ਸਿੰਘ ਲਈ ਲੱਗਿਆ ਜੈਤੋਂ ਦਾ ਮੋਰਚਾ

ਮਹਾਰਾਜਾ ਰਿਪੁਦਮਨ ਸਿੰਘ ਨੂੰ ਜਿਸ ਤਰ੍ਹਾਂ ਗੱਦੀ ਤੋਂ ਲਾਇਆ ਗਿਆ ਉਸ ਨੂੰ ਲੈਕੇ ਅਕਾਲੀ ਦਲ ਵਿੱਚ ਕਾਫੀ ਗੁੱਸਾ ਸੀ । ਸ਼੍ਰੋਮਣੀ ਕਮੇਟੀ ਨੇ ਅਗਸਤ 1923 ਵਿੱਚ ਇਜਲਾਸ ਬੁਲਾਇਆ ਅਤੇ ਸਾਂਤੀ ਨਾਲ ਇਸ ਦਾ ਬਦਲਾ ਲੈਣ ਬਾਰੇ ਮਤਾ ਪਾਸ ਕੀਤਾ ।
12 ਸਤੰਬਰ 1923 ਵਿੱਚ ਸ਼੍ਰੋਮਣੀ ਕਮੇਟੀ ਨੇ ਫੈਸਲਾ ਲਿਆ ਕਿ 9 ਸਤੰਬਰ ਨੂੰ ਨਾਭਾ ਦਿਵਸ ਮਨਾਇਆ ਜਾਵੇਗਾ । ਫਿਰ ਮਰਾਰਾਜਾ ਰਿਪੁਦਮਨ ਸਿੰਘ ਦੀ ਗ੍ਰਿਫਤਾਰੀ ਖਿਲਾਫ ਜੈਤੋਂ ਦੇ ਮੋਰਚੇ ਦੀ ਸ਼ੁਰੂਆਤ ਹੋਈ,ਬ੍ਰਿਟਿਸ਼ ਹਕੂਮਤ ਦਾ ਇਸ ਦੇ ਖਿਲਾਫ ਸਖਤ ਰੱਵਈਆਂ ਸਾਹਮਣੇ ਆਇਆ । 9 ਫਰਵਰੀ 1924 ਨੂੰ 500 ਅਕਾਲੀਆਂ ਦਾ ਇੱਕ ਜੱਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੈਤੋਂ ਲਈ ਰਵਾਨਾ ਹੋਇਆ।

ਨਾਭਾ ਦੇ ਪ੍ਰਬੰਧਕ ਵਿਲਸਨ ਜਾਨਸਟਨ ਨੇ ਗੁਰਦੁਆਰਾ ਗੰਗਸਰ ਜੈਤੋਂ ਵੱਲ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ । ਜਦੋਂ ਅਕਾਲੀ ਪਹੁੰਚਣੇ ਸ਼ੁਰੂ ਹੋ ਤਾਂ ਬ੍ਰਿਟਿਸ਼ ਫੌਜ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਰ ਦਿੱਤੀਆਂ । ਇਸ ਦੌਰਾਨ 21 ਅਕਾਲੀ ਸ਼ਹੀਦ ਹੋ ਗਏ ਅਤੇ 33 ਬੁਰੀ ਤਰ੍ਹਾਂ ਨਾਲ ਜਖ਼ਮੀ ਹੋਏ । ਹਾਲਾਂਕਿ SGPC ਦਾ ਦਾਅਵਾ ਸੀ ਜੈਤੋਂ ਮੋਰਚੇ ਦੌਰਾਨ 70 ਤੋਂ 150 ਅਕਾਲੀ ਸ਼ਹੀਦ ਹੋਏ ਸਨ ।

ਮਹਾਰਾਜਾ ਰਿਪੁਦਮਨ ਸਿੰਘ ਨੂੰ ਪਰਿਵਾਰ ਤੋਂ ਦੂਰ ਕਰ ਦਿੱਤਾ ਗਿਆ

ਮਹਾਰਾਜਾ ਰਿਪੁਦਮਨ ਸਿੰਘ ਨੂੰ ਅੰਗਰੇਜ਼ਾਂ ਨੇ ਨਾ ਸਿਰਫ ਗੱਦੀ ਤੋਂ ਉਤਾਰਿਆਂ ਬਲਕਿ ਪਰਿਵਾਰ ਨੂੰ ਵੀ ਦੂਰ ਕਰ ਦਿੱਤਾ ।ਗੱਦੀ ਦੇ ਵਾਰਸ ਪ੍ਰਤਾਪ ਸਿੰਘ ਜਿਸ ਦੀ ਉਮਰ 8 ਸਾਲ ਸੀ ਅੰਗਰੇਜ਼ ਹਕੂਮਤ ਨੇ ਉਸ ਨੂੰ ਬਰਤਾਨੀਆ ਭੇਜ ਦਿੱਤੀ । ਸਿਰਫ ਇਨ੍ਹਾਂ ਹੀ ਨਹੀਂ ਪ੍ਰਤਾਪ ਸਿੰਘ ਦੇ ਭੈਣ-ਭਰਾਵਾਂ ਨੂੰ ਵੀ ਸਿੱਖੀ ਤੋਂ ਦੂਰ ਕਰ ਦਿੱਤਾ ਗਿਆ । ਉਨ੍ਹਾਂ ਨੂੰ ਪੱਛਮੀ ਰੰਗਤ ਵਿੱਚ ਢਾਲ ਦਿੱਤਾ ਗਿਆ । ਇਹ ਹੀ ਹਰਕਤ ਅੰਗਰੇਜ਼ਾ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਲੀਪ ਸਿੰਘ ਨਾਲ ਕੀਤੀ ਸੀ । ਪੁੱਤਰ ਨੂੰ ਮਹਾਰਾਣੀ ਜਿੰਦਾ ਤੋਂ ਦੂਰ ਕਰ ਦਿੱਤਾ ਗਿਆ ਸੀ ।

ਮਹਾਰਾਜਾ ਰਿਪੁਦਮਨ ਸਿੰਘ ਦੇ ਮਹਿਲ ਨਾਭਾ ਵਿੱਚ ਇਸ ਵੇਲੇ ਪ੍ਰੀਤੀ ਸਿੰਘ ਮਹਾਰਾਜਾ ਪ੍ਰਤਾਪ ਸਿੰਘ ਦੇ ਪੜ ਪੋਤੇ ਦੀ ਪਤਨੀ ਹੈ ਉਹ ਆਪਣੇ ਪੁੱਤਰ ਅਭੀਊਦੈ ਸਿੰਘ ਰਹਿੰਦੀ ਹੈ । ਪ੍ਰੀਤੀ ਸਿੰਘ ਮੁਤਾਬਕ ਅੰਗਰੇਜ਼ ਜਦੋਂ ਪ੍ਰਤਾਪ ਸਿੰਘ ਨੂੰ ਨਾਲ ਲੈ ਗਏ ਤਾਂ ਅਗਲੀ ਤਿੰਨ ਪੀੜੀਆਂ ਸਿੱਖੀ ਸਰੂਪ ਵਿੱਚ ਨਹੀਂ ਆ ਸਕੀਆਂ। ਪਰ ਹੁਣ ਉਨ੍ਹਾਂ ਦਾ ਪੁੱਤਰ ਅਭੀਊਦੈ ਕੇਸਾਧਾਰੀ ਹੈ ਅਤੇ ਉਸ ਵਿੱਚ ਆਪਣੀ ਵਿਰਾਸਤ ਵੱਲ ਪਿਆਰ ਵੀ ਹੈ ।

ਪ੍ਰੀਤੀ ਸਿੰਘ ਮੁਤਾਬਕਿ ਸਾਨੂੰ ਆਪਣੇ ਇਤਿਹਾਸ ‘ਤੇ ਮਾਣ ਹੈ ਅਤੇ ਹੈਰਾਨੀ ਹੁੰਦੀ ਹੈ ਕਿ ਪੈਸੇ ਦਾ ਮੋਹ ਤਿਆਗ ਕੇ ਕਿਸ ਤਰ੍ਹਾਂ ਨਾਲ ਮਹਾਰਾਜਾ ਰਿਪੁਦਮਨ ਸਿੰਘ ਨੇ ਸਿੱਖ ਕੌਮ ਦਾ ਔਖੇ ਵੇਲੇ ਸਾਥ ਦਿੱਤਾ । ਲੋਕ ਹੁਣ ਵੀ ਪ੍ਰੀਤੀ ਸਿੰਘ ਨੂੰ ਰਾਣੀ ਪ੍ਰੀਤੀ ਸਿੰਘ ਕਹਿਕੇ ਬੁਲਾਉਂਦੇ ਹਨ ਹਾਲਾਂਕਿ ਉਹ ਇਸ ਨੂੰ ਸਵੀਕਾਰ ਨਹੀਂ ਕਰਦੀ ਹੈ । ਪ੍ਰੀਤੀ ਨੇ ਵਕਾਲਤ ਦੀ ਪੜਾਈ ਕੀਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਮਹਾਰਾਜਾ ਰਿਪੁਦਮਨ ਸਿੰਘ ਦੀ ਸੋਚ ‘ਤੇ ਪਹਿਰਾ ਦੇਇਏ ਅਤੇ ਉਨ੍ਹਾਂ ਦੇ ਕੰਮਾਂ ਨੂੰ ਅੱਗੇ ਵਧਾਈਏ।