Punjab

ਸਿੱਧੂ ਮੁਸੇਵਾਲਾ ਦੇ ਕਤਲ ‘ਚ ਸ਼ਾਮਲ ਸੀ ਕੌਮੀ ਜੇਵਲਿਨ ਖਿਡਾਰੀ,ਗਿਰਫ਼ਤਾਰੀ ਤੋਂ ਬਾਅਦ ਵੱਡੇ ਖ਼ੁਲਾਸੇ

Sidhu moosawala murder case jeweling throw player gurmeet meeta arrest

ਚੰਡੀਗੜ੍ਹ : ਗਾਇਕ ਸਿੱਧੂ ਮੂਸੇਵਾਲਾ ਕਤਲ (sidhu moosawala) ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ । ਜਿਸ ਫਾਰਚੂਨਰ ਕਾਰ ਵਿੱਚ ਹਥਿਆਰ ਸਪਲਾਈ ਕੀਤੇ ਗਏ ਸਨ ਉਸ ਕਾਰ ਵਿੱਚ ਸ਼ਾਮਲ ਤੀਜੇ ਸ਼ਖ਼ਸ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ। ਗਿਰਫ਼ਤਾਰ ਗੁਰਮੀਤ ਸਿੰਘ ਮੀਤੇ (Gurmeet meeta) ਜੇਵਲਿਨ ਥ੍ਰੋ (jeweling throw) ਦਾ ਕੌਮੀ ਖਿਡਾਰੀ ਹੈ । ਬਟਾਲਾ ਤੋਂ ਗਿਰਫ਼ਤਾਰ ਕੀਤੇ ਗਏ ਮੀਤੇ ਨੇ ਹੀ ਮੂਸੇਵਾਲਾ ਦੀ ਰੇਕੀ ਕੀਤੀ ਸੀ । ਇਸ ਤੋਂ ਇਲਾਵਾ ਉਹ ਹੀ ਫਾਰਚੂਨਰ ਕਾਰ ਵਿੱਚ ਪੁਲਿਸ ਦੀ ਵਰਦੀ ਰੱਖ ਕੇ ਲਿਆਇਆ ਸੀ,ਗਿਰਫ਼ਤਾਰ ਗੁਰਮੀਤ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ । 2014 ਵਿੱਚ ਭਰਤੀ ਤੋਂ ਬਾਅਦ 2020 ਵਿੱਚ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ । ਗੁਰਮੀਤ ਨਸ਼ੇ ਦਾ ਆਦੀ ਸੀ ਅਤੇ ਡਿਊਟੀ ਦੇ ਦੌਰਾਨ ਹੈਰਹਾਜ਼ਰ ਰਹਿੰਦਾ ਸੀ।

ਇਸ ਗੈਂਗਸਟਰ ਦਾ ਨਜ਼ਦੀਕੀ ਹੈ ਗੁਰਮੀਤ

ਗੁਰਮੀਤ ਮੀਤੇ ਜੱਗੂ ਭਗਵਾਨਪੁਰੀਆ (jaggu bhagwanpuriya) ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। ਉਸ ਨੂੰ ਬਟਾਲਾ ਤੋਂ ਲੁਧਿਆਣਾ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਲੈਕੇ ਆਈ । ਮੀਤੇ ਨੇ ਰਿਮਾਂਡ ਦੌਰਾਨ ਇਸ ਦੀ ਤਸਦੀਕ ਕੀਤੀ ਹੈ ਕਿ ਹਥਿਆਰ ਸਪਲਾਈ ਮਾਮਲੇ ਵਿੱਚ ਪਹਿਲਾਂ ਗਿਰਫ਼ਤਾਰ ਕੀਤੇ ਗਏ ਸਤਵੀਰ ਅਤੇ ਮਨਪ੍ਰੀਤ ਮਨੀ ਵੀ ਸ਼ਾਮਲ ਸਨ । ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਹੁਣ ਤੱਕ 24 ਲੋਕਾਂ ਨੂੰ ਗਿਰਫ਼ਤਾਰ ਕੀਤਾ ਜਾ ਚੁੱਕਿਆ ਹੈ ਜਦਕਿ 36 ਲੋਕ ਨਾਮਜ਼ਦ ਹਨ ।

ਸਿੱਧੂ ਮੂ੍ਸੇਵਾਲਾ ਨੂੰ ਮਾਰਨ ਦੀ ਪਲਾਨਿੰਗ

ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਪੂਰੀ ਪਲਾਨਿੰਗ ਕੀਤੀ ਗਈ ਸੀ,ਦੱਸਿਆ ਜਾ ਰਿਹਾ ਹੈ ਕਿ ਲਾਰੈਂਸ (Gangster lawrence) ਨੇ ਇਹ ਪਲਾਨ ਬਣਾਇਆ ਸੀ । ਪਲਾਨ ਮੁਤਾਬਿਕ ਮੂ੍ਸੇਵਾਲਾ ਦੇ ਘਰ ਵਿੱਚ ਨਕਲੀ ਪੁਲਿਸ ਮੁਲਾਜ਼ਮਾਂ ਦੀ ਰੇਡ ਕਰਵਾਈ ਜਾਣੀ ਸੀ । ਇਸ ਦੌਰਾਨ ਫੇਕ ਐਂਕਾਉਂਟਰ (fake encounter) ਵਿੱਚ ਮੂਸੇਵਾਲਾ ਨੂੰ ਮਾਰਨ ਦਾ ਪਲਾਨ ਸੀ । ਲਾਰੈਂਸ ਦੇ ਇਸ ਪਲਾਨ ਨੂੰ ਗੋਲਡੀ ਨੇ ਬਦਲਿਆ ਸੀ । ਗੁਰਮੀਤ ਨੇ ਪੁੱਛ-ਗਿੱਛ ਦੌਰਾਨ ਮੰਨਿਆ ਹੈ ਕਿ ਪੁਲਿਸ ਨੌਕਰੀ ਤੋਂ ਬਰਖਾਸਤ ਹੋਣ ਦੇ ਬਾਵਜੂਦ ਉਹ ਅਕਸਰ ਪੁਲਿਸ ਵਰਦੀ ਦੀ ਵਰਤੋਂ ਕਰਦਾ ਸੀ । ਪੁਲਿਸ ਨੇ ਗੁਰਮੀਤ ਦੀ ਨਿਸ਼ਾਨਦੇਹੀ ‘ਤੇ ਪਿਸਟਲ ਵੀ ਬਰਾਮਦ ਕਰ ਲਈ ਹੈ ।

ਜੇਲ੍ਹ ਵਿੱਚ ਰੱਚੀ ਗਈ ਸੀ ਸਾਜਿਸ਼

ਸਿੱਧੂ ਦੇ ਕਤਲ ਦੀ ਸਾਜਿਸ਼ ਲਾਰੈਂਸ ਨੇ ਤਿਹਾੜ ਜੇਲ੍ਹ (Tihar jail) ਵਿੱਚ ਰੱਚੀ ਕੀਤੀ ਸੀ । ਉਸ ਨੇ ਬਠਿੰਡਾ ਅਤੇ ਦੂਜੀਆਂ ਜੇਲ੍ਹਾਂ ਵਿੱਚ ਬੈਠੇ ਗੈਂਗਸਟਰਾਂ ਦੇ ਨਾਲ ਸੰਪਰਕ ਕੀਤਾ ਅਤੇ ਮਨਪ੍ਰੀਤ ਮਨੂੰ ਅਤੇ ਸਰਾਜ ਮਿੰਟੂ ਨੂੰ ਸ਼ਾਮਲ ਕਰਵਾਇਆ । ਜੇਲ੍ਹ ਵਿੱਚ ਬੈਠ ਕੇ ਹੀ ਲਾਰੈਂਸ ਨੇ ਸ਼ਾਰਪ ਸ਼ੂਟਰ ਤਿਆਰ ਕੀਤੇ ਸਨ । ਲਾਰੈਂਸ ਨੇ ਤਿਹਾੜ ਜੇਲ੍ਹ ਵਿੱਚ ਮੋਬਾਈਲ ਦੇ ਜ਼ਰੀਏ ਕਪੂਰਥਲਾ ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਗੱਲ ਕੀਤੀ ਸੀ, ਜੋ ਗੋਲਡੀ ਬਰਾੜ (Goldy brar) ਦੇ ਸੰਪਰਕ ਵਿੱਚ ਸੀ ।