India Punjab

‘ਕੇਜਰੀਵਾਲ ਨੇ ‘ਸ਼ਹੀਦ ਭਗਤ ਸਿੰਘ’ ਦਾ ਕੀਤਾ ਅਪਮਾਨ,ਮੰਗਣ ਮੁਆਫੀ’ !

khaira demand kejriwal apology comparing bhagat singh

ਚੰਡੀਗੜ੍ਹ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi chief minister arvid kejriwal) ਵੱਲੋਂ ਸ਼ਹੀਦ ਭਗਤ ਸਿੰਘ ‘ਤੇ ਦਿੱਤੇ ਬਿਆਨ ਨੂੰ ਲੈਕੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ (Sukhpal khaira) ਨੇ ਸਵਾਲ ਚੁੱਕੇ ਹਨ। ਖਹਿਰਾ ਨੇ ਇਲਜ਼ਾਮ ਲਗਾਇਆ ਹੈ ਕਿ ਆਪ ਸੁਪਰੀਮੋ ਨੇ ਭ੍ਰਿਸ਼ਟਾਚਾਰ ਵਿੱਚ ਘਿਰੇ ਮੰਤਰੀ ਮਨੀਸ਼ ਸਿਸੋਦੀਆ(Manish sisodia) ਅਤੇ ਸਤੇਂਦਰ ਜੈਨ (satyender jain) ਦੀ ਤੁਲਨਾ ਭਗਤ ਸਿੰਘ ਨਾਲ ਕੀਤੀ ਹੈ । ਕਾਂਗਰਸੀ ਵਿਧਾਇਕ ਖਹਿਰਾ ਨੇ ਮੰਗ ਕੀਤੀ ਹੈ ਕਿ ਕੇਜਰੀਵਾਲ ਜਨਤਕ ਤੌਰ ‘ਤੇ ਲੋਕਾਂ ਤੋਂ ਮੁਆਫੀ ਮੰਗਣ, ਜਿਸ ਤਰ੍ਹਾਂ ਉਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਤੋਂ ਮੰਗੀ ਸੀ ।

ਖਹਿਰਾ ਨੇ ਟਵੀਟ ਕਰਕੇ ਜਤਾਈ ਨਰਾਜ਼ਗੀ

ਖਹਿਰਾ ਨੇ ਟਵੀਟ ਕਰਦੇ ਹੋਏ ਲਿਖਿਆ ‘ਦੋਸਤੋ, ਅੱਜ ਅਰਵਿੰਦ ਕੇਜਰੀਵਾਲ ਨੇ ਰਾਜਨੀਤਕ ਲਾਹੇ ਲਈ ਆਪਣੇ ਹੱਥਠੋਕਿਆਂ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਵਰਗੇ ਭ੍ਰਿਸ਼ਟ ਲੀਡਰਾਂ ਦੀ ਤੁਲਨਾ ਸ਼ਹੀਦ ਭਗਤ ਸਿੰਘ ਜੀ ਨਾਲ ਕਰਕੇ ਦੇਸ਼ ਦੇ ਸਮੂਹ ਸ਼ਹੀਦਾਂ ਦਾ ਅਪਮਾਨ ਕੀਤਾ ਹੈ। ਜਿਹਨਾਂ ਦੀ ਚੀਚੀ ਨੂੰ ਵੀ ਕਦੇ ਖੂਨ ਨਹੀਂ ਲੱਗਿਆ ਉਹਨਾਂ ਦੀ ਬਰਾਬਰਤਾ ਉਸ ਮਹਾਨ ਯੋਧੇ ਨਾਲ ਕੀਤੀ ਜਿਸਨੇ ਕਿ ਆਪਣੇ ਦੇਸ਼ ਲਈ ਜਾਨ ਵਾਰ ਦਿੱਤੀ ਸੀ। ਇਸ ਘਟੀਆ ਬਿਆਨ ਲਈ ਅਸੀਂ ਉਨ੍ਹਾਂ ਕੋਲ਼ੋਂ ਬਿਨਾਂ ਸ਼ਰਤ ਜਨਤਕ ਮੁਆਫ਼ੀ ਦੀ ਮੰਗ ਕਰਦੇ ਹਾਂ। ਇਸੇ ਲਈ ਮੈਂ ਪਹਿਲੇ ਦਿਨ ਤੋਂ ਇਹਨਾਂ ਨੂੰ “ਫਰਜੀ ਇਨਕਲਾਬੀ” ਕਹਿੰਦਾ ਹਾਂ – ਖਹਿਰਾ

‘ਸਿਸੋਦੀਆ ਅਤੇ ਜੈਨ ਖਿਲਾਫ਼ ਸਬੂਤ’

ਸੁਖਪਾਲ ਖਹਿਰਾ ਨੇ ਇਲਜ਼ਾਮ ਲਗਾਇਆ ਕਿ ਸਿਸੋਦੀਆ ਅਤੇ ਸਤੇਂਦਰ ਜੈਨ ਖਿਲਾਫ਼ ਪੂਰੇ ਦਸਤਾਵੇਜ਼ੀ ਸਬੂਤ ਸਾਹਮਣੇ ਆ ਚੁੱਕੇ ਹਨ। ਅਜਿਹੇ ਵਿੱਚ ਜਦੋਂ ਉਨ੍ਹਾਂ ਖਿਲਾਫ਼ ਕੇਸ ਦਰਜ ਹੁੰਦਾ ਤਾਂ ਜਾਂਚ ਨੂੰ ਬਦਲਾਖੌਰੀ ਦਾ ਨਾਂ ਕਿਉਂ ਦਿੱਤਾ ਜਾ ਜਾਂਦਾ ਹੈ। ਕੇਜਰੀਵਾਲ ਨੇ ਇਹ ਬਿਆਨ ਉਸ ਵੇਲੇ ਦਿੱਤਾ ਜਦੋਂ ਮਨੀਸ਼ ਸਿਸੋਦੀਆ ਨੂੰ CBI ਵੱਲੋਂ ਪੁੱਛ-ਗਿੱਛ ਲਈ ਮੁੜ ਤੋਂ ਬੁਲਾਇਆ ਗਿਆ ਹੈ। ਸਿਸੋਦੀਆ 17 ਅਕਤੂਬਰ ਨੂੰ ਸੀਬੀਆਈ ਦੇ ਸਾਹਮਣੇ ਪੇਸ਼ ਹੋਣਗੇ । ਡਿਪਟੀ ਸੀਐਮ ਨੇ ਟਵੀਟ ਕੀਤਾ ਕਿ ਉਹ ਜਾਣਗੇ ਅਤੇ ਜਾਂਚ ਏਜੰਸੀ ਨੂੰ ਪੂਰਾ ਸਹਿਯੋਗ ਦੇਣਗੇ। ਮਨੀਸ਼ ਸਿਸੋਦੀਆ ਨੇ ਕਿਹਾ, ‘ਮੇਰੇ ਘਰ ‘ਤੇ 14 ਘੰਟੇ ਤੱਕ ਸੀਬੀਆਈ ਦੀ ਛਾਪੇਮਾਰੀ ਹੋਈ। ਕੁਝ ਨਹੀਂ ਨਿਕਲਿਆ। ਮੇਰੇ ਬੈਂਕ ਲਾਕਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚ ਵੀ ਕੁਝ ਨਹੀਂ ਨਿਕਲਿਆ।ਇਸ ਮਾਮਲੇ ਵਿੱਚ ਪਹਿਲਾਂ ਹੀ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਕੁਝ ਦਿਨ ਪਹਿਲਾਂ ਮਨੀਸ਼ ਸਿਸੋਦੀਆ ਸਮੇਤ 15 ਲੋਕਾਂ ‘ਤੇ ਛਾਪੇਮਾਰੀ ਕਰਕੇ ਇਸ ਮਾਮਲੇ ‘ਚ ਮਾਮਲਾ ਦਰਜ ਕੀਤਾ ਸੀ।

ਮਹੱਤਵਪੂਰਨ ਗੱਲ ਇਹ ਹੈ ਕਿ ਇਹ ਮਨੀ ਲਾਂਡਰਿੰਗ ਕੇਸ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੁਆਰਾ ਦਰਜ ਕੀਤੀ ਗਈ ਐਫਆਈਆਰ ਨਾਲ ਸਬੰਧਤ ਹੈ, ਜਿਸ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਹੋਰਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਦਿੱਲੀ ਆਬਕਾਰੀ ਨੀਤੀ 2021-22 ਨੂੰ ਲਾਗੂ ਕਰਨ ਵਿੱਚ ਕਥਿਤ ਬੇਨਿਯਮੀਆਂ ਦੀ ਸੀਬੀਆਈ ਜਾਂਚ ਦੀ ਸਿਫਾਰਸ਼ ਕੀਤੀ ਸੀ। ਉਪ ਰਾਜਪਾਲ ਨੇ ਇਸ ਮਾਮਲੇ ਵਿੱਚ 11 ਆਬਕਾਰੀ ਅਧਿਕਾਰੀਆਂ ਨੂੰ ਵੀ ਮੁਅੱਤਲ ਕਰ ਦਿੱਤਾ ਸੀ। ਉਦੋਂ ਤੋਂ ਇਹ ਸਕੀਮ ਜਾਂਚ ਅਧੀਨ ਹੈ।