Punjab

‘ਅਦਾਲਤਾਂ ਦੇ ਸਹਾਰੇ ਸਰਕਾਰ ਦੀ ਅੰਦੋਲਨ ਨੂੰ ਡੀਰੇਲ ਕਰਨ ਦੀ ਕੋਸ਼ਿਸ਼’ ! ਮਾਨ ਨਾ ਭੁੱਲਣ ਕੁਰਸੀ ‘ਤੇ ਕਿੰਨੇ ਬਿਠਾਇਆ’

Kisan mazdoor sangarh commitee protest

ਬਿਊਰੋ ਰਿਪੋਰਟ : ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦਿੱਲੀ ਮੋਰਚੇ ਦੀਆਂ ਅਧੂਰੀਆਂ ਮੰਗਾਂ ਪੂਰੀਆਂ ਕਰਵਾਉਣ ਅਤੇ ਪੰਜਾਬ ਸਰਕਾਰ ਕੋਲੋਂ ਲੋਕ ਹਿੱਤਕਾਰੀ ਮੰਗਾਂ ਮਨਵਾਉਣ ਵਿੱਢਿਆ ਸੰਘਰਸ਼ ਕੜਕਦੀ ਸਰਦੀ ਵਿੱਚ 24ਵੇਂ ਦਿਨ ਵੀ ਜਾਰੀ ਰਿਹਾ | ਅੰਮ੍ਰਿਤਸਰ ਤੋਂ ਮੀਡੀਆ ਨਾਲ ਗੱਲ ਕਰਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਸਰਕਾਰ ਅੰਦੋਲਨ ਨੂੰ ਡੀਰੇਲ ਕਰਨ ਦੇ ਭਰਸਕ ਜਤਨ ਕਰ ਰਹੀ ਹੈ ਜਿਸ ਤਹਿਤ ਸ਼ੁਰੂ ਤੋਂ ਮੋਰਚੇ ਖਿਲਾਫ ਦੁਸ਼ਪ੍ਰਚਾਰ ਅਤੇ ਗੁੰਮਰਾਹਕੁਨ ਬਿਆਨਬਾਜ਼ੀ ਕੀਤੀ ਜਾ ਰਹੀ ਹੈ । ਪਰ ਅਸੀਂ ਕਿਸੇ ਵੀ ਤਰੀਕੇ ਨਾਲ ਸਰਕਾਰ ਦੀਆਂ ਚਾਲਾਂ ਵਿਚ ਖੇਡਣ ਵਾਲੇ ਨਹੀਂ ਅਸੀਂ ਅੱਜ ਵੀ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਜਾਰੀ ਰੱਖੇ ਹਨ ਅਤੇ ਇਸੇ ਤਰਾਂ ਜਾਰੀ ਰਹਿਣਗੇ |

ਪੰਧੇਰ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਕਿ ਪੰਜਾਬੀਆਂ ਨੂੰ ਫ਼ਸਲਾਂ ਦੇ ਲਾਹੇਵੰਦ ਭਾਅ ਦਿਤੇ ਜਾਣ ,ਨਸ਼ੇ ਤੇ ਪੂਰਨ ਰੂਪ ਵਿਚ ਕੰਟਰੋਲ ਕਰੇ ,ਮਜਦੂਰ ਨੂੰ 365 ਦਿਨ ਰੁਜਗਾਰ ਦੇਵੇ,ਮਨਰੇਗਾ ਦੇ ਬਕਾਏ ਜਾਰੀ ਕਰੇ,ਕਿਸਾਨਾਂ ਤੇ ਮਜਦੂਰਾਂ ਦਾ ਕਰਜ਼ ਖਤਮ ਕਰੇ, ਕੇਰਲ ਸਰਕਾਰ ਵਾਂਗ ਫ਼ਸਲਾਂ ਤੇ ਐੱਮ ਐੱਸ ਪੀ ਦਾ ਗਰੰਟੀ ਕਨੂੰਨ ਬਾਰੇ ਪ੍ਰਬੰਧ ਕਰੇ ,ਰੁਜ਼ਗਾਰ ਪੈਦਾ ਕਰੇ, ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਿਤ ਕਰ ਰਹੀਆਂ ਫੈਕਟਰੀਆਂ ਤੇ ਮਿਸਾਲੀ ਕਾਰਵਾਈ ਕਰੇ ਨਾ ਕਿ ਧਰਨਾਕਾਰੀ ਕਿਸਾਨਾਂ ਮਜਦੂਰਾਂ ਨੂੰ ਚੱਕ ਕੇ ਜੇਲ੍ਹਾਂ ਵਿਚ ਸੁੱਟਿਆ ਜਾਵੇ,ਬਿਜਲੀ ਵੰਡ ਲਾਈਸੇਂਸ ਨਿਜ਼ਾਮ ਦੇ ਨੋਟੀਫਿਕੇਸ਼ਨ ਵਿਰੁੱਧ ਅਸੈਂਬਲੀ ਵਿਚ ਮਤਾ ਪਾਸ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਅਦਾਲਤਾਂ ਦੀ ਆੜ ਹੇਠ ਲੈ ਕੇ ਸਰਕਾਰ ਵਿਚ ਬੈਠੇ ਸਿਆਸੀ ਲੀਡਰ ਕਾਰਪੋਰੇਟ ਦੀ ਪੁਸਤਪਨਾਹੀ ਵਾਲੇ ਫੈਸਲੇ ਧੱਕੇ ਨਾਲ ਲਾਗੂ ਕਰਵਾ ਰਹੇ ਹਨ ਜਿਸ ਦੇ ਖਿਲਾਫ ਪੂਰੇ ਪੰਜਾਬ ਨੂੰ ਉੱਠ ਕੇ ਸੰਘਰਸ਼ ਕਰਨਾ ਚਾਹੀਦਾ |

ਜਿਲ੍ਹਾ ਪ੍ਰਧਾਨ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ,ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਅਤੇ ਕੰਵਰਦਲੀਪ ਸੈਦੋਲੇਹਲ ਕਿਹਾ ਕਿ ਪਹਿਲਾਂ ਸੁਪਰੀਮ ਕੋਰਟ ਦੀ ਰੂਲਿੰਗ ਦੇ ਬਹਾਨੇ ਜੁਮਲਾ ਮੁਸਤਰਕਾ ਜਮੀਨਾਂ ਖੋਹਣ ਦੀ ਕੋਸ਼ਿਸ਼, ਫਿਰ ਹਾਈਕੋਰਟ ਦੀ ਆੜ ਹੇਠ ਲਤੀਫਪੁਰ ਪਿੰਡ ਉਜਾੜਨਾ ਅਤੇ ਹੁਣ ਅਦਾਲਤ ਦਾ ਆਸਰਾ ਲੈ ਕੇ ਜੀਰਾ ਸ਼ਰਾਬ ਫੈਕਟਰੀ ਦੇ ਹੱਕ ਵਿਚ ਭੁਗਤ ਕੇ 50 ਪਿੰਡਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਦੇ ਹੋਏ ਪੁਲਸੀਆ ਕਾਰਵਾਈ ਕਰਨਾ ਸਾਫ ਕਰਦਾ ਹੈ ਕਿ ਸਰਕਾਰ ਅਸਿਧੇ ਰੂਪ ਚ ਲੋਕ ਹਿੱਤਾਂ ਦੇ ਖਿਲਾਫ ਭੁਗਤ ਰਹੀ ਹੈ |

ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਰਕਾਰ ਵਿੱਚ ਬਿਠਾਉਣ ਵਾਲੇ ਵੋਟਰ ਹਨ ਜਿੰਨਾ ਖਿਲਾਫ ਉਹ ਵਾਰ ਵਾਰ ਭੁਗਤ ਰਹੇ ਹਨ | ਉਨ੍ਹਾਂ ਕਿਹਾ ਕਿ ਲੋਕ ਸਰਕਾਰ ਦੀ ਕਹਿਣੀ ਤੇ ਕਰਨੀ ਵਿਚਲਾ ਫਰਕ ਲੋਕ ਸਮਝ ਚੁੱਕੇ ਹਨ ਅਤੇ ਪੂਰਾ ਪੰਜਾਬ ਅੱਜ ਅੰਦੋਲਤ ਹੈ | ਉਨ੍ਹਾਂ ਕਿਹਾ ਕਿ ਆਮ ਜਨਤਾ ਵੱਲੋਂ ਅੰਦੋਲਨ ਪ੍ਰਤੀ ਵੱਡੇ ਪੱਧਰ ਤੇ ਹਾਂ ਪੱਖੀ ਹੁੰਗਾਰਾ ਮਿਲ ਰਿਹਾ ਹੈ ਅਤੇ ਅਗਰ ਸਰਕਾਰ ਫੜੇ ਗਏ ਅੰਦੋਲਨਕਾਰੀ ਕਿਸਾਨ ਮਜਦੂਰ ਨਹੀਂ ਛੱਡਦੀ ਤਾਂ ਜਲਦ ਹੀ ਸੂਬਾ ਕਮੇਟੀ ਮੀਟਿੰਗ ਸੱਦ ਕੇ ਵੱਡਾ ਫੈਸਲਾ ਲਵੇਗੀ |